
ਮ੍ਰਿਤਕ ਮੂਲ ਰੂਪ ਤੋਂ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਸੀ
A young man died while doing welding in Ludhiana News: ਲੁਧਿਆਣਾ ਤੋਂ ਦੁਖ਼ਦਾਈ ਖ਼ਬਰ ਸਾਹਮਣੇ ਆਈ ਹੈ। ਇਥੇ ਫ਼ੋਕਲ ਪੁਆਇੰਟ ਫ਼ੇਜ਼-4 ਵਿਚ ਇਕ ਜ਼ਿੰਕ ਪਲੇਂਟਿੰਗ ਫ਼ੈਕਟਰੀ ਵਿਚ ਸ਼ੈੱਡ ਵੈਲਡਿੰਗ ਕਰਦੇ ਸਮੇਂ ਅਚਾਨਕ ਟੁੱਟ ਗਿਆ। ਇਸ ਦੌਰਾਨ ਵੈਲਡਿੰਗ ਕਰਨ ਆਏ ਨੌਜਵਾਨ ਸਮੀਰ ਦੀ ਫ਼ੈਕਟਰੀ ਵਿਚ ਬਣੀ ਕਰੀਬ ਚਾਰ ਫ਼ੁੱਟ ਡੂੰਘੀ ਤੇਜ਼ਾਬ ਵਾਲੀ ਹੌਦੀ ਵਿਚ ਡਿੱਗ ਕੇ ਮੌਤ ਹੋ ਗਈ।
ਨਾਲ ਖੜ੍ਹਾ ਫ਼ੈਕਟਰੀ ਵਰਕਰ ਕੁੱਝ ਦੂਰੀ ’ਤੇ ਜਾ ਡਿੱਗਾ। ਤੁਰੰਤ ਲੋਕਾਂ ਦੀ ਸਹਾਇਤਾ ਨਾਲ ਨੌਜਵਾਨ ਦੀ ਲਾਸ਼ ਨੂੰ ਹੌਦੀ ਤੋਂ ਬਾਹਰ ਕੱਢਿਆ ਗਿਆ। ਸਮੀਰ ਮੂਲ ਰੂਪ ਤੋਂ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਗੋਂਡਾ ਦਾ ਰਹਿਣ ਵਾਲਾ ਸੀ। ਥਾਣਾ ਮੋਤੀ ਨਗਰ ਦੇ ਇੰਚਾਰਜ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਫ਼ਿਲਹਾਲ ਮ੍ਰਿਤਕ ਦੀ ਲਾਸ਼ ਨੂੰ ਸਿਵਲ ਹਸਪਤਾਲ ਦੇ ਮੁਰਦਾ ਘਰ ਵਿਚ ਰਖਵਾ ਦਿੱਤਾ ਗਿਆ ਹੈ। ਜਿੱਥੇ ਅੱਜ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ।