ਪੰਜਾਬ 'ਚ ਕੋਰੋਨਾ ਨੇ ਤੋੜਿਆ ਰਿਕਾਰਡ,1 ਹਜ਼ਾਰ ਦੇ ਨੇੜੇ ਪੁੱਜਾ ਮਰੀਜ਼ਾਂ ਦਾ ਅੰਕੜਾ 
Published : May 3, 2020, 11:05 am IST
Updated : May 3, 2020, 11:50 am IST
SHARE ARTICLE
file photo
file photo

ਪੰਜਾਬ ਵਿੱਚ ਕੋਰੋਨਾ ਵਾਇਰਸ ਦਾ ਸੰਕਟ ਲਗਾਤਾਰ ਵੱਧਦਾ ਜਾ ਰਿਹਾ ਹੈ।

ਪੰਜਾਬ : ਪੰਜਾਬ ਵਿੱਚ ਕੋਰੋਨਾ ਵਾਇਰਸ ਦਾ ਸੰਕਟ ਲਗਾਤਾਰ ਵੱਧਦਾ ਜਾ ਰਿਹਾ ਹੈ। ਰਾਜ ਵਿੱਚ ਪਿਛਲੇ 24 ਘੰਟਿਆਂ ਦੌਰਾਨ 250 ਨਵੇਂ ਸਕਾਰਾਤਮਕ ਕੇਸਾਂ ਦੇ ਨਾਲ ਮਹਾਂਮਾਰੀ ਦੇ ਪੀੜਤਾਂ ਦੀ ਗਿਣਤੀ 988 ਤੱਕ ਪਹੁੰਚ ਗਈ ਹੈ।

Coronavirus hunter in china help prepare corona vaccine mrjphoto

ਹਾਲਾਂਕਿ, ਰਾਜ ਸਰਕਾਰ ਨੇ ਲੋਕਾਂ ਨੂੰ ਭਰੋਸਾ ਦਿੱਤਾ ਹੈ ਕਿ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਸਾਰੇ ਪ੍ਰਬੰਧ ਕੀਤੇ ਗਏ ਹਨ ਅਤੇ ਇਸ ਤੋਂ ਡਰਨ ਦੀ ਕੋਈ ਲੋੜ ਨਹੀਂ ਹੈ। ਰਾਜ ਵਿੱਚ ਹੁਣ ਤੱਕ 112 ਮਰੀਜ਼ ਠੀਕ ਹੋ ਚੁੱਕੇ ਹਨ।

children falling ill with inflammation syndrome possibly linked to coronavirusphoto

ਨਾਂਦੇੜ ਸਾਹਿਬ ਤੋਂ ਆਈ ਸੰਗਤ ਦੇ ਸੈਂਪਲ ਲਗਾਤਰ ਲਏ ਜਾ ਰਹੇ ਹਨ। ਹੁਣ ਤੱਕ ਸ਼ਰਧਾਲੂ 500 ਪਾਜੀਟਿਵ ਆ ਚੁੱਕੇ ਹਨ। ਅਜੇ ਬਹੁਤ ਸਾਰੇ ਸ਼ਰਧਾਲੂਆਂ ਦੀ ਰਿਪੋਰਟ ਆਉਣੀ ਬਾਕੀ ਹੈ।

Coronavirus wadhwan brothers family mahabaleshwar lockdown uddhav thackerayphoto

ਨਵਾਂ ਸ਼ਹਿਰ ਵਿਚ ਕੋਰੋਨਾ ਦੇ ਵੱਧ ਰਹੇ  ਕਹਿਰ ਦੌਰਾਨ ਐਤਵਾਰ ਸਵੇਰੇ ਨਵਾਂਸ਼ਹਿਰ ਵਿਚ 57 ਸਕਾਰਾਤਮਕ ਮਾਮਲੇ ਸਾਹਮਣੇ ਆਏ, ਜਿਸ ਦੀ ਪੁਸ਼ਟੀ ਸਿਵਲ ਸਰਜਨ ਰਜਿੰਦਰ ਪ੍ਰਸਾਦ ਭਾਟੀਆ ਨੇ ਕੀਤੀ ਹੈ। ਦੇਰ ਰਾਤ 5 ਕੇਸ ਪਾਜ਼ੀਟਿਵ ਪਾਏ ਗਏ, ਜੋ  ਕਿ ਸਾਰੇ ਸ਼ਰਧਾਲੂ ਦੱਸੇ ਜਾ ਰਹੇ ਹਨ।

Corona Virusphoto

ਸਿਵਲ ਸਰਜਨ ਨੇ ਦੱਸਿਆ ਕਿ 130 ਨਮੂਨਿਆਂ ਦੀ ਰਿਪੋਰਟ ਭੇਜੀ ਗਈ ਸੀ, ਜਿਨ੍ਹਾਂ ਵਿਚੋਂ 122 ਦੀ ਰਿਪੋਰਟ ਮਿਲੀ ਹੈ। ਇਨ੍ਹਾਂ ਵਿੱਚੋਂ 5 ਰਾਤ ਨੂੰ ਸਕਾਰਾਤਮਕ ਰਹੇ ਜਦੋਂ ਕਿ 57 ਕੇਸ ਹੁਣ ਸਕਾਰਾਤਮਕ ਪਾਏ ਗਏ ਹਨ।

lucknow lucknow post singer kanika kapoor coronaphoto

ਦੱਸ ਦੇਈਏ ਕਿ 62 ਸ਼ਰਧਾਲੂਆਂ ਨੂੰ ਕੋਰੋਨਾ ਸਕਾਰਾਤਮਕ ਪਾਇਆ ਗਿਆ ਹੈ, ਜਿਨ੍ਹਾਂ ਵਿੱਚ ਰਾਤ ਦੇ ਮਾਮਲੇ ਅਤੇ ਹੁਣੇ ਮਿਲੇ ਕੇਸ ਸ਼ਾਮਲ ਹਨ, ਜਦੋਂ ਕਿ 4 ਪਹਿਲਾਂ ਹੀ ਸਰਗਰਮ ਹਨ ਅਤੇ 18 ਠੀਕ ਹੋ ਗਏ ਹਨ, ਜਦੋਂ ਕਿ ਇੱਕ ਦੀ ਮੌਤ ਵੀ ਹੋ ਗਈ ਹੈ। ਨਵਾਂਸ਼ਹਿਰ ਵਿੱਚ ਹੁਣ ਤੱਕ ਕੁੱਲ 85 ਕੇਸ ਪਾਜ਼ੀਟਿਵ ਪਾਏ ਗਏ ਹਨ। ਇਸਦੇ ਨਾਲ ਹੀ ਭਾਰਤ 'ਚ ਕੋਰੋਨਾ ਪਾਜ਼ਿਟਿਵ ਮਾਮਲਿਆਂ ਦੀ ਗਿਣਤੀ 38 ਹਜ਼ਾਰ ਹੋ ਗਈ ਹੈ। 

ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲੇ ਦੁਆਰਾ ਸ਼ਨਿਚਰਵਾਰ ਨੂੰ ਜਾਰੀ ਅੰਕੜਿਆਂ ਮੁਤਾਬਕ ਭਾਰਤ ਵਿਚ ਪਾਜ਼ਿਟਿਵ ਮਾਮਲਿਆਂ ਦੀ ਗਿਣਤੀ ਵਧ ਕੇ 37776 ਹੋ ਗਈ ਹੈ। ਇਨ੍ਹਾਂ ਵਿਚ 26535 ਸਰਗਰਮ ਮਾਮਲੇ ਹਨ। ਮੰਤਰਾਲੇ ਨੇ ਕੋਰੋਨਾ ਵਾਇਰਸ ਨਾਲ ਹੁਣ ਤਕ 1223 ਲੋਕਾਂ ਦੀ ਮੌਤ ਦੀ ਵੀ ਪੁਸ਼ਟੀ ਕੀਤੀ। ਦਸਿਆ ਗਿਆ ਕਿ ਹੁਣ ਤਕ 10018 ਲੋਕ ਠੀਕ ਹੋ ਚੁੱਕੇ ਹਨ।

ਕੇਂਦਰੀ ਸਿਹਤ ਮੰਤਰਾਲਾ ਨੇ ਦਸਿਆ ਹੈ ਕਿ ਪਿਛਲੇ 24 ਘੰਟਿਆਂ 'ਚ ਕੋਰੋਨਾ ਵਾਇਰਸ ਕਰ ਕੇ 71 ਲੋਕਾਂ ਦੀ ਮੌਤ ਹੋਈ ਹੈ ਅਤੇ ਹੁਣ ਤਕ ਰੀਕਾਰਡ 2411 ਨਵੇਂ ਮਾਮਲੇ ਸਾਹਮਣੇ ਆਏ ਹਨ।

ਹੁਣ ਤਕ ਕੋਰੋਨਾ ਵਾਇਰਸ ਦੇ ਮਾਮਲਿਆਂ 'ਚ ਇਕ ਦਿਨ ਅੰਦਰ ਇਹ ਸੱਭ ਤੋਂ ਵੱਡਾ ਵਾਧਾ ਸੀ। ਮੰਤਰਾਲੇ ਨੇ ਕਿਹਾ ਹੈ ਕਿ 26.52 ਫ਼ੀ ਸਦੀ ਮਰੀਜ਼ ਸਿਹਤਮੰਦ ਹੋ ਚੁੱਕੇ ਹਨ। ਇਨ੍ਹਾਂ 'ਚੋਂ 111 ਵਿਦੇਸ਼ੀ ਨਾਗਰਿਕ ਵੀ ਸ਼ਾਮਲ ਹਨ। ਇਸ ਵਾਇਰਸ ਨਾਲ ਸ਼ੁਕਰਵਾਰ ਸ਼ਾਮ ਤੋਂ ਸਨਿਚਰਵਾਰ ਤਕ 24 ਘੰਟਿਆਂ 'ਚ 71 ਮੌਤਾਂ ਹੋਈਆਂ ਹਨ।

ਇਨ੍ਹਾਂ 'ਚ ਮਹਾਰਾਸ਼ਟਰ 'ਚ 26, ਗੁਜਰਾਤ ਤੋਂ 22, ਮੱਧ ਪ੍ਰਦੇਸ਼ ਤੋਂ ਅੱਠ, ਰਾਜਸਥਾਨ ਤੋਂ ਚਾਰ, ਕਰਨਾਟਕ 'ਚ ਤਿੰਨ, ਦਿੱਲੀ ਅਤੇ ਉੱਤਰ ਪ੍ਰਦੇਸ਼ 'ਚ ਦੋ-ਦੋ ਅਤੇ ਬਿਹਾਰ, ਹਰਿਆਣਾ, ਪੰਜਾਬ ਅਤੇ ਤਾਮਿਲਨਾਡੂ ਤੋਂ ਇਕ-ਇਕ ਵਿਅਕਤੀ ਦੀ ਮੌਤ ਹੋਈ ਸੀ। ਇਸ ਵਾਇਰਸ ਨਾਲ ਹੁਣ ਤਕ ਸੱਭ ਤੋਂ ਜ਼ਿਆਦਾ ਲੋਕਾਂ ਦੀ ਮੌਤ ਮਹਾਰਾਸ਼ਟਰ 'ਚ ਹੋਈ ਹੈ। ਮਹਾਰਾਸ਼ਟਰ 'ਚ 485 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਇਸ ਤੋਂ ਬਾਅਦ ਗੁਜਰਾਤ 'ਚ 236, ਮੱਧ ਪ੍ਰਦੇਸ਼ 'ਚ 145, ਰਾਜਸਥਾਨ 'ਚ 62, ਦਿੱਲੀ 'ਚ 61, ਉੱਤਰ ਪ੍ਰਦੇਸ਼ 'ਚ 43 ਅਤੇ ਪੱਛਮੀ ਬੰਗਾਲ ਅਤੇ ਆਂਧਰ ਪ੍ਰਦੇਸ਼ 'ਚ 33-33 ਲੋਕਾਂ ਦੀ ਮੌਤ ਹੋਈ ਸੀ। ਤਾਮਿਲਨਾਡੂ 'ਚ ਮ੍ਰਿਤਕਾਂ ਦੀ ਗਿਣਤੀ 28 ਹੈ, ਤੇਲੰਗਾਨਾ 'ਚ 26 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ ਕਰਨਾਟਕ 'ਚ ਇਸ ਮਹਾਂਮਾਰੀ ਨਾਲ 25 ਮਰੀਜ਼ਾਂ ਦੀ ਮੌਤ ਹੋਈ ਹੈ।

ਪੰਜਾਬ 'ਚ 20 ਲੋਕਾਂ ਨੂੰ ਇਸ ਮਹਾਂਮਾਰੀ ਕਰ ਕੇ ਜਾਨ ਗੁਆਉਣੀ ਪਈ ਹੈ ਜਦਕਿ ਜੰਮੂ-ਕਸ਼ਮੀਰ 'ਚ ਅੱਠ, ਕੇਰਲ ਅਤੇ ਹਰਿਆਣਾ 'ਚ ਚਾਰ-ਚਾਰ ਅਤੇ ਝਾਰਖੰਡ ਅਤੇ ਬਿਹਾਰ 'ਚ ਤਿੰਨ-ਤਿੰਨ ਵਿਅਕਤੀਆਂ ਦੀ ਮੌਤ ਹੋ ਚੁੱਕੀ  ਹੈ। ਮੰਤਰਾਲੇ ਦੇ ਅੰਕੜਿਆਂ ਅਨੁਸਾਰ ਮੇਘਾਲਿਆ, ਹਿਮਾਚਲ ਪ੍ਰਦੇਸ਼, ਉੜੀਸਾ ਅਤੇ ਆਸਾਮ 'ਚ ਇਕ-ਇਕ ਮਰੀਜ਼ ਦੀ ਮੌਤ ਹੋਈ ਹੈ।

ਵੱਖੋ-ਵੱਖ ਸੂਬਿਆਂ ਵਲੋਂ ਦੱਸੀ ਗਈ ਗਿਣਤੀ ਅਨੁਸਾਰ 'ਪੀ.ਟੀ.ਆਈ. ਦੇ ਅੰਕੜਿਆਂ 'ਚ ਦੇਸ਼ ਅੰਦਰ ਇਸ ਲਾਗ ਦੇ 37,707 ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ 'ਚੋਂ 1232 ਜਣਿਆਂ ਦੀ ਮੌਤ ਹੋ ਚੁੱਕੀ ਹੈ। ਕੇਂਦਰੀ ਸਿਹਤ ਮੰਤਰਾਲੇ ਵਲੋਂ ਦੱਸੀ ਗਈ ਮੌਤ ਦੀ ਗਿਣਤੀ ਅਤੇ ਵੱਖੋ-ਵੱਖ ਸੂਬਿਆਂ ਵਲੋਂ ਦੱਸੀ ਗਿਣਤੀ 'ਚ ਫ਼ਰਕ ਹੈ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Punjab

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Nihang Singhs Hungama at Suba Singh Antim Ardas: Suba Singh ਦੀ Antim Ardas 'ਤੇ ਪਹੁੰਚ ਗਏ Nihang Singh

26 Sep 2025 3:26 PM

Two boys opened fire on gym owner Vicky in Mohali : ਤੜਕਸਾਰ ਗੋਲ਼ੀਆਂ ਦੀ ਆਵਾਜ਼ ਨਾਲ਼ ਦਹਿਲਿਆ Mohali | Punjab

25 Sep 2025 3:15 PM

Malerkotla illegal slums : ਗੈਰ-ਕਾਨੂੰਨੀ slums ਹਟਾਉਣ ਗਈ Police 'ਤੇ ਭੜਕੇ ਲੋਕ, ਗਰਮਾ-ਗਰਮੀ ਵਾਲਾ ਹੋਇਆ ਮਾਹੌਲ

25 Sep 2025 3:14 PM

Story Of 8-Year-Old Boy Abhijot singh With Kidney Disorder No more |Flood Punjab |Talwandi Rai Dadu

25 Sep 2025 3:14 PM

ਇੱਕ ਹੋਰ ਕੁੜੀ ਨੇ ਮੁੰਡੇ ਨੂੰ ਲਗਾਇਆ ਅੱਧੇ ਕਰੋੜ ਦਾ ਚੂਨਾ, ਕੈਨੇਡਾ ਜਾ ਕੇ ਘਰਵਾਲਾ ਛੱਡ Cousin ਨਾਲ਼ ਰਹਿਣਾ ਕੀਤਾ ਸ਼ੁਰੂ !

20 Sep 2025 3:15 PM
Advertisement