
ਔਰਤਾਂ ਵਿਰੁਧ ਹੋ ਰਹੇ ਜ਼ੁਰਮ ਲਗਾਤਾਰ ਵਧਦੇ ਜਾ ਰਹੇ ਹਨ। ਆਏ ਦਿਨ ਔਰਤਾਂ ਖ਼ਾਸ ਕਰਕੇ ਨਾਬਾਲਿਗ ਬੱਚੀਆਂ ਨਾਲ ਦਰਿੰਦਗੀ ਦੇ ਮਾਮਲੇ
ਲੁਧਿਆਣਾ : ਔਰਤਾਂ ਵਿਰੁਧ ਹੋ ਰਹੇ ਜ਼ੁਰਮ ਲਗਾਤਾਰ ਵਧਦੇ ਜਾ ਰਹੇ ਹਨ। ਆਏ ਦਿਨ ਔਰਤਾਂ ਖ਼ਾਸ ਕਰਕੇ ਨਾਬਾਲਿਗ ਬੱਚੀਆਂ ਨਾਲ ਦਰਿੰਦਗੀ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ ਜੋ ਬੇਹੱਦ ਸ਼ਰਮਸਾਰ ਕਰਨ ਵਾਲੇ ਹਨ। ਅਜਿਹੇ ਹੀ ਦੋ ਮਾਮਲੇ ਲੁਧਿਆਣਾ ਵਿਖੇ ਸਾਹਮਣੇ ਆਏ ਹਨ।
Ludhiana 2 Minor Girls Rape
ਹਵਸ ਵਿਚ ਅੰਨ੍ਹੇ ਹੋਏ ਇਕ ਵਿਅਕਤੀ ਨੇ ਢਾਈ ਸਾਲਾ ਮਾਸੂਮ ਬੱਚੀ ਨਾਲ ਜ਼ਬਰ-ਜਨਾਹ ਕੀਤਾ। ਇਸ ਕਾਰਨ ਪੀੜਤ ਬੱਚੀ ਦੇ ਮਾਤਾ-ਪਿਤਾ ਨੇ ਹਸਪਤਾਲ ਵਿਚ ਦਰਦ ਨਾਲ ਤੜਫ਼ ਰਹੀ ਬੱਚੀ ਨੂੰ ਵੇਖ ਕੇ ਪੁਲਿਸ ਅਧਿਕਾਰੀਆਂ ਕੋਲ ਦੋਸ਼ੀ ਨੂੰ ਫਾਂਸੀ ਲਾਉਣ ਦੀ ਮੰਗ ਕੀਤੀ।
Ludhiana 2 Minor Girls Rape
ਗਿੱਲ ਚੌਕ ਕਲਸੀਆਂ ਵਾਲੀ ਵਿਚ ਆਪਣੇ ਪਰਿਵਾਰ ਦੇ ਨਾਲ ਵਿਹੜੇ ਵਿਚ ਰਹਿਣ ਵਾਲੇ ਮਾਪੇ ਆਪਣੀ ਮਾਸੂਮ ਬੇਟੀ ਨਾਲ ਹੋਈ ਦਰਿੰਦਗੀ ਨੂੰ ਦੇਖ ਕੇ ਸਦਮੇ ਵਿਚ ਹਨ। ਦੋਸ਼ੀ ਬਲਰਾਜ (55) ਜੋ ਕਿ ਮਜ਼ਦੂਰੀ ਕਰਦਾ ਹੈ, ਐਤਵਾਰ ਨੂੰ ਵਿਹੜੇ ਵਿਚ ਖੇਡ ਰਹੀ ਬੱਚੀ ਨੂੰ ਵਰਗਲਾ ਕੇ ਆਪਣੇ ਕਮਰੇ ਵਿਚ ਲੈ ਗਿਆ ਅਤੇ ਆਪਣੀ ਹਵਸ ਦਾ ਸ਼ਿਕਾਰ ਬਣਾਇਆ। ਥੋੜ੍ਹੀ ਦੇਰ ਬਾਅਦ ਸਹਿਮ ਕੇ ਉੱਠਣ ਵਾਲੀ ਮਾਸੂਮ ਦੀਆਂ ਅੱਖਾਂ ਵਿਚ ਡਰ ਦਾ ਮਾਹੌਲ ਸਾਫ਼ ਦਿਖਾਈ ਦੇ ਰਿਹਾ ਸੀ। ਆਪਣੀ ਬੱਚੀ ਦੀ ਹਾਲਤ ਵੇਖ ਕੇ ਪੂਰਾ ਪਰਿਵਾਰ ਡੂੰਘੇ ਸਦਮੇ ਵਿਚ ਹੈ।
Ludhiana 2 Minor Girls Rape
ਦੂਸਰਾ ਮਾਮਲਾ ਨਿਊ ਸ਼ਿਵਾਜੀ ਨਗਰ ਵਿਚ ਸਾਹਮਣੇ ਆਇਆ ਹੈ, ਜਿੱਥੇ 18 ਸਾਲ ਦੇ ਨੌਜਵਾਨ ਨੇ ਅਪਣੇ ਨੇੜੇ ਦੇ ਇਕ ਕਮਰੇ ਵਿਚ ਰਹਿਣ ਵਾਲੀ 8 ਸਾਲਾਂ ਦੀ ਮਾਸੂਮ ਬੱਚੀ, ਜੋ ਦੂਜੀ ਕਲਾਸ ਵਿਚ ਪੜ੍ਹਦੀ ਹੈ, ਨਾਲ ਜ਼ਬਰ-ਜਨਾਹ ਕੀਤਾ ਹੈ। ਥਾਣਾ ਡਵੀਜ਼ਨ ਨੰ. 6 ਦੀ ਪੁਲਿਸ ਨੇ ਇਸ ਮਾਮਲੇ ਵਿਚ ਬੱਚੀ ਦੇ ਪਿਤਾ ਦੀ ਸ਼ਕਾਇਤ ‘ਤੇ ਮੁਕੱਦਮਾ ਦਰਜ ਕਰਕੇ ਦੋਸ਼ੀ ਸੋਨੂ ਕੁਮਾਰ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿਚ ਪੇਸ਼ ਕੀਤਾ ਅਤੇ ਬਾਅਦ ਵਿਚ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ।
Ludhiana 2 Minor Girls Rape
ਮੁਲਜ਼ਮ ਫੈਕਟਰੀ ਵਿਚ ਉਵਰਲਾਕ ਦਾ ਕੰਮ ਕਰਦਾ ਹੈ। ਥਾਣਾ ਇੰਚਾਰਜ ਦਵਿੰਦਰ ਸਿੰਘ ਅਨੁਸਾਰ ਪਿਤਾ ਦੇ ਦਿਤੇ ਬਿਆਨਾਂ ਮੁਤਾਬਕ ਉਸ ਦੇ ਚਾਰ ਬੱਚੇ ਹਨ। ਜ਼ਬਰ ਜਨਾਹ ਦਾ ਸ਼ਿਕਾਰ ਹੋਈ ਬੱਚੀ ਦੂਸਰੀ ਕਲਾਸ ਵਿਚ ਪੜ੍ਹਦੀ ਹੈ। ਦੁਪਹਿਰ ਦੇ ਲਗਭਗ 3.30 ਵਜੇ ਜਦ ਪਤਨੀ ਕਮਰੇ ਵਿਚ ਆਈ ਤਾਂ ਬੱਚੀ ਨੇ ਰੋਂਦੇ ਹੋਏ ਸਾਰੀ ਗੱਲ ਦੱਸੀ ਕਿ ਉਕਤ ਦੋਸ਼ੀ ਖੇਡਦੇ ਹੋਏ ਉਸ ਨੂੰ ਜ਼ਬਰਦਸਤੀ ਕਮਰੇ ਵਿਚ ਲੈ ਗਿਆ ਸੀ ਅਤੇ ਉਸ ਨਾਲ ਗ਼ਲਤ ਹਰਕਤ ਕੀਤੀ।