
Laljit Singh Bhullar : ਕਿਹੜੀ ਗੱਲ ਨੇ ਲਾਲਜੀਤ ਭੁੱਲਰ ਨੂੰ ਬਣਾ ਦਿਤਾ ਮੰਤਰੀ?
Minister Laljit Bhullar's first emotional interview with a spokesperson Latest News in Punjabi : ਮੰਤਰੀ ਲਾਲਜੀਤ ਭੁੱਲਰ ਦਾ ਰੋਜ਼ਾਨਾ ਸਪੋਕਸਮੈਨ ਨਾਲ ਪਹਿਲਾ ਇੰਟਰਵਿਊ ਕੀਤਾ। ਜਿਸ ਉਨ੍ਹਾਂ ਭਾਵੁਕ ਹੁੰਦਿਆ ਅਪਣੇ ਜੀਵਨ ਦੇ ਕਈ ਅਹਿਮ ਕਿਸੇ ਸਾਂਝੇ ਕੀਤੇ। ਆਓ ਜਾਣਦੇ ਹਾਂ ਕਿ ਲਹਿੰਦੇ ਪੰਜਾਬ ’ਚ 500 ਕਿੱਲਿਆਂ ਦੇ ਮਾਲਕ ਭੁੱਲਰ ਪਰਵਾਰ ਕੋਲ ਦੇਸ਼ ਦੀ ਵੰਡ ਤੋਂ ਬਾਅਦ ਕਿਵੇਂ ਰਹਿ ਗਏ 6 ਕਿਲੇ ਜ਼ਮੀਨ? ਤੇ ਉਨ੍ਹਾਂ ਦੇ ਜੀਵਨ ਦੇ ਕਈ ਉਤਰਾਅ ਚੜਾਅ। ਅੱਜ ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਨੇ ਰੋਜ਼ਾਨਾ ਸਪੋਕਸਮੈਨ ਦੇ ਰਿਪੋਰਟਰ ਚਰਨਜੀਤ ਸਿੰਘ ਸੁਰਖਾਬ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਜਿਸ ਉਨ੍ਹਾਂ ਗੱਲਬਾਤ ਕਰਦਿਆਂ ਨੌਜਵਾਨਾਂ ਨੂੰ ਸੁਨੇਹਾ ਦਿੰਦਿਆ ਦਸਿਆ ਕਿ ਨੌਜਵਾਨਾਂ ਨੂੰ ਛੇਤੀ ਅਮੀਰ ਬਣਨ ਦੇ ਸੁਪਨੇ ਨਹੀਂ ਦੇਖਣੇ ਚਾਹੀਦੇ ਸਗੋਂ ਮਿਹਨਤ ਕਰਕੇ ਮੁਕਾਮ ਹਾਸਲ ਕਰਨੇ ਚਾਹੀਦੇ ਹਨ।
ਉਨ੍ਹਾਂ ਅਪਣੇ ਜੀਵਨ ਬਾਰੇ ਜਾਣਕਾਰੀ ਦਿੰਦਿਆਂ ਦਸਿਆ ਕਿ ਮੇਰਾ ਮੇਰੇ ਪੜਦਾਦਾ ਨਿਰੰਜਣ ਸਿੰਘ ਨਾਲ ਬਹੁਤ ਲਗਾਅ ਸੀ। ਮੈਨੂੰ ਉਨ੍ਹਾਂ ਨਾਲ ਗੱਲਾਂ ਕਰਨ ਤੇ ਉਨ੍ਹਾਂ ਤੋਂ ਪੁਰਾਣੀਆਂ ਗੱਲਾਂ ਸੁਣਨ ਦਾ ਬਹੁਤ ਮਨ ਹੁੰਦਾ ਸੀ। ਕਿ ਸਾਡਾ ਪਿਛੋਕੜ ਕੀ ਸੀ? ਉਨ੍ਹਾਂ ਦਸਣਾ ਕਿ ਉਨ੍ਹਾਂ ਕਿ ਸਾਡਾ ਪਿੰਡ ਸੀ ਲਾਹੌਰ ’ਚ ਵੱਡੀ ਸਰਿਹਾਲੀ ਜਿਹੜੇ ਉਨ੍ਹਾਂ ਦੇ ਦਾਦਾ ਜੀ ਸੀ ਚਤਰ ਸਿੰਘ ਉਨ੍ਹਾਂ ਦੀ ਜ਼ਮੀਨ ਸੀ। ਉਹ ਮਾਪਿਆਂ ਦਾ ਇਕਲੌਤਾ ਮੁੰਡਾ ਸੀ। ਉਨ੍ਹਾਂ ਕੋਲ ਪਹਿਲਾਂ 40-50 ਕਿਲੇ ਸਨ ਤੇ ਉਨ੍ਹਾਂ ਮਿਹਨਤ ਕਰ ਕੇ 18-20 ਸਾਲ ਦੀ ਉਮਰ ’ਚ ਹੀ 100 ਕਿਲਿਆਂ ਦੇ ਕਰੀਬ ਕਰ ਲਈ ਸੀ। ਉਨ੍ਹਾਂ ਦੀ ਮੌਤ ਤੋਂ ਬਾਅਦ ਪੰਜ ਮਹੀਨਿਆਂ ਬਾਅਦ ਜਨਮ ਲੈਣ ਵਾਲੇ ਬੇਟੇ ਝੰਡਾ ਸਿੰਘ ਨੇ ਜ਼ਮੀਨ ਦੀ ਸਾਂਭ-ਸੰਭਾਲ ਕੀਤੀ। ਉਸ ਤੋਂ ਬਾਅਦ ਉਨ੍ਹਾਂ ਦੇ ਚਾਰ ਮੁੰਡੇ ਤੇ ਇਕ ਕੁੜੀ ਸੀ। ਉਨ੍ਹਾਂ ਨੇ ਮਿਹਨਤ ਕੀਤਾ ਤੇ 100 ਤੋਂ 150 ਤੇ 150 ਤੋਂ 200 ਕਿਲੇ ਬਣਾਇਆ। ਇਸ ਤਰ੍ਹਾਂ ਸਾਡੇ ਪੜਦਾਦਾ ਦੀ ਮਿਹਨਤ ਤੇ ਉਸ ਤੋਂ ਬਾਅਦ ਸਾਡੇ ਦਾਦਾ ਜੀ ਦੀ ਮਿਹਨਤ ਸਦਕਾ ਤੇ ਕੁੱਝ ਜ਼ਮੀਨ ਮੁਲ ਲੈ ਕੇ 1947 ਦੀ ਵੰਡ ਤਕ 300 ਕਿਲੇ ਜ਼ਮੀਨ ਤੇ 200 ਕਿਲੇ ਗਹਿਣੇ ਦੀ ਜ਼ਮੀਨ ਨਾਲ 500 ਕਿਲੇ ਦੀ ਵਾਹੀ ਸੀ।
ਇਸ ਤੋਂ ਬਾਅਦ 1947 ਦੀ ਕਤਲੋਗਾਰਤ ਜਿਸ ਕਰੀਬ 10 ਲੱਖ ਜਾਨਾਂ 2-3 ਦਿਨਾਂ ਦੇ ਅੰਦਰ ਗਈਆਂ ਤੇ ਡੇਢ ਕਰੋੜ ਤੋਂ ਜਿਆਦਾ ਲੋਕ ਭਾਰਤ ਤੋਂ ਪਾਕਿਸਤਾਨ ਤੇ ਪਾਕਿਸਤਾਨ ਤੋਂ ਭਾਰਤ ਜਾਣਾ ਪਿਆ। ਜਿਸ ਕਾਰਨ ਵੱਡਾ ਉਜਾੜਾ ਪਿਆ। ਉਸ ਸਮੇਂ ਚੱਲਣ ਵਾਲੀਆਂ ਰੇਲ ਗੱਡੀਆਂ ’ਚ ਬਹੁਤ ਕਤਲੋਗਾਰਤ ਹੋਈ। ਜਿਸ ਕਾਰਨ ਸਾਡਾ ਪਰਵਾਰ ਵੱਡਾ ਪਰਵਾਰ ਹੋਣ ਕਰ ਕੇ ਕਿਸੇ ਤਰ੍ਹਾਂ ਬਚ-ਬਚਾ ਕੇ ਤੁਰ ਕੇ ਲਾਹੌਰ ਤੋਂ ਖੇਮਕਰਨ ਤੇ ਖੇਮਕਰਨ ਤੋਂ ਪੱਟੀ ਆਏ। ਉਦੋਂ ਕਾਨੂੰਨ ਸੀ ਜੇ ਪਕਿਸਤਾਨ ’ਚ ਤੁਹਾਡੀ ਜ਼ਮੀਨ 4 ਏਕੜ ਤਾਂ ਭਾਰਤ ਵਾਲੇ ਪਾਸੇ ’ਚ 2 ਏਕੜ ਜ਼ਮੀਨ ਪ੍ਰਾਪਤ ਹੋਣੀ ਸੀ। ਮਤਲਬ 25 ਜਾਂ 50 ਫ਼ੀ ਸਦੀ ਦੀ ਕਾਟ ਲੱਗਣੀ ਸੀ। ਜਿਸ ਕਾਰਨ 300 ਏਕੜ ਜ਼ਮੀਨ ਬਦਲੇ ਸਾਡੇ ਹਿੱਸੇ ਪੱਟੀ ਵਿਖੇ 75 ਕਿਲੇ ਜ਼ਮੀਨ ਆਈ। ਉਸ ਤੋਂ ਬਾਅਦ ਸਾਡੇ ਪੜਦਾਦਾ ਜੀ ਵੇਲੇ ਜ਼ਮੀਨ ਦੇ ਹਿੱਸੇ ਪੈ ਕੇ 25-25 ਕਿਲੇ ਤੇ ਸਾਡਾ ਦਾਦਾ ਜੀ ਜ਼ਮੀਨ ਦੇ ਹਿੱਸੇ ਪੈ ਕੇ 5-5 ਕਿਲੇ ਜਮੀਨ ਹਿੱਸੇ ਆਈ। ਉਸ ਤੋਂ ਬਾਅਦ ਸਾਡਾ ਦਾਦਾ ਜੀ ਜੋ ਪੰਜ ਭਰਾ ਸਨ ਨੇ ਮਿਹਨਤ ਕਰ ਕੇ 8-10 ਸਾਲਾਂ ਉਸ ਜ਼ਮੀਨ ਤੋਂ ਜ਼ਮੀਨ ਠੇਕੇ, ਹਿੱਸੇ, ਗਹਿਣੇ ਲੈ ਕੇ 200 ਕਿਲੇ ਦੀ ਵਾਹੀ ਕੀਤੀ ਤੇ ਉਸ ਸਮੇਂ ਸਾਡੇ ਪੜਦਾਦਾ ਜਿਸ ਸਦਕਾ ਉਨ੍ਹਾਂ ਫੇਰ ਜ਼ਮੀਨ 300 ਕਿਲੇ ਕਰ ਲਈ ਤੇ ਹੁਣ ਸਦਕਾ ਸਾਡੇ ਬਜ਼ੁਰਗਾਂ ਦੀ ਮਿਹਨਤ ਸਦਕਾ 65 ਕਿਲੇ ਜ਼ਮੀਨ ਆਉਂਦੀ ਹੈ।
ਇਸ ਤੋਂ ਬਾਅਦ ਲਾਲਜੀਤ ਨੇ ਭਾਵੁਕ ਹੁੰਦਿਆਂ 84 ਦੇ ਸਮੇਂ ਦਾ ਜ਼ਿਕਰ ਕਰਦਿਆਂ ਕਿਸ ਤਰ੍ਹਾਂ ਉਨ੍ਹਾਂ ਦੇ ਦਾਦਾ ਤੇ ਚਾਚਾ ਦੀ ਕਿਸੇ ਨਾਲ ਲੜਾਈ ਹੋਈ ਤੇ ਉਨ੍ਹਾਂ ਦੀ ਮੌਤ ਹੋਈ।
ਇਸ ਤੋਂ ਬਾਅਦ ਉਨ੍ਹਾਂ ਰਾਜਨੀਤਕ ਸਫ਼ਰ ਦੌਰਾਨ ਹੋਏ ਪਰਚੇ ਬਾਰੇ ਜਾਣਕਾਰੀ ਦਿੰਦਿਆਂ ਦਸਿਆ ਕਿ ਤਰਨਤਾਰਨ ਉਸ ਸਮੇਂ ਅਕਾਲੀਆਂ ਦਾ ਗੜ੍ਹ ਰਿਹਾ ਹੈ। ਉਥੇ ਲੀਡਰ ਕੋਈ ਵੀ ਖੜ੍ਹਾ ਹੋਵੇ ਉਥੇ ਵੋਟ ਤਕੜੀ ਨੂੰ ਹੀ ਪੈਣੀ ਸੀ। ਉਥੋਂ ਹਮੇਸ਼ਾ ਅਕਾਲੀ ਜਿੱਤ ਦੇ ਰਹੇ ਹਨ। ਉਨ੍ਹਾਂ ਦਸਿਆ ਕਿ 2014-15 ’ਚ ਉਨ੍ਹਾਂ ਨੂੰ ਆੜ੍ਹਤੀਆ ਯੂਨੀਅਨ ਦਾ ਪ੍ਰਧਾਨ ਬਣਾਇਆ ਗਿਆ। 2013-14 ਸ਼ੈਲਰਾਂ ਵਾਲਿਆਂ ਨੇ ਆੜ੍ਹਤੀਆਂ ਦੇ ਪੈਸੇ ਮਾਰ ਲਏ ਸੀ ਜਿਸ ਕਾਰਨ ਉਨ੍ਹਾਂ ਨੂੰ ਉਸ ਦੇ ਸਬੰਧ ਪੈਸੇ ਦਵਾਉਣ ਲਈ ਆੜ੍ਹਤੀਆ ਵਲੋਂ ਪ੍ਰਧਾਨ ਬਣਾਇਆ ਗਿਆ। ਉਸ ਸਮੇਂ ਇਕੱਲੀ ਪੱਟੀ ਮੰਡੀ ਦਾ 15 ਕਰੋੜ ਰੁਪਇਆ ਫਸਿਆ ਹੋਇਆ ਸੀ। ਉਸ ਸਮੇਂ ਅਸੀਂ ਅਕਾਲੀਆ ਲੀਡਰਾਂ ਨਾਲ ਗੱਲਬਾਤ ਕੀਤੀ ਪਰ ਉਸ ਦਾ ਕੋਈ ਹੱਲ ਨਾ ਨਿਕਲਿਆ। ਤੇ ਉਸ ਤੋਂ ਬਾਅਦ ਕਾਂਗਰਸੀ ਪਾਰਟੀ ਵਲ ਰੁਖ਼ ਕੀਤਾ ਕਿਉਂਕਿ ਇਨ੍ਹਾਂ ਸਮਾਂ ਵੋਟਾਂ ਪਾਉਣ ਤੋਂ ਬਾਅਦ ਵੀ ਸਾਡੀ ਕੋਈ ਗੱਲ ਨਾ ਸੁਣੀ ਗਈ। ਉਸ ਸਮੇਂ ਇਕ ਆੜ੍ਹਤੀਆ ਦੀ ਕਿਸਾਨ ਨਾਲ ਲੜਾਈ ਹੋਈ, ਜਿਸ ’ਚ ਉਸ ਦਾ ਕਾਫ਼ੀ ਨੁਕਸਾਨ ਹੋਇਆ ਤੇ ਸੱਟਾਂ ਵੀ ਲੱਗੀਆਂ। ਜਿਸ ਕਾਰਨ ਮੈਨੂੰ ਪ੍ਰਧਾਨ ਹੋਣ ਦੇ ਨਾਤੇ ਮੈਨੂੰ ਉਥੇ ਜਾਣਾ ਪਿਆ। ਗ਼ਲਤੀ ਜਿਸ ਦੀ ਮਰਜ਼ੀ ਹੋਵੇ ਪ੍ਰਧਾਨ ਹੋਣ ਦੇ ਨਾਤੇ ਮੈਨੂੰ ਉਸ ਆੜ੍ਹਤੀਆ ਨਾਲ ਖੜਨਾ ਪੈਣਾ ਸੀ। ਉਸ ਸਮੇਂ ਕਿਸਾਨਾਂ ਨੇ ਗੁੱਸੇ ’ਚ ਮੇਰੇ ’ਤੇ ਵੀ 307 ਦਾ ਪਰਚਾ ਕਰਾ ਦਿਤਾ। ਉਦੋਂ ਉਸ ਸਮੇਂ ਵਿਧਾਇਕ, ਜਿਸ ਨੂੰ ਅਸੀਂ ਇਨ੍ਹਾਂ ਸਮਰਥਨ ਕੀਤਾ ਉਸ ਨੇ ਉਸ ਦੀ ਕੋਈ ਸਹਾਇਤਾ ਨਾ ਕੀਤੀ। ਵਿਧਾਇਕ ਜੇ ਚਾਹੁੰਦਾ ਤਾਂ ਉਸ ਸਮੇਂ ਜਿਹੜੇ ਬੰਦੇ ਲੜਾਈ ’ਚ ਹਨ ਸਿਰਫ਼ ਉਨ੍ਹਾਂ ’ਤੇ ਪਰਚਾ ਹੋਵੇ, ਇਹ ਕਰਵਾ ਸਕਦੇ ਸੀ ਕਿਉਂਕਿ ਇੰਨੇ ਸਮੇਂ ’ਚ ਮੈਂ ਨਾ ਕੋਈ ਉਨ੍ਹਾਂ ਤੋਂ ਪ੍ਰਧਾਨਗੀ ਮੰਗੀ, ਨਾ ਕੋਈ ਟੈਂਡਰ ਮੰਗਿਆ ਤੇ ਫਿਰ ਵੀ ਨਾਜਾਇਜ਼ ਪਰਚਾ ਕਰਵਾ ਦਿਤਾ ਗਿਆ। ਫਿਰ ਕਿਸੇ ਤਰ੍ਹਾਂ ਉਸ ਕੇਸ ’ਚੋਂ ਬਾਹਰ ਨਿਕਲੇ।
ਇਸ ਤੋਂ ਬਾਅਦ ਉਨ੍ਹਾਂ ਅਪਣੇ ਰਾਜਨੀਤਕ ਸਫ਼ਰ ਬਾਰੇ ਜਾਣਕਾਰੀ ਦਿੰਦਿਆਂ ਦਸਿਆ ਕਿ ਸਾਡੇ ਪਰਵਾਰ ’ਚੋਂ ਕਿਸੇ ਦੇ ਰਾਜਨੀਤਕ ਸਬੰਧ ਨਾ ਹੋਣ ਕਰ ਕੇ ਵੀ 2020 ’ਚ ਕਾਂਗਰਸ ਤੇ ਅਕਾਲੀਆਂ ਤੋਂ ਬਾਅਦ ਮੈਂ ਅਰਵਿੰਦ ਕੇਜਰੀਵਾਲ ਦੀ ਸੋਚ ਤੇ ਉਨ੍ਹਾਂ ਦੀ ਸਰਕਾਰ ਦੇ ਕੰਮਾਂ ਤੋਂ ਪ੍ਰਭਾਵਤ ਹੋਇਆ ਤੇ ਉਸ ਸਮੇਂ ਦੇ ਲੀਡਰ ਹਰਪਾਲ ਸਿੰਘ ਚੀਮਾ ਨੇ ‘ਆਪ’ ਦਾ ਰਾਹ ਵਖਾਇਆ ਤੇ ਆਮ ਆਦਮੀ ਪਾਰਟੀ ਸੰਗਰੂਰ ਤੋਂ ਜੁਆਇਨ ਕਰ ਲਈ। ਮੈਂ ਕੋਈ ਸਹੂਲਤ ਜਾਂ ਟਿਕਟ ਲੈਣ ਲਈ ਸ਼ਾਮਲ ਨਹੀਂ ਹੋਇਆ ਸੀ। ਉਸ ਸਮੇਂ ਮੇਰਾ ਛੋਟੀ ਉਮਰ ’ਚ ਪ੍ਰਧਾਨ ਬਣਨ ਕਾਰਨ ਮੇਰਾ ਬਜ਼ਰਗਾਂ ਤੇ ਕਿਸਾਨਾਂ ਨਾਲ ਕਾਫ਼ੀ ਬਣ ਗਿਆ ਸੀ। ਜਿਸ ਕਾਰਨ ਭਗਵੰਤ ਸਿੰਘ ਮਾਨ ਨੇ ਮੇਰੇ ’ਤੇ ਵਿਸ਼ਵਾਸ ਕੀਤੀ ਮੈਨੂੰ ਹਲਕਾ ਇੰਚਾਰਜ ਲਗਾਇਆ ਤੇ ਮੈਨੂੰ ਆਪ ਪਾਰਟੀ ਟਿਕਟ ਤੋਂ ਟਿਕਟ ਦਿਤੀ ਗਈ ਤੇ ਸੰਗਤ ਦੇ ਸਹਿਯੋਗ ਤੇ ਪ੍ਰਮਾਤਮਾ ਦੀ ਕ੍ਰਿਪਾ ਨਾਲ ਵਿਧਾਇਕ ਬਣ ਗਏ। ਮੈਂ ਵਿਧਾਇਕ ਤਾਂ ਸੋਚਿਆ ਸੀ ਪਰ ਮੰਤਰੀ ਬਣਨ ਬਾਰੇ ਕਦੇ ਨਹੀਂ ਸੋਚਿਆ ਸੀ। ਇਹ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਦਾ ਧਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਮੰਤਰੀ ਲਗਾਇਆ।
ਉਨ੍ਹਾਂ 2024 ਦੀ ਹਾਰ ਦੇ ਸਬੰਧ ’ਚ ਕਿਹਾ ਉਹ ਵੋਟ ਕਿਸੇ ਲੀਡਰ ਨੂੰ ਨਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਾਉਣੀ ਹੈ ਤੇ ਖਾਲੜਾ ਪਰਵਾਰ ਦੀਆਂ ਕਈ ਕੁਰਬਾਨੀਆਂ ਹਨ ਤੇ ਸੰਗਤ ਦਾ ਹੁਕਮ ਹੈ ਕਿਸ ਨੂੰ ਜਿਤਾਉਣ ਤੇ ਕਿਸ ਨੂੰ ਹਰਾਉਣ ਉਹ ਹੁਕਮ ਸਾਨੂੰ ਸਿਰ ਮੱਥੇ ਪ੍ਰਵਾਨ ਹੈ।