
ਰੂਸੀ ਹਮਲੇ ਦੌਰਾਨ ਗਰਭਵਤੀ ਪਤਨੀ ਨਾਲ ਯੂਕਰੇਨ 'ਚ ਫਸਿਆ ਰੂਪਨਗਰ ਦਾ ਨੌਜਵਾਨ
ਨੰਗਲ/ਨੂਰਪੁਰਬੇਦੀ, 2 ਮਾਰਚ (ਭਾਟੀਆ): ਜ਼ਿਲ੍ਹਾ ਰੂਪਨਗਰ 'ਚ ਪੈਂਦੇ ਪਿੰਡ ਖੇੜਾ ਦੇ ਵਸਨੀਕ ਰਾਮ ਕੁਮਾਰ ਦਾ ਪੁੱਤਰ ਰਮਨ ਵਰਮਾ ਜੋ ਕਿ ਅਪਣੀ ਪਤਨੀ ਪੂਜਾ ਵਰਮਾ ਸਮੇਤ ਕਰੀਬ 5 ਮਹੀਨੇ ਪਹਿਲਾਂ ਯੂਕਰੇਨ 'ਚ ਪੜ੍ਹਾਈ ਕਰਨ ਲਈ ਗਿਆ ਸੀ, ਵੀ ਰੂਸ ਵਲੋਂ ਛੇੜੀ ਜੰਗ ਕਾਰਨ ਉੱਥੇ ਹੀ ਫਸ ਗਿਆ ਹੈ | ਪਤੀ-ਪਤਨੀ ਦੇ ਯੂਕਰੇਨ 'ਚ ਫਸੇ ਹੋਣ ਕਾਰਨ ਉਨ੍ਹਾਂ ਦੇ ਪ੍ਰਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ |
ਜਾਣਕਾਰੀ ਦਿੰਦੀਆਂ ਵਿਦਿਆਰਥੀ ਰਮਨ ਵਰਮਾ ਦੇ ਪਿਤਾ ਰਾਮ ਕੁਮਾਰ ਨੇ ਦਸਿਆ ਕਿ ਕਰੀਬ 5 ਮਹੀਨੇ ਪਹਿਲਾਂ ਉਸ ਦਾ ਲੜਕਾ ਅਤੇ ਨੂੰ ਹ ਪੂਜਾ ਵਰਮਾ ਸਟੱਡੀ ਬੇਸ 'ਤੇ ਯੂਕ੍ਰੇਨ ਗਏ ਸਨ ਅਤੇ ਜੋ ਅਚਾਨਕ ਜੰਗ ਲੱਗਣ ਕਾਰਨ ਹੋਰਨਾਂ ਵਿਦਿਆਰਥੀਆਂ ਵਾਂਗ ਭਾਰਤ ਨਹੀਂ ਪਰਤ ਸਕੇ | ਉਨ੍ਹਾਂ ਦਸਿਆ ਕਿ ਜੰਗ ਦੌਰਾਨ ਉਹ ਦੋਵੇਂ ਕਿਸੇ ਤਰ੍ਹਾਂ ਕੋਸ਼ਿਸ਼ ਕਰਦੇ ਹੋਏ ਟੈਕਸੀ ਰਾਹੀਂ ਉਥੋਂ ਬਾਹਰ ਨਿਕਲੇ | ਉਨ੍ਹਾਂ ਨੇ ਪੋਲੈਂਡ ਜਾਣ ਵਾਸਤੇ ਟੈਕਸੀ ਲਈ ਪਰ ਹਾਲਾਤ ਵਿਗੜਨ ਕਾਰਨ ਟੈਕਸੀ ਚਾਲਕ ਉਨ੍ਹਾਂ ਨੂੰ ਰਸਤੇ 'ਚ ਹੀ ਛੱਡ ਕੇ ਚਲਾ ਗਿਆ | ਇਸ ਦੌਰਾਨ ਉਨ੍ਹਾਂ ਦੇ ਪੱੁਤਰ ਰਮਨ ਨੇ ਅਪਣੀ ਗਰਭਵਤੀ ਪਤਨੀ ਪੂਜਾ ਨੂੰ ਨਾਲ ਲੈ ਕੇ ਬੜੀ ਮੁਸ਼ਕਲ ਨਾਲ 45 ਕਿਲੋਮੀਟਰ ਦਾ ਪੈਦਲ ਸਫ਼ਰ ਤੈਅ ਕੀਤਾ ਅਤੇ ਜੋ ਹੁਣ ਪੋਲੈਂਡ ਵਿਖੇ ਕਿਸੇ ਥਾਂ 'ਤੇ ਰੁਕੇ ਹੋਏ ਹਨ | ਉਨ੍ਹਾਂ ਦੀ ਨੂੰ ਹ ਜੋ ਕਿ ਗਰਭਵਤੀ ਹੈ, ਦੀ ਹਾਲਤ ਕਾਫ਼ੀ ਖ਼ਰਾਬ ਹੁੰਦੀ ਜਾ ਰਹੀ ਹੈ ਜਦਕਿ ਉਨ੍ਹਾਂ ਨੂੰ ਏਅਰਪੋਰਟ ਤਕ ਜਾਣ ਲਈ ਵੀ ਕੋਈ ਸਾਧਨ ਮੁਹਈਆ ਨਹੀਂ ਹੋ ਰਿਹਾ ਜਿਸ ਦੇ ਚਲਦਿਆਂ ਉਹ ਅਪਣੀ ਪਤਨੀ ਸਮੇਤ ਅਪਣੇ ਪੁੱਤਰ ਅਤੇ ਨੂੰ ਹ ਦੀ ਸਲਾਮਤੀ ਨੂੰ ਲੈ ਕੇ ਡਾਹਢੇ ਪ੍ਰੇਸ਼ਾਨ ਹਨ | ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਅਪਣੇ ਬੱਚਿਆਂ ਨੂੰ ਸਹੀ ਸਲਾਮਤ ਭਾਰਤ ਲਿਆਉਣ ਦੀ ਅਰਜੋਈ ਕੀਤੀ |
ਫ਼ੋਟੋ : ਨੂਰਪੁਰ ਬੇਦੀ