ਮੁਲਾਜ਼ਮ ਦੀ ਵਿਧਵਾ ਨੂੰ ਅਦਾਲਤ ਆਉਣ ਲਈ ਮਜਬੂਰ ਕੀਤਾ, PRTC ’ਤੇ 25 ਹਜ਼ਾਰ ਰੁਪਏ ਦਾ ਜੁਰਮਾਨਾ
Published : Mar 3, 2024, 9:14 pm IST
Updated : Mar 3, 2024, 9:14 pm IST
SHARE ARTICLE
Punjab & Haryana High Court
Punjab & Haryana High Court

ਗ੍ਰੈਚੁਟੀ ਦੇ 7,07,832 ਰੁਪਏ 7 ਫ਼ੀ ਸਦੀ ਵਿਆਜ ਦੇ ਨਾਲ ਜਾਰੀ ਕਰਨ ਦਾ ਹੁਕਮ 

  • ਗਲਤ ਤਨਖਾਹ ਨਿਰਧਾਰਨ ਕਾਰਨ ਕੀਤਾ ਗਿਆ ਵਾਧੂ ਭੁਗਤਾਨ ਕੀਤਾ ਗਿਆ, ਗ੍ਰੈਚੁਟੀ ਤੋਂ ਕੱਟੀ ਗਈ ਸੀ ਰਕਮ

ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (PRTC) ਨੂੰ ਹੁਕਮ ਦਿਤਾ ਹੈ ਕਿ ਉਹ ਇਕ ਮੁਲਾਜ਼ਮ ਦੀ ਵਿਧਵਾ ਨੂੰ ਗ੍ਰੈਚੁਟੀ ਤੋਂ ਕੱਟੇ ਗਏ 707832 ਰੁਪਏ 7 ਫੀ ਸਦੀ ਵਿਆਜ ਨਾਲ ਵਾਪਸ ਕਰੇ। ਨਾਲ ਹੀ ਅਦਾਲਤ ਨੇ ਵਿਧਵਾ ਨੂੰ ਅਦਾਲਤ ਜਾਣ ਲਈ ਮਜਬੂਰ ਕਰਨ ਲਈ ਪੀ.ਆਰ.ਟੀ.ਸੀ. ’ਤੇ 25,000 ਰੁਪਏ ਦਾ ਜੁਰਮਾਨਾ ਵੀ ਲਗਾਇਆ। 

ਪਟੀਸ਼ਨ ਦਾਇਰ ਕਰਦਿਆਂ ਫਾਜ਼ਿਲਕਾ ਦੀ ਵਸਨੀਕ ਸੁਖਜੀਤ ਕੌਰ ਨੇ ਐਡਵੋਕੇਟ ਵਿਕਾਸ ਚਤਰਥ ਰਾਹੀਂ ਹਾਈ ਕੋਰਟ ਨੂੰ ਦਸਿਆ ਕਿ ਉਸ ਦਾ ਪਤੀ ਪੀ.ਆਰ.ਟੀ.ਸੀ. ’ਚ ਇੰਸਪੈਕਟਰ ਸੀ ਅਤੇ 31 ਜੁਲਾਈ 2013 ਨੂੰ ਸੇਵਾਮੁਕਤ ਹੋਇਆ ਸੀ। ਰਿਟਾਇਰਮੈਂਟ ਤੋਂ ਥੋੜ੍ਹੀ ਦੇਰ ਬਾਅਦ ਹੀ ਉਸ ਦੀ ਮੌਤ ਹੋ ਗਈ। ਜਦੋਂ ਪਟੀਸ਼ਨਕਰਤਾ ਦੇ ਪਤੀ ਦੇ ਰਿਟਾਇਰਮੈਂਟ ਲਾਭਾਂ ਦੀ ਗਿਣਤੀ ਕੀਤੀ ਗਈ ਤਾਂ ਇਹ ਪਾਇਆ ਗਿਆ ਕਿ ਉਸ ਦੀ ਤਨਖਾਹ ਗਲਤ ਤਰੀਕੇ ਨਾਲ ਤੈਅ ਕੀਤੀ ਗਈ ਸੀ ਅਤੇ ਉਸ ਨੂੰ ਵਾਧੂ ਭੁਗਤਾਨ ਕੀਤਾ ਗਿਆ ਸੀ। 

ਇਸ ਤੋਂ ਬਾਅਦ ਗ੍ਰੈਚੁਟੀ ’ਚੋਂ 707832 ਰੁਪਏ ਕੱਟੇ ਗਏ। ਅਜਿਹਾ ਕਰਦੇ ਸਮੇਂ ਨਿਆਂ ਦੇ ਸਿਧਾਂਤ ਦੀ ਪਾਲਣਾ ਨਹੀਂ ਕੀਤੀ ਗਈ ਅਤੇ ਨਾ ਹੀ ਕੋਈ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ। ਹਾਈ ਕੋਰਟ ਨੇ ਪਟੀਸ਼ਨਕਰਤਾ ਪੱਖ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਕਿਹਾ ਕਿ ਇੱਥੇ ਮਾਮਲਾ ਇਹ ਨਹੀਂ ਹੈ ਕਿ ਪਟੀਸ਼ਨਕਰਤਾ ਦੇ ਪਤੀ ਨੇ ਕੋਈ ਧੋਖਾਧੜੀ ਕੀਤੀ ਸੀ ਬਲਕਿ ਇਹ ਵਿਭਾਗ ਦੀ ਗਲਤੀ ਸੀ। ਅਜਿਹੀ ਸਥਿਤੀ ’ਚ, ਮੁਲਾਜ਼ਮ ਜਾਂ ਉਸ ਦੇ ਆਸ਼ਰਿਤਾਂ ਨੂੰ ਇਸ ਦੇ ਨਤੀਜਿਆਂ ਦਾ ਸਾਹਮਣਾ ਕਰਨ ਦੀ ਇਜਾਜ਼ਤ ਨਹੀਂ ਦਿਤੀ ਜਾ ਸਕਦੀ। ਅਦਾਲਤ ਨੇ ਕਿਹਾ ਕਿ ਕਿਸੇ ਮੁਲਾਜ਼ਮ ਵਿਰੁਧ ਸੁਣਵਾਈ ਦੇ ਮੌਕੇ ਤੋਂ ਬਿਨਾਂ ਹੁਕਮ ਜਾਰੀ ਨਹੀਂ ਕੀਤਾ ਜਾ ਸਕਦਾ। 

ਹਾਈ ਕੋਰਟ ਨੇ ਹੁਣ ਕੱਟੀ ਗਈ ਰਕਮ ਪਟੀਸ਼ਨਕਰਤਾ ਨੂੰ 7 ਫ਼ੀ ਸਦੀ ਵਿਆਜ ਦੇ ਨਾਲ ਸੌਂਪਣ ਦਾ ਹੁਕਮ ਦਿਤਾ ਹੈ। ਇਸ ਦੇ ਨਾਲ ਹੀ ਹਾਈ ਕੋਰਟ ਨੇ ਕਿਹਾ ਕਿ ਵਿਭਾਗ ਦੇ ਰਵੱਈਏ ਕਾਰਨ ਪਟੀਸ਼ਨਕਰਤਾ ਨੂੰ ਹਾਈ ਕੋਰਟ ਦੀ ਸ਼ਰਨ ਲੈਣੀ ਪਈ ਅਤੇ ਹੁਣ ਵਿਭਾਗ ਨੂੰ ਪਟੀਸ਼ਨਕਰਤਾ ਨੂੰ ਮੁਆਵਜ਼ੇ ਵਜੋਂ 25,000 ਰੁਪਏ ਦੇਣੇ ਚਾਹੀਦੇ ਹਨ। 
 

SHARE ARTICLE

ਏਜੰਸੀ

Advertisement

ਵੱਡੀਆਂ ਤੋਂ ਵੱਡੀਆਂ ਬਿਮਾਰੀਆਂ ਨੂੰ ਠੀਕ ਕਰ ਦਿੰਦੇ ਹਨ ਇਹ ਬੂਟੇ ਪਹਿਲੀ ਵਾਰ ਦੇਖੋ 10 ਤਰ੍ਹਾਂ ਦਾ ਪੁਦੀਨਾ

26 Jul 2024 9:31 AM

Big Breaking:ਸਿੱਧੂ ਮੂਸੇਵਾਲਾ ਕ.ਤ.ਲ.ਕਾਂ.ਡ ਨਾਲ ਜੁੜੀ ਅਹਿਮ ਖ਼ਬਰ! ਅੱਜ ਕੋਰਟ ਸੁਣਾ ਸਕਦੀ ਹੈ ਵੱਡਾ ਫੈਸਲਾ

26 Jul 2024 9:25 AM

ਸੋਨੇ ਦੇ ਗਹਿਣੇ ਖਰੀਦਣ ਦਾ ਹੁਣ ਸਹੀ ਸਮਾਂ ! ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਲਗਾਤਾਰ ਤੀਜੇ ਦਿਨ ਆਈ ਕਮੀ

26 Jul 2024 9:21 AM

ਸੋਨੇ ਦੇ ਗਹਿਣੇ ਖਰੀਦਣ ਦਾ ਹੁਣ ਸਹੀ ਸਮਾਂ ! ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਲਗਾਤਾਰ ਤੀਜੇ ਦਿਨ ਆਈ ਕਮੀ

26 Jul 2024 9:19 AM

Beadbi ਮਗਰੋਂ ਹੋਏ Goli kand 'ਚ ਗੋ/ਲੀ/ਆਂ ਦੇ ਖੋਲ ਚੁੱਕ ਲੈ ਗੀਆ ਸੀ ਇਕ Leader, ਕਿਹੜੇ ਅਫ਼ਸਰਾਂ ਤੋ ਲੈਕੇ ਲੀਡਰ

26 Jul 2024 9:15 AM
Advertisement