
ਇਸ ਬਾਬਤ ਸਮਾਜ ਸੇਵਕ ਲੱਖਾ ਸਿਧਾਣਾ ਦੀ ਸਪੋਕਸਮੈਨ ਟੀਮ ਵੱਲੋਂ ਇਕ ਇੰਟਰਵਿਊ...
ਚੰਡੀਗੜ੍ਹ: ਕੋਰੋਨਾ ਵਾਇਰਸ ਨੂ ਲੈ ਕੇ ਲਗਾਤਾਰ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਭਾਰਤ ਵਿਚ 2500 ਤੋਂ ਵਧ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ 72 ਮੌਤਾਂ ਹੋ ਚੁੱਕੀਆਂ ਹਨ। ਪੰਜਾਬ ਵਿਚ ਕੋਰੋਨਾ ਵਾਇਰਸ ਦੇ ਮਰੀਜ਼ਾ ਦੀ ਗਿਣਤੀ ਵੱਧ ਕੇ 47 ਹੋ ਗਈ ਹੈ ਅਤੇ 6 ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਗਈ ਹੈ। ਕੋਰੋਨਾ ਵਾਇਰਸ ਦੇ ਕੇਸਾਂ ਦੀ ਦੇਸ਼ਾਂ-ਵਿਦੇਸ਼ਾਂ ਵਿਚ ਲਗਾਤਾਰ ਵਧ ਰਹੀ ਹੈ।
Photo
ਇਸ ਬਾਬਤ ਸਮਾਜ ਸੇਵਕ ਲੱਖਾ ਸਿਧਾਣਾ ਦੀ ਸਪੋਕਸਮੈਨ ਟੀਮ ਵੱਲੋਂ ਇਕ ਇੰਟਰਵਿਊ ਕੀਤੀ ਗਈ ਜਿਸ ਵਿਚ ਉਹਨਾਂ ਨੇ ਇਸ ਨੂੰ ਲੈ ਕੇ ਕਈ ਗੱਲਾਂ ਸਾਂਝੀਆਂ ਕੀਤੀਆਂ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਘਰ ਵਿਚ ਰਹੋ, ਅਪਣੇ ਹੱਥ ਵਾਰ-ਵਾਰ ਸਾਫ ਕਰਦੇ ਰਹੋ ਅਤੇ ਜੇ ਖਾਂਸੀ, ਛਿੱਕ ਜਾਂ ਥਕਾਵਟ ਹੁੰਦੀ ਹੈ ਤਾਂ ਇਲਾਜ ਜ਼ਰੂਰ ਕਰਵਾਓ। ਉਹਨਾਂ ਵੀ ਇਹੀ ਕਿਹਾ ਕਿ ਲੋਕਾਂ ਨੂੰ ਅਪਣੀ ਸਿਹਤ ਨੂੰ ਲੈ ਕੇ ਢਿੱਲ ਨਹੀਂ ਵਰਤਣੀ ਚਾਹੀਦੀ।
Corona virus
ਸਰਕਾਰ ਦੇ ਹੁਕਮਾਂ ਦਾ ਪਾਲਣ ਕਰਨਾ ਚਾਹੀਦਾ ਹੈ। ਇਸ ਭਿਆਨਕ ਬਿਮਾਰੀ ਦੇ ਚਲਦੇ ਬਿਲਕੁੱਲ ਵੀ ਲਾਪਰਵਾਹੀ ਨਹੀਂ ਵਰਤਣੀ ਚਾਹੀਦੀ ਕਿਉਂ ਕਿ ਜੇ ਇਕ ਵਿਅਕਤੀ ਅਪਣੇ ਆਪ ਨੂੰ ਬਚਾਉਂਦਾ ਹੈ ਤਾਂ ਉਹ ਹੋਰਨਾਂ ਲੋਕਾਂ ਦੀ ਵੀ ਜਾਨ ਬਚਾ ਸਕਦਾ ਹੈ। ਇਹ ਛੂਤ-ਛਾਤ ਵਾਲੀ ਬਿਮਾਰੀ ਹੈ ਜੋ ਕਿ ਇਕ ਵਿਅਕਤੀ ਤੋਂ ਦੂਜੇ ਵਿਅਕਤੀ ਤਕ ਜਲਦੀ ਫੈਲਦੀ ਹੈ। ਇਸ ਲਈ ਇਸ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ ਅਤੇ ਵਧ ਤੋਂ ਵਧ ਸਾਵਧਾਨੀਆਂ ਵਰਤਣ ਦੀ ਲੋੜ ਹੈ।
Coronavirus
ਉਹਨਾਂ ਕਿਹਾ ਕਿ ਲੋਕਾਂ ਵੱਲੋਂ ਅਪਣੇ-ਅਪਣੇ ਪਿੰਡ ਵਿਚ ਨਾਕੇ ਲਗਾ ਕੇ ਲੋਕਾਂ ਨੂੰ ਸੁਚੇਤ ਕੀਤਾ ਗਿਆ ਹੈ ਇਹ ਬਹੁਤ ਹੀ ਸ਼ਲਾਘਾਯੋਗ ਕੰਮ ਹੈ। ਇਸ ਨਾਲ ਲੱਖਾਂ ਲੋਕ ਇਸ ਬਿਮਾਰੀ ਤੋਂ ਬਚ ਸਕਦੇ ਹਨ। ਪਿਛਲੇ ਦਿਨੀਂ ਕੁੱਝ ਵੀਡੀਉ ਸਾਹਮਣੇ ਆਈਆਂ ਸਨ ਜਿਹਨਾਂ ਵਿਚ ਪੁਲਿਸ ਵੱਲੋਂ ਹਰ ਉਮਰ ਦੇ ਵਿਅਕਤੀ ਦੀ ਕੁੱਟਮਾਰ ਕੀਤੀ ਗਈ ਸੀ ਇਸ ਤੇ ਉਹਨਾਂ ਕਿਹਾ ਕਿ ਪੁਲਿਸ ਨੂੰ ਹੱਕ ਜ਼ਰੂਰ ਹੈ ਕਿ ਉਹ ਲੋਕਾਂ ਤੇ ਸਖ਼ਤੀ ਵਰਤਣ।
Photo
ਪਰ ਇਸ ਤਰ੍ਹਾਂ ਲੋਕਾਂ ਨੂੰ ਕੁੱਟਣਾ ਸਰਾਸਰ ਬਿਲਕੁੱਲ ਹੀ ਗਲਤ ਹੈ। ਕਾਨੂੰਨ ਦੀਆਂ ਧਾਰਾਵਾਂ ਦੇ ਆਧਾਰ ਤੇ ਕਾਰਵਾਈ ਕੀਤੀ ਜਾ ਸਕਦੀ ਹੈ ਪਰ ਇਸ ਦਾ ਨਜਾਇਜ਼ ਫਾਇਦਾ ਨਹੀਂ ਚੁਕਣਾ ਚਾਹੀਦਾ। ਲੋਕਾਂ ਨੂੰ ਕੁੱਟਣ ਤੋਂ ਪਹਿਲਾਂ ਉਹਨਾਂ ਇਹ ਜ਼ਰੂਰ ਪੁੱਛਿਆ ਜਾਵੇ ਕਿ ਉਹ ਘਰ ਤੋਂ ਬਾਹਰ ਕਿਉਂ ਨਿਕਲੇ ਹਨ। ਪੁਲਿਸ ਵੱਲੋਂ ਇਸ ਤਰ੍ਹਾਂ ਕੁੱਟਮਾਰ ਕਰ ਕੇ ਅਤੇ ਉਸ ਤੋਂ ਬਾਅਦ ਉਸ ਦੀ ਵੀਡੀਉ ਬਣਾ ਕੇ ਵਾਇਰਲ ਕਰਨੀ ਬਹੁਤ ਹੀ ਸ਼ਰਮਨਾਕ ਕਾਰਾ ਹੈ।
Corona Virus
ਉਹਨਾਂ ਕਿਹਾ ਕਿ ਸਾਰੀ ਪੁਲਿਸ ਇਕੋ ਜਿਹੀ ਨਹੀਂ ਹੈ ਕਈ ਥਾਵਾਂ ਤੇ ਪੁਲਿਸ ਵੱਲੋਂ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ। ਲੋਕਾਂ ਨੂੰ ਹਰ ਜ਼ਰੂਰਤ ਵਾਲੀ ਚੀਜ਼, ਸੇਵਾ ਦਿੱਤੀ ਜਾ ਰਹੀ ਹੈ ਅਤੇ ਲੋਕਾਂ ਵੱਲੋਂ ਵਾਹ-ਵਾਈ ਵੀ ਲਈ ਜਾ ਰਹੀ ਹੈ। ਇਸ ਦੁੱਖ ਦੀ ਘੜੀ ਵਿਚ ਲੋਕਾਂ ਨੇ ਰਾਸ਼ਨ ਸਟੋਰ ਕਰਨਾ ਸ਼ੁਰੂ ਕਰ ਦਿੱਤਾ ਹੈ। ਪਰ ਇਸ ਦੇ ਚਲਦੇ ਜਿਹਨਾਂ ਨੂੰ ਅਸਲ ਵਿਚ ਰਾਸ਼ਨ ਦੀ ਲੋੜ ਹੈ ਉਹਨਾਂ ਤਕ ਰਾਸ਼ਨ ਨਹੀਂ ਪਹੁੰਚ ਪਾ ਰਿਹਾ। ਇਸ ਕਰ ਕੇ ਉੰਨਾ ਹੀ ਰਾਸ਼ਨ ਲਓ ਜਿੰਨੀ ਲੋੜ ਹੋਵੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।