ਆਡਿਟ ਟੀਮ ਵਲੋਂ ਅੰਮ੍ਰਿਤਸਰ ਕਾਰਪੋਰੇਸ਼ਨ 'ਚ 100 ਕਰੋੜ ਤੋਂ ਵੱਧ ਦੇ ਘੁਟਾਲੇ ਦਾ ਪਰਦਾ ²ਫ਼ਾਸ਼
Published : May 3, 2018, 12:48 am IST
Updated : May 3, 2018, 12:48 am IST
SHARE ARTICLE
Navjot Singh Sidhu
Navjot Singh Sidhu

ਪਛਲੇ 10 ਸਾਲਾਂ ਵਿਚ ਬਿਨਾਂ ਕਿਸੇ ਰੋਕ-ਟੋਕ ਦੇ ਹੁੰਦੀ ਰਹੀ ਲੁੱਟ : ਸਿੱਧੂ

ਅੰਮ੍ਰਿਤਸਰ, 2 ਮਈ (ਸੁਖਵਿੰਦਰਜੀਤ ਸਿੰਘ ਬਹੋੜੂ) : ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਕੋਸ਼ਿਸ਼ ਤਹਿਤ ਪਹਿਲੀ ਵਾਰ ਹੋਈ ਅੰਮ੍ਰਿਤਸਰ ਕਾਰਪਰੇਸ਼ਨ ਦੀ ਥਰਡ ਪਾਰਟੀ ਆਡਿਟ ਵਿਚ ਲੋਕਾਂ ਦੇ ਪੈਸੇ ਦੀ ਵੱਡੀ ਲੁੱਟ ਦਾ ਪ੍ਰਗਟਾਵਾ ਆਡਿਟ ਟੀਮ ਨੇ ਕੀਤਾ ਹੈ। ਇਸ ਸਬੰਧੀ ਸੱਦੀ ਵਿਸ਼ੇਸ਼ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦੇ ਸ. ਨਵਜੋਤ ਸਿੰਘ ਸਿੱਧੂ ਅਤੇ ਹਾਜ਼ਰ ਆਡਿਟ ਅਧਿਕਾਰੀਆਂ ਨੇ ਦਸਿਆ ਕਿ ਅਪ੍ਰੈਲ 2007 ਤੋਂ ਲੈ ਕੇ 31 ਮਾਰਚ 2017 ਤਕ ਦੇ ਕਾਰਜ ਕਾਲ ਦੌਰਾਨ ਵੱਖ-ਵੱਖ ਢੰਗਾਂ ਨਾਲ ਲੋਕਾਂ ਦੇ ਪੈਸੇ ਦੀ ਲੁੱਟ ਕੀਤੀ ਹੈ ਜਿਸ ਵਿਚ ਕਰਮਚਾਰੀਆਂ ਦਾ ਪ੍ਰਾਵੀਡੈਂਟ ਫੰਡ, ਬੈਂਕ ਖਾਤਿਆਂ ਵਿਚ ਘਾਲਾ-ਮਾਲਾ, ਪ੍ਰਾਪਰਟੀ ਟੈਕਸ ਲੈਣ ਦੇ ਬਾਵਜੂਦ ਖ਼ਜ਼ਾਨੇ ਵਿਚ ਜਮ੍ਹਾਂ ਨਾ ਕਰਵਾਉਣਾ, ਲੀਜ਼ 'ਤੇ ਦਿਤੀ ਜਾਇਦਾਦ ਦਾ ਘਪਲਾ ਅਤੇ ਇਸ਼ਤਹਾਰਬਾਜ਼ੀ ਵਿਚ ਕੀਤੀ ਜਾਣ ਵਾਲੀ ਕਮਾਈ ਦੇ ਘਪਲੇ ਸਾਹਮਣੇ ਆਏ ਹਨ। ਸ. ਸਿੱਧੂ ਨੇ ਦਸਿਆ ਕਿ ਸਰਕਾਰ ਦੀਆਂ ਨੀਤੀ ਤਹਿਤ ਹਰ ਇਕ ਲੈਣ-ਦੇਣ ਦੀਆਂ ਦੋਹਰੇ ਇੰਦਰਾਜ ਹੋਣੇ ਜ਼ਰੂਰੀ ਹਨ, ਜੋ ਕਿ ਆਮਦਨ ਅਤੇ ਖ਼ਰਚੇ ਦਾ ਸਹੀ ਹਿਸਾਬ ਰੱਖਿਆ ਜਾ ਸਕੇ,

Navjot Singh SidhuNavjot Singh Sidhu

ਪਰ ਕਾਰਪਰੋਸ਼ਨ ਅਤੇ ਨਗਰ ਸੁਧਾਰ ਟਰੱਸਟ ਨੇ ਅਜਿਹਾ ਨਹੀਂ ਕੀਤਾ, ਇਕ ਹੀ ਇੰਦਰਾਜ ਵਿਚ ਆਮਦਨ ਅਤੇ ਖ਼ਰਚੇ ਦਾ ਹਿਸਾਬ ਰੱਖਣ ਦੀ ਨੀਤੀ ਅਪਣਾ ਕੇ ਲਗਾਤਾਰ ਘਪਲਾ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਕੈਸ਼ਬੈਕ ਭਰੀਆਂ ਨਹੀਂ ਗਈਆਂ ਅਤੇ ਕਈ ਸਾਲਾਂ ਤੋਂ ਸਬੰਧ ਮੁਖੀਆਂ ਨੇ ਕੈਸ਼ਬੁੱਕ 'ਤੇ ਦਸਤਖ਼ਤ ਨਹੀਂ ਕੀਤੇ ਮਿਲੇ। ਸ. ਸਿੱਧੂ ਨੇ ਦਸਿਆ ਕਿ ਸਰਕਾਰੀ ਨਿਯਮਾਂ ਅਨੁਸਾਰ ਇਕ ਵਿਭਾਗ ਦੇ ਤਿੰਨ ਤੋਂ ਵੱਧ ਬੈਂਕ ਖਾਤੇ ਨਹੀਂ ਹੋ ਸਕਦੇ, ਪਰ ਨਗਰ ਸੁਧਾਰ ਟਰਸੱਟ ਦੇ 71 ਅਤੇ ਅੰਮ੍ਰਿਤਸਰ ਕਾਰਪੋਰੇਸ਼ਨ ਦੇ 51 ਬੈਂਕ ਖਾਤੇ ਮਿਲ ਚੁੱਕੇ ਹਨ। ਉਨ੍ਹਾਂ ਦਸਿਆ ਕਿ ਅਜੇ ਸੰਭਾਵਨਾ ਹੈ ਕਿ ਹੋਰ ਬੈਂਕ ਖਾਤੇ ਵੀ ਮਿਲਣ। ਸ. ਸਿੱਧੂ ਨੇ ਦਸਿਆ ਕਿ ਇਸੇ ਤਰ੍ਹਾਂ ਅੰਮ੍ਰਿਤਸਰ ਕਾਰਪਰੇਸ਼ਨ 'ਚ  ਕਰਮਚਾਰੀਆਂ ਦੇ ਪ੍ਰਾਵੀਡੈਂਟ ਖਾਤਿਆਂ ਵਿਚ ਵੱਡੀ ਘਪਲੇਬਾਜ਼ੀ ਦਾ ਪਤਾ ਮੁਢਲੀ ਜਾਂਚ ਵਿਚ ਲੱਗਾ ਹੈ ਜਿਸ ਵਿਚ ਬੋਗਸ ਨਾਵਾਂ 'ਤੇ ਚੈਕ ਜਾਰੀ ਕੀਤੇ ਮਿਲੇ ਹਨ। ਸ. ਸਿੱਧੂ ਨੇ ਦਸਿਆ ਕਿ ਪ੍ਰਾਪਰਟੀ ਟੈਕਸ ਵਿਚ ਲੋਕਾਂ ਕੋਲੋਂ ਤਾਂ ਪੈਸਾ ਕਾਰਪੋਰੇਸ਼ਨ ਦੇ ਕਰਮਚਾਰੀ ਲੈਂਦੇ ਰਹੇ ਹਨ, ਪਰ ਅੱਗੇ ਉਹ ਸਰਕਾਰੀ ਖ਼ਜ਼ਾਨੇ ਵਿਚ ਜਮ੍ਹਾਂ ਨਹੀਂ ਹੋਇਆ। ਉਨ੍ਹਾਂ ਦਸਿਆ ਕਿ ਪ੍ਰਾਪਰਟੀ ਟੈਕਸ ਦੀ ਉਗਰਾਹੀ ਲਈ ਛਪਾਈਆਂ 2535 ਰਸੀਦ ਬੁੱਕਾਂ ਅਜੇ ਤਕ ਵਾਪਸ ਦਫ਼ਤਰ ਜਮ੍ਹਾਂ ਨਹੀਂ ਹੋਈਆਂ ਅਤੇ ਇਨ੍ਹਾਂ ਦਾ ਕਰੋੜਾਂ ਰੁਪਿਆ ਡਕਾਰ ਲਿਆ ਹੈ। 
 

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement