
ਸ਼ੈੱਡ ਅਲਾਟਮੈਂਟ ਘੋਟਾਲੇ ਵਿਚ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਨੇ ਕਾਂਗਰਸੀ ਕੌਂਸਲਰ ਅਤੇ ਮਾਰਕੀਟ ਕਮੇਟੀ ਦੇ ਸਾਬਕਾ ਪ੍ਰਧਾਨ ਦਵਿੰਦਰ ਸਿੰਘ ਬਬਲਾ ਨੂੰ ਡੇਢ ਸਾਲ...
ਚੰਡੀਗੜ੍ਹ : ਸ਼ੈੱਡ ਅਲਾਟਮੈਂਟ ਘੋਟਾਲੇ ਵਿਚ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਨੇ ਕਾਂਗਰਸੀ ਕੌਂਸਲਰ ਅਤੇ ਮਾਰਕੀਟ ਕਮੇਟੀ ਦੇ ਸਾਬਕਾ ਪ੍ਰਧਾਨ ਦਵਿੰਦਰ ਸਿੰਘ ਬਬਲਾ ਨੂੰ ਡੇਢ ਸਾਲ ਦੀ ਸਜ਼ਾ ਅਤੇ 35,000 ਰੁਪਏ ਜੁਰਮਾਨਾ ਕੀਤਾ ਹੈ। ਦਸ ਦਈਏ ਕਿ ਸੈਕਟਰ 26 ਸਥਿਤ ਸਬਜੀ ਮੰਡੀ ਦੇ ਦੁਕਾਨਦਾਰ ਸੂਰਜ ਪ੍ਰਕਾਸ਼ ਅਹੂਜਾ ਨੇ ਵਿਜੀਲੈਂਸ ਨੂੰ ਸ਼ਿਕਾਇਤ ਦਿਤੀ ਸੀ ਸ਼ੈੱਡ ਅਲਾਟਮੈਂਟ ਆਕਸ਼ਨ ਵਿਚ ਦਵਿੰਦਰ ਸਿੰਘ ਬਬਲਾ ਨੇ ਨਿਯਮ ਤੋੜੇ ਹਨ।
congress councillor arrest
ਨਿਯਮ ਦੇ ਤਹਿਤ ਕੁੱਲ 59 ਲੋਕਾਂ ਨੂੰ ਸ਼ੈੱਡ ਅਲਾਟ ਹੋਣੇ ਸਨ ਪਰ ਜਾਅਲੀ ਕਾਗਜਾਤ ਦੇ ਆਧਾਰ ਉੱਤੇ ਮਾਰਕੀਟ ਕਮੇਟੀ ਦੇ ਸਾਬਕਾ ਪ੍ਰਧਾਨ ਦਵਿੰਦਰ ਸਿੰਘ ਬਬਲਾ ਨੇ 59 ਦੀ ਜਗ੍ਹਾ 69 ਲੋਕਾਂ ਨੂੰ ਸ਼ੈੱਡ ਅਲਾਟ ਕਰ ਦਿਤੇ ਸਨ। ਸ਼ਿਕਾਇਤ ਮਿਲਣ ਦੇ ਬਾਅਦ ਸੈਕਟਰ 26 ਪੁਲਿਸ ਸਟੇਸ਼ਨ ਵਿਚ ਬਬਲਾ ਦੇ ਵਿਰੁਧ ਧੋਖਾਧੜੀ ਸਮੇਤ ਹੋਰ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਹੋਇਆ ਸੀ। ਇਸ ਦੇ ਬਾਅਦ ਬਬਲਾ ਫਰਾਰ ਹੋ ਗਿਆ ਸੀ।
congress councillor arrest
ਜਿਲ੍ਹਾ ਅਦਾਲਤ ਬਬਲਾ ਨੂੰ ਭਗੌੜਾ ਘੋਸ਼ਿਤ ਕਰਨ ਲਈ ਨੋਟਿਸ ਜਾਰੀ ਕਰਨ ਵਾਲੀ ਹੀ ਸੀ ਕਿ ਦਵਿੰਦਰ ਸਿੰਘ ਬਬਲਾ ਨੇ ਪੁਲਿਸ ਦੇ ਸਾਹਮਣੇ 29 ਦਸੰਬਰ 2009 ਨੂੰ ਸਰੇਂਡਰ ਕੀਤਾ ਸੀ। ਜਿਸ ਤੋਂ ਬਾਅਦ ਅੱਜ ਅਦਾਲਤ ਨੇ ਅਪਣਾ ਫ਼ੈਸਲਾ ਸੁਣਾਉਂਦੇ ਹੋਏ ਡੇਢ ਸਾਲ ਦੀ ਸਜ਼ਾ ਅਤੇ 35,000 ਰੁਪਏ ਜੁਰਮਾਨਾ ਵੀ ਕੀਤਾ ਹੈ।