ਸਰਕਾਰੀ ਕੋਠੀ 'ਚੋਂ ਸਮਾਨ ਚੋਰੀ ਕਰਨ ਦੇ ਲੱਗੇ ਇਲਜ਼ਾਮਾਂ ਨੂੰ ਲੈ ਕੇ ਮਨਪ੍ਰੀਤ ਬਾਦਲ ਦਾ ਸਪੱਸ਼ਟੀਕਰਨ 
Published : Apr 3, 2022, 8:41 pm IST
Updated : Apr 3, 2022, 8:45 pm IST
SHARE ARTICLE
 Manpreet Badal's explanation regarding allegations of theft of goods from government mansion
Manpreet Badal's explanation regarding allegations of theft of goods from government mansion

ਗੁਰਪ੍ਰੀਤ ਕਾਂਗੜ ਦੇ ਘਰੋਂ 4.75 ਲੱਖ ਦਾ ਸਾਮਾਨ ਗਾਇਬ

 

ਚੰਡੀਗੜ੍ਹ - ਅੱਜ ਸਵੇਰੇ ਇਹ ਖ਼ਬਰ ਸਾਹਮਣੇ ਆਈ ਸੀ ਕਿ ਜਿਸ ਸਰਕਾਰੀ ਕੋਠੀ ਨੂੰ ਸਾਬਕਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਖਾਲੀ ਕੀਤਾ ਹੈ ਉਸ ਵਿਚੋਂ ਕੁੱਝ ਸਮਾਨ ਚੋਰੀ ਹੋਇਆ ਹੈ। ਇਸ ਖ਼ਬਰ ਤੋਂ ਬਾਅਦ ਮਨਪ੍ਰੀਤ ਬਾਦਲ 'ਤੇ ਸਵਾਲ ਉੱਟੇਣੇ ਸ਼ੁਰੂ ਹੋ ਗਏ ਤੇ ਗਲਤ ਇਲਜ਼ਾਮ ਲੱਗੇ ਜਿਸ ਦਾ ਕਿ ਹੁਣ ਮਨਪ੍ਰੀਤ ਬਾਦਲ ਨੇ ਸਪੱਸ਼ਟੀਕਰਨ ਦਿੱਤਾ ਹੈ। ਮਨਪ੍ਰੀਤ ਬਾਦਲ ਨੇ ਟਵੀਟ ਕਰ ਕੇ ਕਿਹਾ ਹੈ ਕਿ ''ਹਾਲ ਹੀ ਵਿਚ ਖਾਲੀ ਕੀਤੇ ਸਰਕਾਰੀ ਘਰ ਵਿਚੋਂ ਗੁੰਮ ਹੋਈਆਂ ਚੀਜ਼ਾਂ ਨੂੰ ਲੈ ਕੇ ਮੇਰੇ 'ਤੇ ਗਲਤ ਇਲਜ਼ਾਮ ਲਗਾਏ ਜਾ ਰਹੇ ਹਨ। ਕਿਸੇ ਨੇ ਵੀ ਮੇਰੇ ਨਾਲ ਤੱਥ-ਜਾਂਚ ਜਾਂ ਤਸਦੀਕ ਲਈ ਸੰਪਰਕ ਨਹੀਂ ਕੀਤਾ। ਮੈਂ ਇਹਨਾਂ ਚੀਜ਼ਾਂ ਦੀ ਪੂਰੀ ਅਦਾਇਗੀ ਕਰ ਚੁੱਕਾ ਹਾਂ'' 

file photo 

ਉਹਨਾਂ ਨੇ ਸਮਾਨ ਦੀ ਲਿਸਟ ਤੇ ਸਮਾਨ ਦੀ ਕੀਮਤ ਦੀ ਲਿਸਟ ਸਾਂਜੀ ਕਰ ਕੇ ਲਿਖਿਆ ਆਈਟਮ ਨੰਬਰ 9,10,11 ਅਤੇ 23 ਦਾ PWD ਵਿਭਾਗ ਦੁਆਰਾ ਪ੍ਰਦਾਨ ਕੀਤੀ ਗਈ ਅਧਿਕਾਰਤ ਕੀਮਤ ਦੇ ਅਨੁਸਾਰ ਘਰ ਖਾਲੀ ਕਰਨ ਸਮੇਂ ਭੁਗਤਾਨ ਕੀਤਾ ਗਿਆ ਸੀ। ਅਤੇ ਖ਼ਜ਼ਾਨੇ ਵਿਚ ਇੱਕ ਚੈੱਕ ਜਮ੍ਹਾਂ ਕਰਵਾ ਦਿੱਤਾ ਗਿਆ। ਮੈਂ ਇਸ ਭੁਗਤਾਨ ਦਾ ਸਬੂਤ ਵੀ ਦੇ ਰਿਹਾ ਹਾਂ।

file photo 

ਦੱਸ ਦਈਏ ਕਿ ਪੰਜਾਬ ਦੇ ਦੋ ਸਾਬਕਾ ਕਾਂਗਰਸੀ ਮੰਤਰੀ ਮਨਪ੍ਰੀਤ ਬਾਦਲ ਅਤੇ ਗੁਰਪ੍ਰੀਤ ਕਾਂਗੜ ਅੱਜ ਸਵੇਰੇ ਖ਼ਬਰਾਂ ਦੀਆਂ ਸੁਰਖੀਆਂ ਬਣੇ ਸਨ। ਖ਼ਰ ਇਹ ਸਾਹਮਣੇ ਆਈ ਸੀ ਕਿ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ਖਾਲੀ ਹੋਣ ਤੋਂ ਬਾਅਦ ਉੱਥੋਂ ਡਾਇਨਿੰਗ ਟੇਬਲ, ਫਰਿੱਜ, ਹੀਟਰ ਅਤੇ ਐਲਈਡੀ ਗਾਇਬ ਪਾਏ ਗਏ ਹਨ। ਲੋਕ ਨਿਰਮਾਣ ਵਿਭਾਗ ਨੇ ਪੰਜਾਬ ਵਿਧਾਨ ਸਭਾ ਦੇ ਸਕੱਤਰ ਨੂੰ ਪੱਤਰ ਭੇਜ ਕੇ ਇਸ ਦੀ ਜਾਣਕਾਰੀ ਵੀ ਦਿੱਤੀ ਹੈ।

ਜਿਸ 'ਚ ਦੋਵੇਂ ਸਾਬਕਾ ਮੰਤਰੀਆਂ ਤੋਂ ਸਾਮਾਨ ਦੀ ਰਿਕਵਰੀ ਲਈ ਕਿਹਾ ਗਿਆ ਹੈ। ਇਸ ਸਬੰਧੀ ਪੰਜਾਬ ਸਰਕਾਰ ਦੇ ਮੰਤਰੀ ਕੁਲਦੀਪ ਧਾਲੀਵਾਲ ਨੇ ਕਿਹਾ ਕਿ ਮੇਰੀ ਕੋਠੀ ਵਿੱਚੋਂ ਸਾਮਾਨ ਵੀ ਗਾਇਬ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਮੈਂ ਹੈਰਾਨ ਹਾਂ ਕਿ ਅਸੀਂ ਨੇਤਾ ਹਾਂ ਜਾਂ ਕੋਈ ਚੋਰ-ਡਾਕੂ, ਜੋ ਸਾਡਾ ਪੇਟ ਨਹੀਂ ਭਰਦਾ।
ਚੰਡੀਗੜ੍ਹ ਦੇ ਸੈਕਟਰ 2 ਸਥਿਤ ਸਰਕਾਰੀ ਰਿਹਾਇਸ਼ ਨੰਬਰ 47 ਮਨਪ੍ਰੀਤ ਬਾਦਲ ਨੂੰ ਅਲਾਟ ਕੀਤੀ ਗਈ ਸੀ, ਜੋ ਕਾਂਗਰਸ ਸਰਕਾਰ ਵਿਚ ਵਿੱਤ ਮੰਤਰੀ ਸਨ। ਇੱਥੋਂ ਇੱਕ ਡਾਇਨਿੰਗ ਟੇਬਲ, 10 ਡਾਇਨਿੰਗ ਕੁਰਸੀਆਂ ਅਤੇ ਇੱਕ-ਇੱਕ ਸਰਵਿਸ ਟਰਾਲੀ ਅਤੇ ਸੋਫਾ ਨਹੀਂ ਮਿਲਿਆ ਹੈ।

file photo

 

ਗੁਰਪ੍ਰੀਤ ਕਾਂਗੜ ਦੇ ਘਰੋਂ 4.75 ਲੱਖ ਦਾ ਸਾਮਾਨ ਗਾਇਬ
ਮੰਤਰੀ ਗੁਰਪ੍ਰੀਤ ਕਾਂਗੜ ਦੇ ਘਰੋਂ 2 ਫਰਿੱਜ, ਇੱਕ ਐਲ.ਈ.ਡੀ., ਰੂਮ ਹੀਟਰ, ਹੀਟ ਕਨਵੈਕਟਰ, ਫਰਾਟਾ ਪੱਖਿਆ ਸਮੇਤ ਕੁੱਲ 4.75 ਲੱਖ ਦਾ ਸਾਮਾਨ ਗਾਇਬ ਪਾਇਆ ਗਿਆ ਹੈ। ਵਿਭਾਗ ਨੇ ਵਿਧਾਨ ਸਭਾ ਦੇ ਸਕੱਤਰ ਤੋਂ ਮੰਗ ਕੀਤੀ ਕਿ ਸਾਬਕਾ ਮੰਤਰੀ ਤੋਂ ਵਸਤੂਆਂ ਵਾਪਸ ਲੈਣ ਲਈ ਮੰਤਰੀ ਨੂੰ ਕਿਹਾ ਜਾਵੇ ਤਾਂ ਜੋ ਉਨ੍ਹਾਂ ਨੂੰ ਕੋਈ ਬਕਾਇਆ ਸਰਟੀਫਿਕੇਟ ਨਾ ਦਿੱਤਾ ਜਾ ਸਕੇ। 

ਇਸ ਸਬੰਧੀ ਮਨਪ੍ਰੀਤ ਬਾਦਲ ਦੀ ਚਿੱਠੀ ਵੀ ਸਾਹਮਣੇ ਆਈ ਸੀ। ਜਿਸ ਵਿਚ ਕਿਹਾ ਗਿਆ ਸੀ ਕਿ ਉਹਨਾਂ ਵੱਲੋਂ ਦੱਸੀਆਂ ਆਈਟਮਾਂ 15 ਸਾਲ ਪਹਿਲਾਂ ਬਣੀਆਂ ਸਨ। ਇਸ ਲਈ ਮਨਪ੍ਰੀਤ ਬਾਦਲ ਵੱਲੋਂ 1.84 ਲੱਖ ਰੁਪਏ ਦਾ ਚੈੱਕ ਸਰਕਾਰ ਨੂੰ ਦੇ ਦਿੱਤਾ ਗਿਆ ਹੈ। ਇਸ ਮਾਮਲੇ ਸਬੰਧੀ ਸਾਬਕਾ ਮੰਤਰੀ ਗੁਰਪ੍ਰੀਤ ਕਾਂਗੜ ਨੇ ਕਿਹਾ ਕਿ ਇਸ ਵੇਲੇ ਮਾਲ ਸਰਕਾਰੀ ਰਿਹਾਇਸ਼ ਵਿਚ ਹੀ ਪਿਆ ਹੈ। ਉਹਨਾਂ ਨੇ ਰਿਹਾਇਸ਼ ਖਾਲੀ ਨਹੀਂ ਕੀਤੀ ਹੈ। ਜੋ ਵੀ ਸਮੱਗਰੀ ਦੱਸੀ ਜਾ ਰਹੀ ਹੈ, ਉਹ ਵਿਭਾਗ ਨੂੰ ਸੌਂਪ ਦਿੱਤੀ ਜਾਵੇਗੀ। 

Manpreet Badal, Gurpreet Singh KangarManpreet Badal, Gurpreet Singh Kangar

ਪੰਜਾਬ ਦੀ ਮਾਨ ਸਰਕਾਰ ਵਿੱਚ ਮੰਤਰੀ ਕੁਲਦੀਪ ਧਾਲੀਵਾਲ ਨੇ ਕਿਹਾ ਕਿ ਮੈਂ ਹੈਰਾਨ ਹਾਂ ਕਿ ਅਸੀਂ ਲੀਡਰ ਹਾਂ ਜਾਂ ਚੋਰ-ਡਾਕੂ। ਮੈਨੂੰ ਸੈਕਟਰ 39, ਚੰਡੀਗੜ੍ਹ ਵਿਚ ਕੋਠੀ ਨੰਬਰ 152 ਅਲਾਟ ਕੀਤੀ ਗਈ ਹੈ। ਮੈਂ 2 ਦਿਨ ਪਹਿਲਾਂ ਰਿਹਾਇਸ ਦੇਖਣ ਗਿਆ ਸੀ। ਇੱਥੋਂ ਤੱਕ ਕਿ ਛੋਟੀਆਂ-ਛੋਟੀਆਂ ਚੀਜ਼ਾਂ ਵੀ ਕੱਢ ਲਈਆਂ ਗਈਆਂ। ਜੇਕਰ ਅਸੀਂ ਇਸ ਪੱਧਰ ਦੀ ਰਾਜਨੀਤੀ ਕਰਦੇ ਹਾਂ ਅਤੇ ਸਰਕਾਰੀ ਮਾਲ ਲੁੱਟ ਲੈਂਦੇ ਹਾਂ ਤਾਂ ਇਹ ਪੁੱਛਣਾ ਸੰਭਵ ਹੈ ਕਿ ਲੀਡਰਾਂ ਦੀ ਭੁੱਖ ਕਦੋਂ ਖ਼ਤਮ ਹੋਵੇਗੀ। ਮੈਂ ਆਪਣੇ ਘਰ ਨੂੰ ਦੇਖ ਕੇ ਹੈਰਾਨ ਰਹਿ ਗਿਆ ਕਿ ਅਜਿਹੇ ਹਾਲਾਤ ਵੀ ਕਰ ਦਿੱਤੇ ਜਾਂਦੇ ਹਨ। ਧਾਲੀਵਾਲ ਨੇ ਕਿਹਾ ਕਿ ਸਾਮਾਨ ਚੁੱਕਣ ਵਾਲਿਆਂ ਦੀ ਜਾਂਚ ਕੀਤੀ ਜਾਵੇਗੀ। ਹਰ ਕੋਠੀ ਦੇ ਬਾਹਰ ਸੁਰੱਖਿਆ ਮੁਲਾਜ਼ਮ ਤਾਇਨਾਤ ਹਨ। ਇਸ ਦਾ ਮਤਲਬ ਹੈ, ਜਿਹੜੇ ਉੱਥੇ ਰਹਿੰਦੇ ਸਨ, ਸਮਾਨ ਉਹੀ ਲੈ ਕੇ ਗਏ ਹੋਣਗੇ। 
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement