ਭੇਤਭਰੇ ਹਾਲਾਤ 'ਚ ਲੱਗੀ ਅੱਗ ਨੇ 125 ਏਕੜ ਜੰਗਲਾਤ ਰਕਬਾ ਲਪੇਟ 'ਚ ਲਿਆ
Published : May 3, 2018, 3:26 am IST
Updated : May 3, 2018, 3:26 am IST
SHARE ARTICLE
The fire started wrapping up 125 acres of forest area
The fire started wrapping up 125 acres of forest area

ਸਾਰੀ ਰਾਤ ਜੰਗਲਾਤ ਅਧਿਕਾਰੀ ਤੇ ਮੁਲਾਜ਼ਮਾਂ ਜੁਟੇ ਰਹੇ ਅੱਗ ਬੁਝਾਉਣ 'ਚ

ਤਲਵਾੜਾ, 2 ਮਈ (ਸੁਰੇਸ਼ ਕੁਮਾਰ): ਬੀਤੀ ਸ਼ਾਮ ਕੰਢੀ ਖੇਤਰ ਦੇ ਸਾਂਡਪੁਰ ਇਲਾਕੇ 'ਚ ਭੇਤਭਰੇ ਹਾਲਾਤਾਂ 'ਚ ਲੱਗੀ ਅੱਗ ਨੇ ਕਰੀਬ 125 ਏਕੜ ਰਕਬੇ ਨੂੰ ਅਪਣੀ ਲਪੇਟ 'ਚ ਲੈ ਲਿਆ। ਬੀਤੀ ਸ਼ਾਮ ਕਰੀਬ 3 ਵਜੇ ਲੱਗੀ ਇਸ ਅੱਗ ਨੂੰ ਜੰਗਲਾਤ ਵਿਭਾਗ ਦੇ ਡੀਐਫ਼ਓ ਅਟੱਲ ਮਹਾਜਨ ਅਤੇ ਰੇਂਜ ਅਫ਼ਸਰ ਪਰਮਜੀਤ ਸਿੰਘ ਦੀ ਅਗਵਾਈ ਵਾਲੀ ਟੀਮ ਵਲੋਂ ਭਾਰੀ ਜੱਦੋ ਜਹਿਦ ਉਪਰੰਤ ਅੱਜ ਸਵੇਰੇ ਕਰੀਬ 5 ਵਜੇ ਕਾਬੂ ਪਾਇਆ ਜਾ ਸਕਿਆ ਹੈ। ਅੱਗ ਲੱਗਣ ਦੇ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗ ਸਕਿਆ ਪਰ ਇਕੋ ਵਾਰ ਕਰੀਬ 4 ਥਾਵਾਂ ਤੋਂ ਲੱਗੀ ਅੱਗ ਸ਼ੱਕੀ ਜਾਪਦੀ ਹੈ। ਜੰਗਲਾਤ ਵਿਭਾਗ ਨੇ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਆਰੰਭ ਦਿਤੀ ਹੈ। ਜਾਣਕਾਰੀ ਅਨੁਸਾਰ ਬੀਤੀ ਸ਼ਾਮ ਕਰੀਬ 3 ਵਜੇ ਹੜਿੰਬਾ ਮੰਦਰ ਵਾਲੀ ਸਾਈਡ ਤੋਂ ਰੋਡ ਕਿਨਾਰੇ ਤੋਂ ਲੱਗੀ ਅੱਗ ਨੇ ਸਾਂਡਪੁਰ ਵਿਚਲੇ ਵਿਭਾਗ ਦੇ ਰੈਸਟ ਹਾਊਸ ਤਕ ਦਾ ਖੇਤਰ ਅਪਣੀ ਲਪੇਟ 'ਚ ਲੈ ਲਿਆ।

 the fire started wrapping up 125 acres of forest areathe fire started wrapping up 125 acres of forest area

ਅੱਗ ਨਾਲ ਕਰੀਬ 125 ਏਕੜ ਰਕਬੇ ਅੰਦਰ ਜ਼ਮੀਨੀ ਪੱਧਰ ਦੇ ਪੌਦਿਆਂ ਨੂੰ ਨੁਕਸਾਨ ਪਹੁੰਚਾਇਆ ਪਰ  ਜੰਗਲਾਤ ਦਾ ਵੱਡਾ ਨੁਕਸਾਨ ਹੋਣੋਂ ਬਚਾਅ ਹੋ ਗਿਆ। ਇਸ ਦਾ ਪਤਾ ਲੱਗਣ 'ਤੇ ਜੰਗਲਾਤ ਵਿਭਾਗ ਦੇ ਡੀਐਫ਼ਓ ਅਟੱਲ ਮਹਾਜਨ, ਰੇਂਜ ਅਫ਼ਸਰ ਪਰਮਜੀਤ ਸਿੰਘ ਤੇ ਦਲਜੀਤ ਸਿੰਘ ਦੀ ਅਗਵਾਈ ਵਾਲੀ ਟੀਮ ਵਲੋਂ ਵਿਭਾਗੀ ਫ਼ਾਇਰ ਬ੍ਰਿਗੇਡ ਤੇ ਬੀਬੀਐਮਬੀ ਤੋਂ ਫ਼ਾਇਰ ਬ੍ਰਿਗੇਡ ਦੀਆਂ ਟੀਮਾਂ ਬੁਲਾ ਕੇ ਅੱਗ 'ਤੇ ਕਾਬੂ ਪਾਉਣ ਦੇ ਯਤਨ ਆਰੰਭੇ। ਭਾਰੀ ਮੁਸ਼ੱਕਤ ਤੋਂ ਬਾਅਦ ਕਰੀਬ 14 ਘੰਟਿਆਂ ਬਾਅਦ ਅੱਜ ਸਵਰੇ ਕਰੀਬ 5 ਵਜੇ ਅੱਗ 'ਤੇ ਕਾਬੂ ਪਾਇਆ ਜਾ ਸਕਿਆ।
ਫੋਟੋ ਕੈਪਸ਼ਨ: 2 ਤਲਵਾੜਾ ਸੁਰੇਸ਼ ਕੁਮਾਰ ਫ਼ੋਟੋ
ਕੰਢੀ ਖੇਤਰ ਦੇ ਜੰਗਲ 'ਚ ਲੱਗੀ ਅੱਗ ਦਾ ਦ੍ਰਿਸ਼

Location: India, Punjab, Hoshiarpur

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement