Punjab News: ਮਾਂ ਨੇ ਹੀ ਲਈ ਮਾਸੂਮ ਦੀ ਜਾਨ! ਚਾਚੇ ਦੇ ਇਲਜ਼ਾਮਾਂ ਮਗਰੋਂ ਪੁਲਿਸ ਨੇ ਮਾਂ ਨੂੰ ਹਿਰਾਸਤ ਵਿਚ ਲਿਆ
Published : Apr 3, 2024, 12:17 pm IST
Updated : Apr 3, 2024, 12:17 pm IST
SHARE ARTICLE
Mansa Child Murder Case
Mansa Child Murder Case

ਬੱਸ ਅੱਡੇ ਨੇੜੇ ਮਿਲੀ ਸੀ ਅਗਮਜੋਤ ਸਿੰਘ ਦੀ ਲਾਸ਼

Punjab News: ਜ਼ਿਲ੍ਹਾ ਮਾਨਸਾ ਦੇ ਬੱਸ ਅੱਡੇ ਨੇੜੇ ਬੱਚੇ ਦੀ ਲਾਸ਼ ਮਿਲਣ ਦੇ ਮਾਮਲੇ ਵਿਚ ਅਹਿਮ ਖੁਲਾਸਾ ਹੋਇਆ ਹੈ। ਮ੍ਰਿਤਕ ਬੱਚੇ ਦੀ ਪਛਾਣ ਅਗਮਜੋਤ ਸਿੰਘ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਦੋ ਦਿਨ ਪਹਿਲਾਂ ਅਣਪਛਾਤੇ ਵਿਅਕਤੀ 8 ਸਾਲਾ ਗੁਰਸਿੱਖ ਬੱਚੇ ਦੀ ਲਾਸ਼ ਨੂੰ ਬੱਸ ਸਟੈਂਡ ਦੇ ਮੇਜ਼ 'ਤੇ ਰੱਖ ਕੇ ਫਰਾਰ ਹੋ ਗਏ ਸਨ।

ਹੁਣ ਅਗਮਜੋਤ ਦੇ ਚਾਚਾ ਅਮਨਦੀਪ ਸਿੰਘ ਨੇ ਅਪਣੀ ਭਰਜਾਈ ਅਤੇ ਅਗਮਜੋਤ ਦੀ ਮਾਂ ਜੈਸਮੀਨ ਉਤੇ ਇਲਜ਼ਾਮ ਲਗਾਏ ਹਨ। ਇਸ ਮਗਰੋਂ ਪੁਲਿਸ ਨੇ ਮ੍ਰਿਤਕ ਬੱਚੇ ਦੀ ਮਾਂ ਨੂੰ ਹਿਰਾਸਤ ਵਿਚ ਲੈ ਲਿਆ ਹੈ ਅਤੇ ਪੁੱਛਗਿੱਛ ਸ਼ੁਰੂ ਕਰ ਦਿਤੀ ਹੈ।

ਅਮਨਦੀਪ ਸਿੰਘ ਦਾ ਕਹਿਣਾ ਹੈ ਕਿ ਜਦੋਂ ਉਸ ਨੇ ਬਸ ਅੱਡੇ ਉਤੇ ਲਾਸ਼ ਪਈ ਦੇਖੀ ਤਾਂ ਉਸ ਨੂੰ ਲੱਗਿਆ ਕਿ ਇਹ ਉਸ ਦਾ ਭਤੀਜਾ ਅਗਮਜੋਤ ਹੈ ਪਰ ਜਦੋਂ ਉਸ ਨੇ ਅਪਣੀ ਭਰਜਾਈ ਨੂੰ ਫ਼ੋਨ ਕੀਤਾ ਤਾਂ ਉਸ ਨੇ ਦਸਿਆ ਕਿ ਅਗਮਜੋਤ ਅਪਣੇ ਨਾਨਕੇ ਗਿਆ ਹੋਇਆ ਹੈ।

ਘਟਨਾ ਰਾਤ 1 ਅਪ੍ਰੈਲ ਸਵੇਰੇ 11 ਵਜੇ ਦੀ ਦੱਸੀ ਜਾ ਰਹੀ ਹੈ। ਉਥੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਇਥੇ ਕੁੱਝ ਲੋਕ ਬੈਠੇ ਸਨ ਜਿਨ੍ਹਾਂ ਦੇ ਨਾਲ ਦੋ ਔਰਤਾਂ ਅਤੇ ਇਕ ਆਦਮੀ ਸੀ। ਉਸ ਦੇ ਸਾਹਮਣੇ ਮੇਜ਼ ਦੇ ਆਲੇ-ਦੁਆਲੇ ਕੋਈ ਨਹੀਂ ਸੀ। ਜਦੋਂ ਉਹ ਵਿਅਕਤੀ ਇਥੋਂ ਚਲੇ ਗਏ ਤਾਂ ਪਤਾ ਲੱਗਿਆ ਕਿ ਉਥੇ ਇਕ ਬੱਚੇ ਦੀ ਲਾਸ਼ ਪਈ ਸੀ।

(For more Punjabi news apart from Mansa Child Murder Case Update, stay tuned to Rozana Spokesman)

 

Tags: mansa

Location: India, Punjab, Mansa

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement