Kapurthala News: ਕਪੂਰਥਲਾ 'ਚ ਫੜਿਆ ਵਿਦੇਸ਼ੀ ਕੁੜੀਆਂ ਦਾ ਗੈਂਗ, ਨੌਜਵਾਨਾਂ ਨੂੰ ਸੁੰਨਸਾਨ ਥਾਵਾਂ 'ਤੇ ਲਿਜਾ ਕੇ ਸੀ ਲੁੱਟਦੀਆਂ
Published : Mar 3, 2024, 5:53 pm IST
Updated : Mar 3, 2024, 5:53 pm IST
SHARE ARTICLE
Gang of foreign girls caught in Kapurthala News in punjabi
Gang of foreign girls caught in Kapurthala News in punjabi

Kapurthala News: ਗ੍ਰਿਫ਼ਤਾਰ 6 ਲੜਕੀਆਂ ਅਫਰੀਕੀ ਦੇਸ਼ਾਂ ਦੀਆਂ ਵਸਨੀਕ ਹਨ

Gang of foreign girls caught in Kapurthala News in punjabi: ਕਪੂਰਥਲਾ ਦੇ ਫਗਵਾੜਾ ਸਬ ਡਵੀਜ਼ਨ 'ਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੀਆਂ 6 ਵਿਦੇਸ਼ੀ ਲੜਕੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਇਹ ਕੁੜੀਆਂ ਆਪਣਾ ਹੁਸਨ ਦਿਖਾ ਕੇ ਰਾਹਗੀਰਾਂ ਨੂੰ ਕਿਸੇ ਇਕਾਂਤ ਥਾਂ 'ਤੇ ਲੈ ਜਾਂਦੀਆਂ ਤੇ ਇਸ ਤੋਂ ਬਾਅਦ ਉਹ ਆਪਣੇ ਸਾਥੀਆਂ ਨਾਲ ਮਿਲ ਕੇ ਹਥਿਆਰਾਂ ਦੀ ਮਦਦ ਨਾਲ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੀਆਂ ਸਨ।

ਇਹ ਵੀ ਪੜ੍ਹੋ:  Farmer Protest: ਦਿੱਲੀ ਕੂਚ...6 ਮਾਰਚ ਨੂੰ ਦੇਸ਼ ਭਰ ਦੇ ਕਿਸਾਨ ਤੇ ਮਜ਼ਦੂਰ ਰੇਲਾਂ ਅਤੇ ਬੱਸਾਂ ਰਾਹੀਂ ਜਾਣਗੇ ਦਿੱਲੀ

ਸਤਨਾਮਪੁਰਾ ਥਾਣੇ ਦੇ ਐਸਐਚਓ ਗੌਰਵ ਧੀਰ ਨੇ ਦਸਿਆ ਕਿ ਇਨ੍ਹਾਂ ਲੜਕੀਆਂ ਖ਼ਿਲਾਫ਼ ਆਈਪੀਸੀ ਦੀ ਧਾਰਾ 384, 506 ਅਤੇ 341 ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿਤੀ ਗਈ ਹੈ। ਇਹ ਲੜਕੀਆਂ ਅਫਰੀਕੀ ਦੇਸ਼ਾਂ ਦੀਆਂ ਵਸਨੀਕ ਹਨ। ਫਿਲਹਾਲ ਉਹ ਪੀ.ਜੀ. ਵਿਚ ਰਹਿੰਦੀਆਂ ਸਨ। ਪੁਲਿਸ ਉਨ੍ਹਾਂ ਦੇ ਕੰਮ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ:  Punjab News: CM ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ 13 ਸਕੂਲ ਆਫ ਐਮੀਨੈਂਸ ਲੋਕਾਂ ਨੂੰ ਕੀਤੇ ਸਮਰਪਿਤ 

ਫੜੀਆਂ ਗਈਆਂ ਲੜਕੀਆਂ ਦੀ ਪਛਾਣ ਨੀਮਾ, ਵਾਸੀ ਤਨਜ਼ਾਨੀਆ (ਮੌਜੂਦਾ ਵਾਸੀ ਖੋਜੋ ਭੂਟਾਨੀ ਕਲੋਨੀ, ਫਗਵਾੜਾ), ਨਕੀਬਵਕਾ ਅਤੇ ਨਤਾਲੀਆ ਦੋਵੇਂ ਵਾਸੀ ਯੁਗਾਂਡਾ (ਦੋਵੇਂ ਮੌਜੂਦਾ ਵਾਸੀ ਫੌਜੀ ਸਾਇੰਸ ਪੀ.ਜੀ. ਗ੍ਰੀਨ ਵੈਲੀ ਸਤਨਾਮਪੁਰਾ), ਅਲੀਜ਼ਾ ਵਾਸੀ ਤਨਜ਼ਾਨੀਆ, ਨਗਾਤੀਆ ਅਤੇ ਨਾਨਯਾਨਜੀ ਦੋਵੇਂ ਯੂਗਾਂਡਾ ਦੇ ਨਿਵਾਸੀ ਵਜੋਂ ਹੋਈ  ਹੈ।

ਦਲਜੀਤ ਸਿੰਘ ਵਾਸੀ ਹਨੂੰਮਾਨਗੜ੍ਹ, ਰਾਜਸਥਾਨ (ਮੌਜੂਦਾ ਹਾਲ ਵਾਸੀ ਮਹਿਰੂ) ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ ਕਿ ਬੀਤੀ ਰਾਤ ਜਦੋਂ ਉਹ ਡੋਗਰਾ ਢਾਬੇ ਤੋਂ ਖਾਣਾ ਖਾ ਕੇ ਆ ਰਿਹਾ ਸੀ ਤਾਂ ਉਸ ਨੂੰ ਢਾਬੇ ਤੋਂ ਥੋੜ੍ਹਾ ਅੱਗੇ ਇੱਕ ਵਿਦੇਸ਼ੀ ਲੜਕੀ ਮਿਲੀ। ਉਹ ਉਸਨੂੰ ਹਨੇਰੇ ਵਿੱਚ ਪਾਸੇ ਲੈ ਗਈ। ਉੱਥੇ ਪਹਿਲਾਂ ਹੀ 5 ਹੋਰ ਵਿਦੇਸ਼ੀ ਲੜਕੀਆਂ ਮੌਜੂਦ ਸਨ। ਉਨ੍ਹਾਂ ਔਰਤਾਂ ਕੋਲ ਹਥਿਆਰ ਸਨ, ਜਿਨ੍ਹਾਂ ਨੂੰ ਉਨ੍ਹਾਂ ਨੇ ਦਿਖਾ ਕੇ ਲੁੱਟ ਲਿਆ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਸ਼ਿਕਾਇਤ ਤੋਂ ਬਾਅਦ ਪੁਲਿਸ ਹਰਕਤ 'ਚ ਆਈ। ਥਾਣਾ ਸਤਨਾਮਪੁਰਾ ਦੇ ਐਸਐਚਓ ਅਨੁਸਾਰ ਪੁਲਿਸ ਨੇ ਡੋਗਰਾ ਢਾਬੇ ਨੇੜੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ 6 ਵਿਦੇਸ਼ੀ ਲੜਕੀਆਂ ਨੂੰ ਕਾਬੂ ਕੀਤਾ ਗਿਆ ਜੋ ਜਾਲ ਵਿਛਾ ਕੇ ਲੋਕਾਂ ਨੂੰ ਲੁੱਟ ਰਹੀਆਂ ਸਨ। ਐਸਐਚਓ ਦਾ ਕਹਿਣਾ ਹੈ ਕਿ ਉਕਤ ਵਿਦੇਸ਼ੀ ਲੜਕੀਆਂ ਲੋਕਾਂ ਨੂੰ ਲਾਲਚ ਦੇ ਕੇ ਠੱਗੀ ਮਾਰਦੀਆਂ ਸਨ। ਬਾਅਦ ਵਿੱਚ ਉਨ੍ਹਾਂ ਨੂੰ ਧਮਕੀਆਂ ਦਿੰਦੀਆਂ ਸਨ ਕਿ ਜੇਕਰ ਉਨ੍ਹਾਂ ਨੇ ਪੁਲਿਸ ਨੂੰ ਦੱਸਿਆ ਤਾਂ ਉਸ ਦੇ ਖਿਲਾਫ ਝੂਠਾ ਕੇਸ ਦਰਜ ਕੀਤਾ ਜਾਵੇਗਾ। ਹੁਣ ਉਨ੍ਹਾਂ ਦੇ ਪਾਸਪੋਰਟ ਸਬੰਧੀ ਜਾਣਕਾਰੀ ਹਾਸਲ ਕੀਤੀ ਜਾਵੇਗੀ ਕਿ ਉਨ੍ਹਾਂ ਕੋਲ ਭਾਰਤ 'ਚ ਰਹਿਣ ਲਈ ਵੀਜ਼ਾ ਹੈ ਜਾਂ ਨਹੀਂ।

(For more news apart from Gang of foreign girls caught in Kapurthala News in punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement