ਵਿੱਤ ਮੰਤਰੀ ਦੇ ਪ੍ਰੋਗਰਾਮ 'ਚ ਨਾਹਰੇਬਾਜ਼ੀ ਕਰਦੀਆਂ ਸੈਂਕੜੇ ਆਂਗਨਵਾੜੀ ਵਰਕਰਾਂ ਗ੍ਰਿਫ਼ਤਾਰ 
Published : May 3, 2018, 1:03 am IST
Updated : May 3, 2018, 1:03 am IST
SHARE ARTICLE
 Anganwadi workers protesting
Anganwadi workers protesting

ਦੇਰ ਸ਼ਾਮ ਪਾਬੰਦ ਕਰ ਕੇ ਰਿਹਾਅ ਕੀਤੀਆਂ 

ਬਠਿੰਡਾ, 2 ਮਈ (ਸੁਖਜਿੰਦਰ ਮਾਨ): ਅਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ ਤਿੰਨ ਮਹੀਨਿਆਂ ਤੋਂ ਸਥਾਨਕ ਸਟੇਡੀਅਮ ਨੇੜੇ ਵਿੱਤ ਮੰਤਰੀ ਦੇ ਦਫ਼ਤਰ ਸਾਹਮਣੇ ਧਰਨਾ ਲਈ ਬੈਠੀਆਂ ਆਂਗਨਵਾੜੀ ਵਰਕਰਾਂ ਨੇ ਅੱਜ ਵਿੱਤ ਮੰਤਰੀ ਦੇ ਆਗਮਾਨ ਮੌਕੇ ਨਾਹਰੇਬਾਜ਼ੀ ਕਰ ਦਿਤੀ। ਹਾਲਾਂਕਿ ਕਰਜ਼ਾ ਮਾਫ਼ੀ ਸਮਾਗਮ ਵਿਚ ਇਨ੍ਹਾਂ ਵਰਕਰਾਂ ਦੇ ਰੋਸ ਦੌਰਾਨ ਮਨਪ੍ਰੀਤ ਸਿੰਘ ਬਾਦਲ ਹਾਲੇ ਸਮਾਗਮ 'ਚ ਨਹੀਂ ਪੁੱਜੇ ਸਨ ਪਰ ਆਲ ਪੰਜਾਬ ਆਂਗਨਵਾੜੀ ਮੁਲਾਜ਼ਮ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਸਮੇਤ 100 ਤੋਂ ਵੱਧ ਆਂਗਨਵਾੜੀ ਵਰਕਰਾਂ ਨੇ ਪੰਜਾਬ ਸਰਕਾਰ ਵਿਰੁਧ ਨਾਹਰੇਬਾਜ਼ੀ ਸ਼ੁਰੂ ਕਰ ਦਿਤੀ। ਇਸ ਦੌਰਾਨ ਭਾਰੀ ਤਾਦਾਦ 'ਚ ਮੌਜੂਦ ਪੁਲਿਸ ਫ਼ੋਰਸ ਨੇ ਕਮਿਊਨਟੀ ਸੈਂਟਰ ਦੇ ਗੇਟਾਂ ਨੂੰ ਬੰਦ ਕਰ ਦਿਤਾ। ਜਿਸ ਦੇ ਚੱਲਦੇ ਕੁੱਝ ਆਂਗਨਵਾੜੀ ਵਰਕਰਾਂ ਨੇ ਕੰਧ ਟੱਪ ਕੇ ਵੀ ਅੰਦਰ ਜਾਣ ਦੀ ਕੋਸ਼ਿਸ਼ ਕੀਤੀ ਪਰ ਮਹਿਲਾ ਪੁਲਿਸ ਕਰਮਾਰੀਆਂ ਨੇ ਉਨ੍ਹਾਂ ਨੂੰ ਅੰਦਰ ਨਹੀਂ ਜਾਣ ਦਿਤਾ। ਇਸ ਦੌਰਾਨ ਦੋਹਾਂ ਧਿਰਾਂ 'ਚ ਜੰਮ ਕੇ ਧੱਕਾਮੁੱਕੀ ਵੀ ਹੋਈ। ਇਸ ਤੋਂ ਬਾਅਦ ਪੁਲਿਸ ਨੇ ਫ਼ਟਾਫਟ ਬਸਾਂ ਮੰਗਵਾ ਕੇ ਧੱਕੇ ਨਾਲ ਆਂਗਨਵਾੜੀ ਵਰਕਰਾਂ ਨੂੰ ਚੜ੍ਹਾ ਲਿਆ ਤੇ ਬਾਅਦ ਵਿਚ ਪੁਲਿਸ ਚੌਕੀ ਵਰਤਮਾਨ , ਪੁਲਿਸ ਥਾਣਾ ਥਰਮਲ ਪਲਾਟ, ਸਿਵਲ ਲਾਈਨ ਅਤੇ ਥਾਣਾ ਕੋਟਫੱਤਾ ਵਿਚ ਲਿਜਾ ਕੇ ਬੰਦ ਕਰ ਦਿਤਾ। ਘਟਨਾ ਤੋਂ ਬਾਅਦ ਵਿੱਤ ਮੰਤਰੀ ਦੇ ਦਫ਼ਤਰ ਅੱਗੇ ਬੈਠੀਆਂ ਦਰਜ਼ਨਾਂ ਵਰਕਰਾਂ ਨੂੰ ਵੀ ਜਬਰੀ ਬਸਾਂ ਵਿਚ ਬਿਠਾ ਕੇ ਥਾਣਿਆਂ ਵਿਚ ਭੇਜ ਦਿਤਾ। ਇਸ ਤੋਂ ਇਲਾਵਾ ਪੁਲਿਸ ਨੇ ਇੱਥੇ ਲੱਗੇ ਟੈਂਟ ਅਤੇ ਹੋਰ ਸਮਾਨ ਨੂੰ ਵੀ ਅਪਣੇ ਕਬਜ਼ੇ ਵਿਚ ਲੈ ਲਿਆ। 

 Anganwadi workers protestingAnganwadi workers protesting

ਹਾਲਾਂਕਿ ਸ਼ਾਮ ਕਰੀਬ ਸਵਾ ਚਾਰ ਵਜੇ ਬਲਾਕ ਪ੍ਰਧਾਨ ਬਠਿੰਡਾ ਅੰਮ੍ਰਿਤਪਾਲ ਕੌਰ ਬੱਲੂਆਣਾ ਦੀ ਅਗਵਾਈ ਹੇਠ ਡੇਢ ਦਰਜਨ ਦੇ ਕਰੀਬ ਆਂਗਨਵਾੜੀ ਵਰਕਰਾਂ ਵਿੱਤ ਮੰਤਰੀ ਦੇ ਦਫ਼ਤਰ ਅੱਗੇ ਜਾ ਧਰਨੇ 'ਤੇ ਬੈਠ ਗਈਆਂ। ਇਸ ਮੌਕੇ ਉਨ੍ਹਾਂ ਵਿੱਤ ਮੰਤਰੀ ਵਿਰੁਧ ਭਾਰੀ ਨਾਹਰੇਬਾਜ਼ੀ ਵੀ ਕੀਤੀ ਪਰ ਇਕ ਘੰਟੇ ਬਾਅਦ ਹੀ ਪੁਲਿਸ ਇਨ੍ਹਾਂ ਨੂੰ ਵੀ ਚੁੱਕ ਕੇ ਲੈ ਗਈ ਤੇ ਥਾਣਾ ਸਿਵਲ ਲਾਈਨ ਵਿਚ ਬੰਦ ਕਰ ਦਿਤਾ। ਦੇਰ ਸ਼ਾਮ ਪੁਲਿਸ ਵਲੋਂ ਗ੍ਰਿਫ਼ਤਾਰ ਆਂਗਨਵਾੜੀ ਵਰਕਰਾਂ ਦੇ ਕੇਸ ਤਹਿਸੀਲਦਾਰ ਸੁਖਬੀਰ ਸਿੰਘ ਬਰਾੜ ਦੀ  (ਬਾਕੀ ਸਫ਼ਾ 10 'ਤੇ)ਅਦਾਲਤ ਵਿਚ ਭੇਜ ਦਿਤੇ ਜਿਨ੍ਹਾਂ ਇਨ੍ਹਾਂ ਆਂਗਨਵਾੜੀ ਵਰਕਰਾਂ ਨੂੰ ਰਿਹਾਅ ਕਰਦੇ ਹੋਏ ਸੀਆਰਪੀਸੀ ਦੀ ਧਾਰਾ 111 ਤਹਿਤ ਨੌਟਿਸ ਵੀ ਜਾਰੀ ਕਰ ਦਿਤੇ। ਇਸ ਧਾਰਾ ਜੇਕਰ ਉਕਤ ਆਂਗਨਵਾੜੀ ਵਰਕਰਾਂ ਅੱਗੇ ਤੋਂ ਅਜਿਹੀ ਕਾਰਵਾਈ ਕਰਦੀਆਂ ਹਨ ਤਾਂ ਉਨ੍ਹਾਂ ਨੂੰ 60 ਹਜ਼ਾਰ ਰੁਪਏ ਜੁਰਮਾਨਾ ਅਤੇ ਉਨ੍ਹਾਂ ਦੀ ਇਕ ਸਾਲ ਦੀ ਨੇਕਚਲਨੀ ਕੀਤੀ ਜਾ ਸਕਦੀ ਹੈ। ਇਸ ਦੀ ਪੁਸ਼ਟੀ ਤਹਿਸੀਲਦਾਰ ਬਰਾੜ ਨੇ ਕੀਤੀ। ਜ਼ਿਕਰਯੋਗ ਹੈ ਕਿ ਪਿਛਲੇਂ 94 ਦਿਨਾਂ ਤੋਂ ਆਂਗਨਵਾੜੀ ਯੂਨੀਅਨ ਵਲੋਂ ਵਿੱਤ ਮੰਤਰੀ ਦੇ ਦਫ਼ਤਰ ਅੱਗੇ ਅਪਣੀਆਂ ਮੰਗਾਂ ਨੂੰ ਲੈ ਕੇ ਲੜੀਵਾਰ ਰੋਸ ਧਰਨਾ ਲਾਇਆ ਸੀ ਤੇ ਐਨਾ ਲੰਮਾ ਸਮਾਂ ਬੀਤ ਜਾਣ ਦੇ ਬਾਵਜੂਦ ਨਾ ਵਿੱਤ ਮੰਤਰੀ ਤੇ ਨਾ ਹੀ ਸਰਕਾਰ ਨੇ ਉਨ੍ਹਾਂ ਦੀ ਕੋਈ ਗੱਲ ਸੁਣੀ ਜਿਸ ਕਰ ਕੇ ਯੂਨੀਅਨ ਵਲੋਂ ਵਿੱਤ ਮੰਤਰੀ ਨੂੰ ਘੇਰਨ ਦਾ ਪ੍ਰੋਗਰਾਮ ਬਣਾਇਆ ਹੋਇਆ ਸੀ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement