ਰਾਜਪਾਲ ਵੱਲੋਂ ਕੱਢੀ ਗਈ ਨਸ਼ਿਆਂ ਵਿਰੁੱਧ ਜਾਗਰੂਕਤਾ ਰੈਲੀ ਵਿੱਚ ਸ਼ਾਮਿਲ ਹੋਏ ਸਪੋਕਸਮੈਨ ਦੇ ਸੰਪਾਦਕ ਨਿਮਰਤ ਕੌਰ
Published : Apr 3, 2025, 7:18 pm IST
Updated : Apr 3, 2025, 7:23 pm IST
SHARE ARTICLE
Madam Nimrat Kaur, Editor of Spokesman, attended the awareness rally against drugs organized by the Governor.
Madam Nimrat Kaur, Editor of Spokesman, attended the awareness rally against drugs organized by the Governor.

ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆ ਤੋਂ ਦੂਰ ਰਹਿਣ ਲਈ ਨਿਮਰਤ ਕੌਰ ਨੇ ਕੀਤੀ ਅਪੀਲ

Gurdaspur News : ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਨਸ਼ਿਆਂ ਦੇ ਵਧ ਰਹੇ ਖ਼ਤਰੇ ਨੂੰ ਰੋਕਣ ਅਤੇ ਨੌਜਵਾਨਾਂ ਨੂੰ ਜਾਗਰੂਕ ਕਰਨ ਦੇ ਉਦੇਸ਼ ਨਾਲ ਇੱਕ ਮਾਰਚ ਸ਼ੁਰੂ ਕੀਤਾ ਹੈ। ਇਹ ਯਾਤਰਾ ਡੇਰਾ ਬਾਬਾ ਨਾਨਕ ਤੋਂ ਸ਼ੁਰੂ ਹੋਈ ਸੀ। ਇਹ ਯਾਤਰਾ 6 ਅਪ੍ਰੈਲ ਤੱਕ ਗੁਰਦਾਸਪੁਰ ਵਿੱਚ ਰਹੇਗੀ। ਜਦੋਂ ਕਿ  7-8 ਅਪ੍ਰੈਲ ਨੂੰ ਰਾਜਪਾਲ ਕਟਾਰੀਆ ਅੰਮ੍ਰਿਤਸਰ ਵਿੱਚ ਹੋਣਗੇ। ਇਹ ਪੰਜਾਬ ਵਿੱਚ ਨਸ਼ਿਆਂ ਵਿਰੁੱਧ ਨੌਜਵਾਨਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਰਾਜਪਾਲ ਵੱਲੋਂ ਕੱਢੀ ਜਾ ਰਹੀ ਇਸ ਪੈਦਲ ਮਾਰਚ ਵਿੱਚ ਸਪੋਕਸਮੈਨ ਅਦਾਰੇ ਦੇ ਸੰਪਾਦਕ ਨਿਮਰਤ ਕੌਰ ਸ਼ਾਮਲ ਹੋਏ। ਇਸ ਮੌਕੇ  ਨਿਮਰਤ ਕੌਰ ਨੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆ ਨੂੰ  ਤਿਆਗਣ ਦੀ ਸੇਧ ਦਿੱਤੀ।

ਸਪੋਕਸਮੈਨ ਦੇ ਸੰਪਾਦਕ  ਨਿਮਰਤ ਕੌਰ ਨੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆਂ ਨਾਲ ਵਿਸ਼ੇਸ਼ ਤੌਰ ਉੱਤੇ ਗੱਲਬਾਤ ਕੀਤੀ। ਇਸ ਮੌਕੇ ਗੁਲਾਬ ਚੰਦ ਕਟਾਰੀਆਂ ਨੇ ਕਿਹਾ ਹੈ ਕਿ  ਕਰਾਈਮ ਰਿਪੋਰਟ ਆਈ ਉਸ ਵਿੱਚ ਮੁੱਖ ਕਾਰਨ ਨਸ਼ਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਮੈਂ ਸਰਹੱਦੀ ਇਲਾਕੇ ਵਿੱਚ ਗਿਆ ਤਾਂ ਉਥੋ ਦੀਆਂ ਮਹਿਲਾਵਾਂ ਨੇ ਕਿਹਾ ਹੈ ਕਿ ਸਾਡੇ ਬੱਚਿਆ ਨੂੰ ਨਸ਼ਾ  ਮੁਕਤ ਕਰੋ। ਰਾਜਪਾਲ ਨੇ ਕਿਹਾ ਹੈ ਕਿ ਸੰਸਥਾਵਾਂ ਦੇ ਮੁਖੀਆ ਨਾਲ ਚਰਚਾ ਕੀਤੀ ਫਿਰ ਹੀ ਇਹ ਪੈਦਲ ਮਾਰਚ ਦਾ ਕਰਨ ਦਾ ਫੈਸਲਾ ਲਿਆ।

ਰਾਜਪਾਲ ਨੇ ਸੰਪਾਦਕ ਨਿਮਰਤ ਕੌਰ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਹੈ ਕਿ ਨਸ਼ੇ ਨੂੰ ਰੋਕਣ ਲਈ ਸਭ ਤੋਂ ਮਦਦਗਾਰ ਪਰਿਵਾਰ ਹੁੰਦਾ ਹੈ ਇਸ ਲਈ ਮੈਂ ਪੈਦਲ ਮਾਰਚ ਦੌਰਾਨ  ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਨਸ਼ੇ ਖਤਰਨਾਕ ਹਨ ਇਹ ਮੌਤ ਤੱਕ ਲੈ ਜਾਂਦੇ ਹਨ।

ਨਿਮਰਤ ਕੌਰ ਨੇ ਸਵਾਲ ਪੁੱਛਿਆ ਹੁਣ ਬੇਟੀਆਂ ਵੀ ਨਸ਼ਿਆ ਵਿੱਚ ਆ ਰਹੀਆਂ ਹਨ ਇਸ ਉੱਤੇ ਰਾਜਪਾਲ ਨੇ ਕਿਹਾ ਹੈ ਕਿ ਸਾਡੇ ਕੋਲ ਬੇਟੀਆ ਬਾਰੇ ਕੋਈ ਅੰਕੜੇ ਤਾਂ ਨਹੀਂ ਹੈ ਪਰ  ਕਈ ਰਿਪੋਰਟਾਂ ਆਈਆ ਹਨ ਜਿਨ੍ਹਾਂ ਵਿੱਚ ਪਤਾ ਲੱਗਿਆ ਹੈ ਕਿ ਬੇਟੀਆਂ ਵੀ ਨਸ਼ੇ ਦੀ ਦਲਦਲ ਵਿੱਚ ਫਸਦੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਪਾਕਿਸਤਾਨ ਨਸ਼ੇ ਭੇਜ ਰਿਹਾ ਹੈ।

ਸਸਤੇ ਨਸ਼ੇ ਦੇ ਸਵਾਲ ਉੱਤੇ ਰਾਜਪਾਲ ਨੇ ਕਿਹਾ ਹੈ ਕਿ ਸਥੈਟਿਕ ਡਰੱਗ ਤਿਆਰ ਹੋ ਰਹੀ ਹੈ ਜਿਸ ਸਾਡੇ ਬੱਚਿਆਂ ਨੂੰ ਖਤਮ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਯੂਨੀਵਰਸਿਟੀਆਂ ਵਿੱਚ  ਨਸ਼ਾ ਕਾਰਨ ਅਸੀਂ ਚਿੰਤਤ ਹਾਂ। ਰਾਜਪਾਲ ਨੇ ਕਿਹਾ ਹੈ ਕਿ ਯੂਨੀਵਰਸਿਟੀ ਦੇ ਕੋਲ ਨਸ਼ੇ ਦੀ ਦੁਕਾਨ ਨਹੀਂ ਹੋਣੀ ਚਾਹੀਦੀ ਹੈ।
ਮੈਡਮ ਨਿਮਰਤ ਕੌਰ ਦੇ ਜਵਾਬ ਵਿੱਚ ਰਾਜਪਾਲ ਗੁਲਾਬ ਚੰਦ ਕਟਾਰੀਆਂ ਨੇ ਕਿਹਾ ਹੈ ਕਿ ਇਹ ਗੁਰੂਆਂ ਦੀ ਧਰਤੀ ਹੈ  ਅਤੇ ਸਾਡੇ ਬੱਚਿਆਂ ਨੂੰ ਖਤਮ ਕਰਨ ਲਈ ਪਾਕਿਸਤਾਨ ਨਸ਼ੇ ਭੇਜ ਰਿਹਾ ਹੈ।

ਇਸ ਮੌਕੇ ਸੰਪਾਦਕ ਨਿਮਰਤ ਕੌਰ ਨੇ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਨਸ਼ੇ ਦੇ ਕੋਹੜ ਤੋਂ ਸਾਨੂੰ ਦੂਰ ਰਹਿਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਨੌਜਵਾਨ ਹੀ ਸਾਡੇ ਦੇਸ਼ ਦਾ ਭਵਿੱਖ ਹੁੰਦੇ ਹਨ ਇਸ ਲਈ ਨਸ਼ਿਆ ਤੋਂ ਦੂਰ ਰਹਿਣ ਲਈ ਪ੍ਰਣ ਕਰਨਾ ਚਾਹੀਦਾ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement