ਦੋ ਲੋਕ ਗੰਭੀਰ ਜਖਮੀ
ਜਲੰਧਰ: ਜਲੰਧਰ ਸ਼ਹਿਰ ਦੇ ਸੋਢਲ ਰੋਡ 'ਤੇ ਸਥਿਤ ਪ੍ਰੀਤ ਨਗਰ 'ਚ ਦੇਰ ਰਾਤ ਹੋਏ ਹਾਦਸੇ 'ਚ ਇਕ ਔਰਤ ਦੀ ਮੌਤ ਹੋ ਗਈ। ਜਦਕਿ ਉਸ ਦਾ ਪਤੀ ਅਤੇ ਬੇਟੀ ਗੰਭੀਰ ਜ਼ਖਮੀ ਹੋ ਗਏ। ਕ੍ਰੇਟਾ ਗੱਡੀ ਨੇ ਰਾਤ ਨੂੰ ਆਪਣੇ ਕੁੱਤੇ ਨੂੰ ਪੈਦਲ ਜਾ ਰਹੇ ਵਿਅਕਤੀ ਨੂੰ ਵੀ ਟੱਕਰ ਮਾਰ ਦਿੱਤੀ। ਇਸ ਵਿੱਚ ਕੁੱਤੇ ਦੀ ਵੀ ਮੌਤ ਹੋ ਗਈ। ਪੁਲਿਸ ਅਨੁਸਾਰ ਇਹ ਹਾਦਸਾ ਕ੍ਰੇਟਾ ਡਰਾਈਵਰ ਨੂੰ ਮਿਰਗੀ ਦਾ ਦੌਰਾ ਪੈਣ ਕਾਰਨ ਵਾਪਰਿਆ।
ਇਹ ਵੀ ਪੜ੍ਹੋ: 'ਰੇਲ ਯਾਤਰਾ 'ਚ ਬਜ਼ੁਰਗਾਂ ਨੂੰ ਦਿੱਤੀ ਗਈ ਛੋਟ ਕਰੋ ਬਹਾਲ', ਕੇਜਰੀਵਾਲ ਨੇ PM ਮੋਦੀ ਨੂੰ ਲਿਖੀ ਚਿੱਠੀ
ਪੁਲਿਸ ਨੇ ਕ੍ਰੇਟਾ ਗੱਡੀ ਦੇ ਡਰਾਈਵਰ ਕੈਲਾਸ਼ ਨਗਰ ਵਾਸੀ ਸੁਨੀਲ ਅਰੋੜਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ। ਸੁਨੀਲ ਅਰੋੜਾ ਦੀ ਦਾਦਾ ਕਲੋਨੀ ਵਿੱਚ ਫੈਕਟਰੀ ਹੈ। ਹਾਦਸੇ 'ਚ ਮਰਨ ਵਾਲੀ ਔਰਤ ਵੰਦਨਾ ਨਿਊ ਹਰਗੋਬਿੰਦ ਨਗਰ ਦੀ ਰਹਿਣ ਵਾਲੀ ਸੀ ਅਤੇ ਆਪਣੇ ਪਤੀ ਰੋਹਿਤ ਛਾਬੜਾ ਅਤੇ ਬੇਟੀ ਖੁਸ਼ੀ ਨਾਲ ਬਾਈਕ 'ਤੇ ਰਾਤ ਦਾ ਖਾਣਾ ਖਾਣ ਤੋਂ ਬਾਅਦ ਬਾਹਰ ਨਿਕਲੀ ਸੀ।
ਇਹ ਵੀ ਪੜ੍ਹੋ: ਪੁਲਿਸ ਦੀ ਅਣਗਹਿਲੀ ਕਾਰਨ ਵਿਅਕਤੀ ਨੇ ਜੇਲ੍ਹ 'ਚ ਕੱਟੇ 30 ਸਾਲ, ਹੁਣ ਹੋਵੇਗੀ ਰਿਹਾਈ
ਪ੍ਰੀਤ ਨਗਰ 'ਚ ਦੁਕਾਨ ਚਲਾਉਣ ਵਾਲੇ ਰਾਜੀਵ ਕੁਮਾਰ ਨੇ ਦੱਸਿਆ ਕਿ ਕ੍ਰੇਟਾ ਨੰਬਰ ਪੀ.ਬੀ.-08 ਡੀ.ਜ਼ੈੱਡ-1520 ਇੰਨੀ ਤੇਜ਼ ਰਫਤਾਰ ਨਾਲ ਆਇਆ ਕਿ ਪਹਿਲਾਂ ਮੋਟਰਸਾਈਕਲ ਨੂੰ ਟੱਕਰ ਮਾਰੀ, ਇਕ ਕੁੱਤੇ ਨੂੰ ਕੁਚਲਿਆ, ਫਿਰ ਦੁਕਾਨ ਦੇ ਖੰਭੇ ਨਾਲ ਟਕਰਾ ਗਈ। ਇਥੇ ਹੀ ਕਰੇਟਾ ਨਹੀਂ ਰੁਕੀ। ਇਸ ਤੋਂ ਬਾਅਦ ਕ੍ਰੇਟਾ ਡਰਾਈਵਰ ਨੇ ਦੁਕਾਨ ਦੇ ਬਾਹਰ ਖੜ੍ਹੀ ਹੋਰ ਕਾਰ ਨੂੰ ਟੱਕਰ ਮਾਰ ਦਿੱਤੀ।
ਟੱਕਰ ਇੰਨੀ ਜ਼ਬਰਦਸਤ ਸੀ ਕਿ ਜ਼ੋਰਦਾਰ ਧਮਾਕਾ ਹੋਇਆ। ਇੱਥੋਂ ਤੱਕ ਕਿ ਕਾਰ ਦੇ ਏਅਰਬੈਗ ਵੀ ਖੁੱਲ੍ਹ ਗਏ। ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੀ ਪੁਲਸ ਨੇ ਜ਼ਖਮੀਆਂ ਨੂੰ ਤੁਰੰਤ ਸੈਕਰਡ ਹਾਰਟ ਹਸਪਤਾਲ ਪਹੁੰਚਾਇਆ। ਲੋਕਾਂ ਨੇ ਤੁਰੰਤ ਕ੍ਰੇਟਾ ਚਲਾ ਰਹੇ ਸੁਨੀਲ ਅਰੋੜਾ ਨੂੰ ਫੜ ਲਿਆ ਅਤੇ ਪੁਲਸ ਹਵਾਲੇ ਕਰ ਦਿੱਤਾ। ਲੋਕਾਂ ਨੇ ਦੋਸ਼ ਲਾਇਆ ਕਿ ਡਰਾਈਵਰ ਨੂੰ ਕੋਈ ਸੱਟ ਨਹੀਂ ਲੱਗੀ ਸਗੋਂ ਕੋਈ ਨਸ਼ੀਲਾ ਪਦਾਰਥ ਪੀ ਲਿਆ ਹੈ।