
ਸਹਾਇਕ ਥਾਣੇਦਾਰ ਸਤਨਾਮ ਸਿੰਘ ਉਮਰ 48 ਸਾਲ ਨੇ ਆਪਣੇ ਸਰਕਾਰੀ ਪਿਸਤੌਲ ਨਾਲ ਆਪਣੇ ਆਪ ਨੂੰ ਗੋਲੀ ਮਾਰ ਕੇ ਆਤਮ-ਹੱਤਿਆ ਕਰ ਲਈ
ਮੋਗਾ (ਦਲੀਪ ਕੁਮਾਰ) - ਜ਼ਿਲ੍ਹਾ ਮੋਗਾ ਅਧੀਨ ਪੈਂਦੇ ਕਸਬਾ ਬੱਧਨੀ ਕਲਾਂ ਦੇ ਥਾਣੇ ਨਾਲ ਸਬੰਧਤ ਪੁਲਿਸ ਚੌਂਕੀ ਲੋਪੋਂ ਵਿਖੇ ਸਹਾਇਕ ਥਾਣੇਦਾਰ ਵਜੋਂ ਤਾਇਨਾਤ ਸਹਾਇਕ ਥਾਣੇਦਾਰ ਸਤਨਾਮ ਸਿੰਘ ਉਮਰ 48 ਸਾਲ ਨੇ ਆਪਣੇ ਸਰਕਾਰੀ ਪਿਸਤੌਲ ਨਾਲ ਆਪਣੇ ਆਪ ਨੂੰ ਗੋਲੀ ਮਾਰ ਕੇ ਆਤਮ-ਹੱਤਿਆ ਕਰ ਲਈ। ਭਾਵੇਂ ਮੌਕੇ ਤੇ ਪੁੱਜੇ ਉੱਚ ਪੁਲਿਸ ਅਧਿਕਾਰੀ ਮਾਮਲੇ ਦੀ ਜਾਂਚ ਵਿਚ ਲੱਗੇ ਹੋਏ ਹਨ ਪਰ ਪਰਿਵਾਰਕ ਸੂਤਰਾਂ ਅਨੁਸਾਰ ਉਕਤ ਮੁਲਾਜ਼ਮ ਆਪਣੇ ਹੀ ਇਕ ਪੁਲਿਸ ਅਧਿਕਾਰੀ ਤੋਂ ਤੰਗ ਪ੍ਰੇਸ਼ਾਨ ਸੀ ਜੋ ਉਸ ਦੀ ਆਤਮ-ਹੱਤਿਆ ਦਾ ਕਾਰਨ ਬਣਿਆ ਪਰ ਅਜੇ ਤੱਕ ਕਿਸੇ ਵੀ ਪੁਲਿਸ ਅਧਿਕਾਰੀ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ।
ਉਧਰ ਸਤਨਾਮ ਸਿੰਘ ਦੇ ਪੁੱਤਰ ਗੁਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਉਸ ਦੇ ਪਿਤਾ ਪਿਛਲੇ 10 ਦਿਨਾਂ ਤੋਂ ਇਹ ਕਹਿ ਰਹੇ ਸਨ ਕਿ ਉਹਨਾਂ ਕਰਮਜੀਤ ਸਿੰਘ ਨਾਮ ਦਾ ਕੋਈ ਐੱਸਐੱਚਓ ਤੰਗ ਕਰਦਾ ਸੀ। ਗੁਰਪ੍ਰੀਤ ਸਿੰਘ ਨੇ ਕਿਹਾ ਕਿ ਉਸ ਨੂੰ ਸਵੇਰੇ 6.30 ਵਜੇ ਉਸ ਦੇ ਪਿਤਾ ਦਾ ਫੋਨ ਆਇਆ ਤੇ ਉਹਨਾਂ ਨੇ ਕਿਹਾ ਕਿ ਉਹ ਖੁਦਕੁਸ਼ੀ ਕਰਨ ਲੱਗਿਆ ਹੈ ਕਿਉਂਕਿ ਐੱਸਐੱਚਓ ਕਰਮਜੀਤ ਸਿੰਘ ਉਸ ਤੋਂ 50 ਹਜ਼ਾਰ ਰੁਪਏ ਦੀ ਮੰਗ ਕਰ ਰਿਹਾ ਹੈ।
Gurpreet Singh
ਗੁਰਪ੍ਰੀਤ ਸਿੰਘ ਨੇ ਕਿਹਾ ਕਿ ਉਸ ਦੀ ਇੰਨੀ ਗੱਲ ਹੀ ਹੋਈ ਉਸ ਦੇ ਪਿਤਾ ਨਾਲ ਫਿਰ ਉਹ ਛਾਣੇ ਗਿਆ ਤੇ ਉੱਥੋਂ ਖ਼ਬਰ ਮਿਲੀ ਕਿ ਉਸ ਦੇ ਪਿਤਾ ਨੂੰ ਹਸਪਤਾਲ ਲੈ ਗਏ ਨੇ। ਉਧਰ ਸਤਨਾਮ ਦੇ ਭਤੀਜੇ ਦਾ ਕਹਿਣਾ ਹੈ ਕਿ ਉਹਨਾਂ ਨੂੰ ਇੰਝ ਲੱਗਦਾ ਹੈ ਕਿ ਐੱਸਐੱਚਓ ਨੇ ਹੀ ਸਤਨਾਮ ਸਿੰਘ ਨੂੰ ਗੋਲੀ ਮਾਰੀ ਹੈ ਕਿਉਂਕਿ ਇਕ ਏਐੱਸਆਈ ਅਹੁਦੇ ਵਾਲਾ ਵਿਅਕਤੀ ਐਨਾ ਵੱਡਾ ਕਦਮ ਨਹੀਂ ਚੱਕ ਸਕਦਾ। ਉਹਨਾਂ ਮੰਗ ਕੀਤੀ ਕਿ ਜਿਨ੍ਹਾਂ ਸਮਾਂ ਐੱਸਐੱਚਓ ਕਰਮਜੀਤ ਸਿੰਘ ਤੇ ਲੋਪੋਂ ਥਾਣਾ ਇੰਚਾਰਜ ਸਸਪੈਂਡ ਨਹੀਂ ਕੀਤੇ ਜਾਂਦੇ ਤਦ ਤੱਕ ਉਹ ਸਤਨਾਮ ਸਿੰਘ ਦੀ ਲਾਸ਼ ਹਸਪਤਾਲ ਵਿਚੋਂ ਨਹੀਂ ਚੁੱਕਣਗੇ।
Gurdeep Kaur
ਇਸ ਦੇ ਨਾਲ ਹੀ ਸਤਨਾਮ ਸਿੰਘ ਦੀ ਪਤਨੀ ਗੁਰਦੀਪ ਕੌਰ ਨੇ ਕਿਹਾ ਕਿ ਉਸ ਦੇ ਪਤੀ ਨੇ ਉਹਨਾਂ ਨੂੰ ਕੱਲ੍ਹ ਹੀ ਦੱਸਿਆ ਕਿ ਐੱਸਐੱਚਓ ਉਹਨਾਂ ਤੋਂ 50 ਹਜ਼ਾਰ ਰੁਪਏ ਦੀ ਮੰਗ ਕਰ ਰਿਹਾ ਹੈ ਪਰ ਉਹਨਾਂ ਨੇ ਕਾਰਨ ਨਹੀਂ ਦੱਸਿਆ ਕਿ ਪੈਸੇ ਦੀ ਮੰਗ ਕਿਉਂ ਕੀਤੀ ਜਾ ਰਹੀ ਸੀ। ਉਹਨਾਂ ਦੱਸਿਆ ਕਿ ਸਤਨਾਮ ਸਿੰਘ ਨੂੰ ਅਜੇ ਦੋ ਮਹੀਨੇ ਹੀ ਹੋਏ ਸਨ ਲੋਪੋਂ ਤੈਨਾਤ ਹੋਏ। ਪਰਿਵਾਰ ਦਾ ਕਹਿਣਾ ਹੈ ਕਿ ਦੋਸ਼ੀ ਨੂੰ ਜਲਦ ਤੋਂ ਸਜ਼ਾ ਮਿਲਣੀ ਚਾਹੀਦੀ ਹੈ ਅਤੇ ਸਸਪੈਂਡ ਕੀਤਾ ਜਾਣਾ ਚਾਹੀਦਾ ਹੈ। ਪੁਲਿਸ ਵੀ ਇਸ ਮਾਮਲੇ ਦੀ ਜਾਂਚ ਵਿਚ ਜੁਟ ਗਈ ਹੈ।