
ਪਿਛਲੇ ਸਾਲ ਇਹ ਰਾਸ਼ੀ 5408.12 ਕਰੋੜ ਰੁਪਏ ਤੱਕ ਹੀ ਅੱਪੜ ਸਕੀ ਸੀ, ਇਸ ਤਰ੍ਹਾਂ 705.42 ਕਰੋੜ (13.04 ਫ਼ੀ ਸਦੀ)ਦਾ ਵਾਧਾ ਦਰਜ ਕੀਤਾ ਗਿਆ।
ਚੰਡੀਗੜ੍ਹ: ਵਿੱਤੀ ਸਾਲ 2020-2021 ਦੌਰਾਨ ਪੰਜਾਬ ਵਿਚ ਮਾਲੀਆ ਇਕੱਤਰ ਕਰਨ ਵਿਚ ਪਿਛਲੇ ਵਿੱਤੀ ਸਾਲ ਦੇ ਮਕਾਬਲਤਨ 10,382.08 ਕਰੋੜ ਰੁਪਏ ਵਾਧਾ ਦਰਜ ਕੀਤਾ ਗਿਆ ਹੈ। ਇਹ ਵਾਧਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਕੀਤੇ ਗਈ ਠੋਸ ਵਿੱਤੀ ਵਿਉਂਤਬੰਦੀ ਸਦਕਾ ਸੰਭਵ ਹੋਇਆ ਹੈ।
Money
ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਨੇ ਦਸਿਆ ਕਿ 2020-21 ਦੌਰਾਨ ਕੁਲ 42918.34 ਕਰੋੜ ਰੁਪਏ ਮਾਲੀਆ ਇਕੱਠਾ ਹੋਇਆ ਜੋ 31.91 ਫ਼ੀ ਸਦੀ ਦੇ ਵਾਧੇ ਨੂੰ ਦਰਸਾਉਂਦਾ ਹੈ ਜਦਕਿ ਵਿੱਤੀ ਸਾਲ 2019-20 ਦੌਰਾਨ ਇਸਦੇ ਮੁਕਾਬਲੇ 32536.26 ਕਰੋੜ ਰੁਪਏ ਇਕੱਤਰ ਕੀਤੇ ਗਏ ਸਨ।
ਜ਼ਿਕਰਯੋਗ ਹੈ ਕਿ 2020-21 ਦੌਰਾਨ ਵੈਟ ਅਤੇ ਸੀ.ਐਸ.ਟੀ. ਤੋਂ 6113.54 ਕਰੋੜ ਰੁਪਏ ਇਕੱਠੇ ਹੋਏ ਜਦਕਿ ਅੰਕੜੇ ਦਸਦੇ ਹਨ ਕਿ ਪਿਛਲੇ ਸਾਲ ਇਹ ਰਾਸ਼ੀ 5408.12 ਕਰੋੜ ਰੁਪਏ ਤੱਕ ਹੀ ਅੱਪੜ ਸਕੀ ਸੀ, ਇਸ ਤਰ੍ਹਾਂ 705.42 ਕਰੋੜ (13.04 ਫ਼ੀ ਸਦੀ)ਦਾ ਵਾਧਾ ਦਰਜ ਕੀਤਾ ਗਿਆ।
Money
ਇਸੇ ਤਰ੍ਹਾਂ ਇਸ ਸਾਲ ਆਬਕਾਰੀ ਵਿਭਾਗ ਵਲੋਂ 6091.21 ਕਰੋੜ ਰੁਪਏ ਜੁਟਾਏ ਗਏ ਜੋ ਕਿ ਵਿੱਤੀ ਵਰੇ 2019-20 ਦੀ 5022.86 ਕਰੋੜ ਰੁਪਏ ਦੀ ਕੁਲੈਕਸ਼ਨ ਨਾਲੋਂ 1068.35 ਕਰੋੜ (21.27 ਫ਼ੀ ਸਦੀ) ਵੱਧ ਬਣਦਾ ਹੈ। ਸਾਲ 2019-20 ਦੌਰਾਨ ਜੀ.ਐਸ.ਟੀ. ਅਤੇ ਮੁਆਵਜਾ ਸੈੱਸ ਦੀ ਕੁਲੈਕਸ਼ਨ 22105.28 ਕਰੋੜ ਰੁਪਏ ਸੀ ਜਦਕਿ 2020-21 ਦੌਰਾਨ ਇਹ ਅੰਕੜਾ 30713.59 ਕਰੋੜ ਰੁਪਏ ਤਕ ਪਹੁੰਚ ਗਿਆ। ਇਸ ਤਰ੍ਹਾਂ 8608.31 ਕਰੋੜ (38.94 ਫ਼ੀ ਸਦੀ) ਦਾ ਵਾਧਾ ਦਰਜ ਕੀਤਾ ਗਿਆ ਹੈ। ਸੂਬਾ ਸਰਕਾਰ ਵਲੋਂ ਉਲੀਕੀ ਠੋਸ ਵਿੱਤੀ ਵਿਉਂਤਬੰਦੀ, ਆਰਥਕ ਸੂਝ-ਬੂਝ ਤੇ ਸੁਚੱਜੇ ਬਜਟ ਪ੍ਰਬੰਧਨ ਸਦਕਾ ਆਬਕਾਰੀ ਉਗਰਾਹੀ ਵਿਚ ਵਿਸ਼ੇਸ਼ ਸੁਧਾਰ ਆਇਆ।