Punjab News : ਐਸ.ਸੀ.ਕਮਿਸਨ ਦੇ ਦਖਲ ਨਾਲ ਕਾਲਜ ਪ੍ਰਬੰਧਕਾਂ ਨੇ ਵਿਦਿਆਰਥੀ ਦੇ ਪਿਤਾ ਖ਼ਿਲਾਫ਼ ਦਾਇਰ ਚੈੱਕ ਬਾਉਂਸ ਦਾ ਮਾਮਲਾ ਵਾਪਸ ਲਿਆ

By : BALJINDERK

Published : Apr 3, 2025, 5:32 pm IST
Updated : Apr 3, 2025, 5:32 pm IST
SHARE ARTICLE
ਐਸ.ਸੀ.ਕਮਿਸਨ ਦੇ ਦਖਲ ਨਾਲ ਕਾਲਜ ਪ੍ਰਬੰਧਕਾਂ ਨੇ ਵਿਦਿਆਰਥੀ ਦੇ ਪਿਤਾ ਖ਼ਿਲਾਫ਼ ਦਾਇਰ ਚੈੱਕ ਬਾਉਂਸ ਦਾ ਮਾਮਲਾ ਵਾਪਸ ਲਿਆ
ਐਸ.ਸੀ.ਕਮਿਸਨ ਦੇ ਦਖਲ ਨਾਲ ਕਾਲਜ ਪ੍ਰਬੰਧਕਾਂ ਨੇ ਵਿਦਿਆਰਥੀ ਦੇ ਪਿਤਾ ਖ਼ਿਲਾਫ਼ ਦਾਇਰ ਚੈੱਕ ਬਾਉਂਸ ਦਾ ਮਾਮਲਾ ਵਾਪਸ ਲਿਆ

ਕਾਲਜ ਪ੍ਰਬੰਧਕਾਂ ਵੱਲੋਂ ਉਸ ਨੂੰ ਚੌਥੇ ਸਮੈਸਟਰ ਵਿੱਚ ਗ਼ੈਰ-ਹਾਜਰ ਹੋਣ ਸੰਬੰਧੀ ਕੋਈ ਨੋਟਿਸ ਨਹੀਂ ਦਿੱਤਾ ਗਿਆ,

Punjab News in Punjabi : ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਸ.ਜਸਵੀਰ ਸਿੰਘ ਗੜ੍ਹੀ ਦੇ ਦਖਲ ਨਾਲ ਕਾਲਜ ਪ੍ਰਬੰਧਕਾਂ ਨੇ ਵਿਦਿਆਰਥੀ ਦੇ ਪਿਤਾ ਖ਼ਿਲਾਫ਼ ਦਾਇਰ ਚੈੱਕ ਬਾਉਂਸ ਦਾ ਮਾਮਲਾ ਵਾਪਸ ਲੈ ਲਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਜਸਵੀਰ ਸਿੰਘ ਗੜ੍ਹੀ ਨੇ ਦੱਸਿਆ ਕਿ ਧੂਰੀ ਦੇ ਜਨਤਾ ਨਗਰ ਨਿਵਾਸੀ ਰਮਨਜੀਤ ਸਿੰਘ ਸਪੁੱਤਰ ਬਲਵਿੰਦਰ ਕੁਮਾਰ ਨੇ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਕੋਲ ਲਿਖਤੀ ਸ਼ਿਕਾਇਤ 25ਮਾਰਚ2025 ਨੂੰ ਕੀਤੀ ਸੀ ਕਿ ਉਸ ਨੇ ਗੁਰੂਕੁਲ ਵਿਦਿਆ ਪੀਠ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਆਫ਼ ਟੈਕਨਾਲਾਜੀ ਬਨੂੰੜ ਵਿੱਚ ਬੀ.ਟੈਕ. ਸਿਵਲ ਇੰਜੀਨੀਅਰਿੰਗ ਵਿੱਚ ਦਾਖਲਾ ਲਿਆ ਸੀ,  ਜਿੱਥੇ ਉਹ ਤੀਜੇ ਸਮੈਸਟਰ ਤੱਕ ਰੈਗੂਲਰ ਰਿਹਾ, ਪਰੰਤੂ ਆਪਣੇ ਪਿਤਾ ਦੇ ਆਪਰੇਸ਼ਨ ਕਾਰਨ, ਚੌਥੇ ਸਮੈਸਟਰ ਦੇ ਰੈਗੂਲਰ ਇਮਤਿਹਾਨ ਨਹੀਂ ਦੇ ਪਾਇਆ।

ਕਾਲਜ ਪ੍ਰਬੰਧਕਾਂ ਵੱਲੋਂ ਉਸ ਨੂੰ ਚੌਥੇ ਸਮੈਸਟਰ ਵਿੱਚ ਗ਼ੈਰ-ਹਾਜਰ ਹੋਣ ਸੰਬੰਧੀ ਕੋਈ ਨੋਟਿਸ ਨਹੀਂ ਦਿੱਤਾ ਗਿਆ, ਪਰੰਤੂ ਫਿਰ ਵੀ ਕਾਲਜ਼ ਪ੍ਰਬੰਧਕ ਰਮਨਜੀਤ ਸਿੰਘ ਤੋਂ 2018 ਤੱਕ (ਭਾਵ 8ਵੇਂ ਸਮੈਸਟਰ ਤੱਕ) ਫੀਸ ਭਰਵਾਉਂਦੇ ਰਹੇ। ਉਸ ਤੋਂ ਬਾਅਦ ਰਮਨਜੀਤ ਸਿੰਘ 2022 ਵਿੱਚ ਆਪਣੇ ਦਸਤਾਵੇਜ਼ ਲੈਣ ਲਈ ਕਈ ਵਾਰ ਕਾਲਜ ਗਿਆ ਪ੍ਰੰਤੂ ਉਸ ਨੂੰ ਦਸਤਾਵੇਜ਼ ਨਹੀਂ ਦਿੱਤੇ ਗਏ। ਜਦੋਂ  ਉਹ ਆਪਣੇ ਦਸਤਾਵੇਜ਼ ਲੈਣ ਲਈ ਗੁਰੂਕੂਲ ਦੇ ਡਾਇਰੈਕਟਰ ਮਨਮੋਹਨ ਗਰਗ ਨੂੰ  ਮਿਲਿਆ ਤਾਂ ਉਸ ਨੇ  ਰਮਨਜੀਤ ਨੂੰ ਅਪਮਾਨਜਨਕ ਸ਼ਬਦ ਬੋਲੇ ਅਤੇ ਨਤੀਜੇ ਭੁਗਤਣ ਦੀਆਂ ਧਮਕੀਆਂ ਦਿੱਤੀਆਂ।

ਇਸ ਉਪਰੰਤ ਕਾਲਜ ਪ੍ਰਬੰਧਕਾਂ ਨੇ ਰਮਨਜੀਤ ਦੇ ਪਿਤਾ ਵਲੋਂ  ਗਰੰਟੀ ਵਜੋਂ ਦਿੱਤੇ ਚੈੱਕ ਨੂੰ ਵਰਤ ਕੇ ਚੈੱਕ ਬਾਉਂਸ ਦਾ ਮਾਮਲਾ ਕੋਰਟ ਵਿੱਚ ਕਰ ਦਿੱਤਾ ਗਿਆ। ਕੋਰਟ ਕਾਰਵਾਈ ਚਲ ਪਈ, ਜਿਸਦੀ ਫੈਂਸਲੇ ਦੇ ਲੱਗਭੱਗ ਤਰੀਕ 2ਅਪ੍ਰੈਲ 2025 ਸੀ। ਇਸ ਸਬੰਧੀ ਰਮਨਜੀਤ ਸਿੰਘ ਵਲੋਂ ਕਮਿਸ਼ਨ ਨੂੰ  ਇਨਸਾਫ਼ ਦੁਆਉਣ ਦੀ ਮੰਗ ਕੀਤੀ ਸੀ।

ਜਿਸ ਸਬੰਧੀ ਕਾਰਵਾਈ ਕਰਦਿਆਂ ਕਮਿਸ਼ਨ ਵਲੋਂ ਕਾਲਜ ਪ੍ਰਬੰਧਕਾਂ ਨੂੰ 1ਅਪ੍ਰੈਲ 2025 ਨੂੰ ਤਲਬ ਕੀਤਾ ਗਿਆ ਸੀ ਅਤੇ ਉਨ੍ਹਾਂ ਨੂੰ ਰਮਨਜੀਤ ਸਿੰਘ ਦੇ ਪਿਤਾ ਵਿਰੁੱਧ ਕੀਤੇ ਗਏ ਚੈੱਕ ਬਾਉਂਸ ਦੇ ਮਾਮਲੇ ਨੂੰ ਵਾਪਸ ਲੈਣ ਦੇ ਹੁਕਮ ਦਿੱਤੇ ਗਏ ਸਨ। ਜਿਸ  ਤੋਂ ਬਾਅਦ ਕਾਲਜ਼ ਪ੍ਰਬੰਧਕਾਂ ਨੇ ਅੱਜ ਕੋਰਟ ਵਿੱਚ ਲਿਖਤੀ ਬੇਨਤੀ ਦੇ ਕੇ ਇਹ ਕੇਸ ਵਾਪਸ ਲੈ ਲਿਆ, ਜਿਸ ਨਾਲ ਕਿ ਅਨੁਸੂਚਿਤ ਜਾਤੀ ਪਰਿਵਾਰ ਦਾ ਅਤੇ ਵਿਦਿਆਰਥੀ ਦਾ ਭਵਿੱਖ ਸੁਰੱਖਿਅਤ ਹੋ ਗਿਆ।

(For more news apart from With intervention SC Commission, college management withdrew cheque bounce case filed against student father News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement