
Gurdaspur News: ਮਨਪ੍ਰੀਤ ਸਿੰਘ (22) ਵਾਸੀ ਝੰਡਾ ਲੁਬਾਣਾ ਵਜੋਂ ਹੋਈ ਮ੍ਰਿਤਕ ਦੀ ਪਛਾਣ
A young man died in Gurdaspur News in punjabi: ਗੁਰਦਾਸਪੁਰ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਮੇਲਾ ਦੇਖਣ ਆਏ ਨੌਜਵਾਨ ਦੀ ਚੱਲਦੀ ਟਰੈਕਟਰ ਟਰਾਲੀ ’ਚੋਂ ਡਿੱਗਣ ਕਾਰਨ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਮਨਪ੍ਰੀਤ ਸਿੰਘ (22) ਵਾਸੀ ਝੰਡਾ ਲੁਬਾਣਾ ਵਜੋਂ ਹੋਈ ਹੈ।
ਇਹ ਵੀ ਪੜ੍ਹੋ: Fazilka News: ਫਾਜ਼ਿਲਕਾ 'ਚ ਕਿਸਾਨ 'ਤੇ ਡਿੱਗੀ ਬਿਜਲੀ ਅਸਮਾਨੀ ਮੌਕੇ 'ਤੇ ਹੀ ਮੌਤ
ਪੁਲਿਸ ਚੌਕੀ ਹਰਚੋਵਾਲ ਦੇ ਇੰਚਾਰਜ ਏਐੱਸਆਈ ਸਰਵਣ ਸਿੰਘ ਨੇ ਦੱਸਿਆ ਕਿ ਮਨਪ੍ਰੀਤ ਸਿੰਘ ਇਲਾਕੇ ਦੀਆਂ ਹੋਰ ਸੰਗਤਾਂ ਨਾਲ ਟਰੈਕਟਰ ਟਰਾਲੀ ’ਤੇ ਬੈਠ ਕੇ ਸੰਗ ਦਾ ਮੇਲਾ ਵੇਖਣ ਜਾ ਰਿਹਾ ਸੀ। ਜਦ ਉਹ ਹਰਚੋਵਾਲ ਨੇੜੇ ਪੁੱਜੇ ਤਾਂ ਹੁਲਾਰਾ ਵੱਜਣ ਕਾਰਨ ਨੌਜਵਾਨ ਟਰਾਲੀ 'ਚੋਂ ਸੜਕ ’ਤੇ ਡਿੱਗ ਪਿਆ ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ। ਉਕਤ ਨੌਜਵਾਨ ਨੂੰ ਸਿਹਤ ਕੇਂਦਰ ਭਾਮ ਵਿਖੇ ਦਾਖ਼ਲ ਕਰਵਾਇਆ ਗਿਆ ਜਿਥੇ ਜ਼ੇਰੇ ਇਲਾਜ ਉਸ ਨੇ ਦਮ ਤੋੜ ਦਿੱਤਾ।
ਇਹ ਵੀ ਪੜ੍ਹੋ: Two Indians death in Africa News : ਅਫਰੀਕੀ ਦੇਸ਼ ਆਈਵਰੀ ਕੋਸਟ 'ਚ ਮਿਲੀਆਂ ਦੋ ਭਾਰਤੀਆਂ ਦੀਆਂ ਲਾਸ਼ਾਂ
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
(For more news apart from A young man died in Gurdaspur News in punjabi, stay tuned to Rozana Spokesman)