
ਕੋਰੋਨਾ ਦਾ ਕਹਿਰ ਬੰਬ ਬਣਕੇ ਸਾਰੇ ਲੋਕਾਂ ਉੱਤੇ ਡਿਗ ਰਿਹਾ ਹੈ।
ਜਲੰਧਰ, 2 ਮਈ (ਵਰਿੰਦਰ ਸ਼ਰਮਾ): ਕੋਰੋਨਾ ਦਾ ਕਹਿਰ ਬੰਬ ਬਣਕੇ ਸਾਰੇ ਲੋਕਾਂ ਉੱਤੇ ਡਿਗ ਰਿਹਾ ਹੈ। ਇੱਥੇ ਤਕ ਕਿ ਉਹ ਭਿਖਾਰੀਆਂ ਨੂੰ ਵੀ ਨਹੀਂ ਛੱਡ ਰਿਹਾ । ਇਸ ਦੇ ਚਲਦੇ ਹੀ ਗੀਤਾ ਮੰਦਰ ਦੇ ਬਾਹਰ ਬੈਠੇ ਇਕ ਭਿਖਾਰੀ ਦੀ ਰੀਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ। ਜਿਸ ਕਾਰਨ ਪੁਲਿਸ ਨੇ ਮਾਡਲ ਟਾਊਨ ਦੇ ਆਸ ਪਾਸ ਮੰਦਰਾਂ ਦੇ ਨੇੜੇ ਵਸਦੇ ਭਿਖਾਰੀਆਂ ਦੀ ਭਾਲ ਸ਼ੁਰੂ ਕਰ ਦਿਤੀ ਹੈ। ਲੋਕਾਂ ਦੇ ਕਹਿਣ ਉਤੇ ਇਕ 60 ਸਾਲ ਦੇ ਭਿਖਾਰੀਆਂ ਦਾ ਨਮੂਨਾ ਤਿੰਨ ਦਿਨ ਪਹਿਲਾਂ ਜਾਂਚ ਲਈ ਭੇਜਿਆ ਗਿਆ ਸੀ।
ਪੁਸ਼ਟੀ ਹੋਣ ਉਤੇ ਸਿਹਤ ਵਿਭਾਗ ਦੇ ਹੋਸ਼ ਉੱਡ ਗਏ, ਕਿਉਂਕਿ ਉਸ ਭਿਖਾਰੀ ਦੀ ਰੀਪੋਰਟ ਪਾਜ਼ੇਟਿਵ ਆਈ ਸੀ, ਬਹੁਤ ਕੋਸ਼ਿਸ਼ ਦੇ ਬਾਅਦ ਉਸ ਭਿਖਾਰੀ ਨੂੰ ਲੱਭਿਆ ਜਾ ਸਕਿਆ। ਭਿਖਾਰੀ ਦੇ ਸੰਪਰਕ ਵਿਚ ਆਏ ਤਿੰਨ ਹੋਰ ਭਿਖਾਰੀਆਂ ਨੂੰ ਸਿਵਲ ਹਸਪਤਾਲ ਵਿਚ ਰੱਖਿਆ ਗਿਆ ਹੈ। ਭਿਖਾਰੀ ਦੇ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਪੁਲਿਸ ਉਨ੍ਹਾਂ ਇਲਾਕਿਆਂ ਦੇ ਸਾਰੇ ਭਿਖਾਰੀਆਂ ਨੂੰ ਲੱਭ ਕੇ ਸਿਵਲ ਹਸਪਤਾਲ ਲੈ ਜਾ ਰਹੀ ਹੈ। ਉਨ੍ਹਾਂ ਦੇ ਨਮੂਨੇ ਲਏ ਜਾ ਰਹੇ ਹਨ।