
ਕਿਹਾ-ਟੋਲ ਫ੍ਰੀ ਨੰਬਰ 'ਤੇ ਭ੍ਰਿਸ਼ਟਾਚਾਰ ਵਿਰੁੱਧ ਸਿਰਫ਼ 3 ਦਾ ਨਿਪਟਾਰਾ ਹੋਇਆ ਹੈ, ਬਾਕੀ ਦੀਆਂ ਰਹਿੰਦੀਆਂ ਸ਼ਿਕਾਇਤਾਂ ਬਾਰੇ ਕੀ ਕਹੋਗੇ?
ਚੰਡੀਗੜ੍ਹ : ਪੰਜਾਬ ਵਿਚ ਇਤਿਹਾਸਕ ਜਿੱਤ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੋ ਰੋਜ਼ਾ ਦੌਰੇ 'ਤੇ ਗੁਜਰਾਤ ਗਏ ਹੋਏ ਹਨ। ਉਥੇ ਕੱਲ ਪੱਤਰਕਾਰਾਂ ਨਾਲ ਗਲਬਾਤ ਦੌਰਾਨ 'ਆਪ' ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਵਿਚ ਭਗਵੰਤ ਮਾਨ ਸਰਕਾਰ ਨੇ 10 ਦਿਨ ਵਿਚ ਭ੍ਰਿਸ਼ਟਾਚਾਰ ਖ਼ਤਮ ਕਰ ਦਿਤਾ ਹੈ।
Sukhpal Singh Khaira
ਇਸ ਬਿਆਨ ਨੂੰ ਲੈ ਕਿ ਵਿਰੋਧੀ ਧਿਰਾਂ ਵਲੋਂ 'ਆਪ' 'ਤੇ ਨਿਸ਼ਾਨੇ ਸਾਧੇ ਜਾ ਰਹੇ ਹਨ। ਜਿਸ ਤਹਿਤ ਹੁਣ ਕਾਂਗਰਸ ਦੇ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਹੈ ਕਿ ਪੰਜਾਬ ਵਿਚ ਭ੍ਰਿਸ਼ਟਾਚਾਰ ਅਜੇ ਖ਼ਤਮ ਨਹੀਂ ਹੋਇਆ ਹੈ ਪਰ 'ਆਪ' ਵਾਲੇ ਅਜਿਹੇ ਬਿਆਨ ਦੇ ਰਹੇ ਹਨ ਜੋ ਕਿ ਸੱਚ ਨਹੀਂ ਹੈ।
tweet
ਉਨ੍ਹਾਂ ਨੇ ਕਿਹਾ, ''ਮੈਨੂੰ ਤੁਹਾਡੇ ਵਰਗੇ ਲੋਕਾਂ ਤੋਂ ਇਹ ਉਮੀਦ ਨਹੀਂ ਹੈ ਜੋ ਸੰਵਿਧਾਨਕ ਅਹੁਦਿਆਂ 'ਤੇ ਕਾਬਜ਼ ਹੁੰਦੇ ਹੋਏ ਗ਼ੈਰ-ਜ਼ਿੰਮੇਵਾਰਾਨਾ ਬਿਆਨ ਦਿੰਦੇ ਹਨ ਕਿ 10 ਦਿਨਾਂ 'ਚ ਭ੍ਰਿਸ਼ਟਾਚਾਰ ਨੂੰ ਖ਼ਤਮ ਕਰ ਦਿਤਾ!
Bhagwant mann
ਭਗਵੰਤ ਮਾਨ ਵਲੋਂ ਜਾਰੀ ਟੋਲ ਫ੍ਰੀ ਨੰਬਰ 'ਤੇ ਭ੍ਰਿਸ਼ਟਾਚਾਰ ਵਿਰੁੱਧ 1.5 ਲੱਖ ਸ਼ਿਕਾਇਤਾਂ ਅਜੇ ਲਟਕ ਰਹੀਆਂ ਹਨ ਅਤੇ ਸਿਰਫ਼ 3 ਦਾ ਨਿਪਟਾਰਾ ਹੋਇਆ ਹੈ! ਬਾਕੀ ਦੀਆਂ ਸ਼ਿਕਾਇਤਾਂ ਬਾਰੇ ਕੀ ਕਹੋਗੇ?''
Arvind Kejriwal, Bhagwant Mann
ਦੱਸ ਦੇਈਏ ਕਿ ਸੁਖਪਾਲ ਖਹਿਰਾ ਨੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੀ ਇੱਕ ਤਸਵੀਰ ਵੀ ਸਾਂਝੀ ਕੀਤੀ ਹੈ ਜਿਸ ਵਿਚ ਉਹ ਸਾਬਰਮਤੀ ਆਸ਼ਰਮ 'ਚ ਚਰਖਾ ਕੱਤਦੇ ਹੋਏ ਦਿਖਾਈ ਦੇ ਰਹੇ ਹਨ।
Sukhpal Singh Khaira
ਉਨ੍ਹਾਂ ਕਿਹਾ ਕਿ 10 ਦਿਨ ਵਿਚ ਭ੍ਰਿਸ਼ਟਾਚਾਰ ਖ਼ਤਮ ਹੋਣ ਬਾਰੇ ਕਿਹਾ ਜਾ ਰਿਹਾ ਹੈ ਪਰ ਸੱਚ ਇਹ ਹੈ ਕਿ 'ਆਪ' ਦੀ ਪੰਜਾਬ ਸਰਕਾਰ ਵਲੋਂ ਜਾਰੀ ਕੀਤੇ ਟੋਲ ਫ੍ਰੀ ਨੰਬਰ 'ਤੇ 1.5 ਲੱਖ ਦੇ ਕਰੀਬ ਸ਼ਿਕਾਇਤਾਂ ਹਨ ਜਿਨ੍ਹਾਂ ਦਾ ਅਜੇ ਨਿਪਟਾਰਾ ਹੋਣਾ ਬਾਕੀ ਹੈ।