ਖ਼ਬਰਾਂ |

ਤਾਜ਼ਾ |

ਜਹਾਜ਼ਾਂ ਦਾ ਮਾਲਕ ਥੜ੍ਹੇ ਉਪਰ ਬੈਠ ਕੇ ਸ਼ਹਿਰ ਨੂੰ ਕਰਵਾ ਰਿਹੈ ਸੈਨੇਟਾਈਜ਼
Published : May 3, 2021, 12:00 am IST
Updated : May 3, 2021, 12:00 am IST
SHARE ARTICLE
image
image

ਜਹਾਜ਼ਾਂ ਦਾ ਮਾਲਕ ਥੜ੍ਹੇ ਉਪਰ ਬੈਠ ਕੇ ਸ਼ਹਿਰ ਨੂੰ ਕਰਵਾ ਰਿਹੈ ਸੈਨੇਟਾਈਜ਼

ਨੂਰਪੁਰਬੇਦੀ, 2 ਮਈ (ਅਮਰੀਕ ਸਿੰਘ ਚਨੌਲੀ): ਕੋਰੋਨਾ ਬੀਮਾਰੀ ਨੇ ਹੋਰ ਵੀ ਜ਼ਿਆਦਾ ਭਿਆਨਕ ਰੂਪ ਧਾਰਨ ਕਰ ਲਿਆ ਹੈ ਜਿਸ ਸਦਕਾ ਲੱਖਾਂ ਹੀ ਲੋਕ ਇਸ ਬੀਮਾਰੀ ਨਾਲ ਜੂਝ ਰਹੇ ਹਨ ਅਤੇ ਲੱਖਾਂ ਹੀ ਲੋਕ ਇਸ ਬੀਮਾਰੀ ਵਿਚ ਅਪਣੀ ਜਾਨ ਗੁਆ ਚੁੱਕੇ ਹਨ। 
ਪਿਛਲੇ ਸਾਲ ਤੋਂ ਹੀ ਕੁੱਝ ਸੰਸਥਾਵਾਂ ਸਮਾਜਕ ਤੇ ਲੋਕ ਭਲਾਈ ਦੇ ਕਾਰਜ ਕਰ ਰਹੀਆਂ ਹਨ ਜਿਨ੍ਹਾਂ ਵਿਚੋਂ ਇਕ ਸੰਸਥਾ ਲਈ ਪਹਿਲਾਂ ਇਨਸਾਨੀਅਤ ਹੈ ਜਿਸ ਦੇ ਮੁਖੀ ਸਰਦਾਰ ਅਜੈਵੀਰ ਸਿੰਘ ਲਾਲਪੁਰਾ ਹਨ  ਜੋ ਕਿ ਪਿਛਲੇ ਸਾਲ ਤੋਂ ਹੀ ਲਗਾਤਾਰ ਸਮਾਜਕ ਭਲਾਈ ਦੇ ਕੰਮ ਕਰ ਰਹੇ ਹਨ। ਉਨ੍ਹਾਂ ਨੇ ਅਪਣੇ ਰੋਪੜ ਸਾਰੇ ਹਲਕੇ ਨੂੰ ਸੈਨੇਟਾਈਜ਼ਰ ਕੀਤਾ, ਸਕੂਲਾਂ ਅਤੇ ਪਿੰਡਾਂ ਵਿਚ ਮਾਸਕ ਵੰਡੇ, ਕਰਫ਼ਿਊ ਦੌਰਾਨ ਗ਼ਰੀਬ ਪਰਵਾਰਾਂ ਨੂੰ 7,000 ਦੇ ਕਰੀਬ ਲਗਭਗ ਰਾਸ਼ਨ ਕਿੱਟਾਂ ਵੰਡੀਆਂ, ਅਪੰਗ ਵਿਅਕਤੀਆਂ ਨੂੰ ਵੀਲ ਚੇਅਰਾਂ ਦਿਤੀਆਂ। 

ਜਦੋਂ ਹੁਣ ਦੁਬਾਰਾ ਫਿਰ ਦੂਜੇ ਗੇੜ ਵਿਚ ਕੋਰੋਨਾ ਮਹਾਂਮਾਰੀ ਨੇ ਅਪਣਾ ਭਿਆਨਕ ਰੂਪ ਧਾਰਨ ਕਰ ਲਿਆ ਤਾਂ ਅਜੈਵੀਰ ਸਿੰਘ ਲਾਲਪੁਰਾ ਨੇ ਦੁਬਾਰਾ ਫਿਰ ਰੋਪੜ ਹਲਕੇ ਨੂੰ ਸੈਨੀਟਾਈਜ਼ਰ ਕਰਨ ਦਾ ਪ੍ਰਣ ਕੀਤਾ। 
ਜਦੋਂ ਸਰਦਾਰ ਅਜੈਵੀਰ ਸਿੰਘ ਲਾਲਪੁਰਾ ਖ਼ੁਦ ਇਸ ਕੜਾਕੇ ਦੀ ਧੁੱਪ ਵਿਚ ਟਰੈਕਟਰ ਉਪਰ ਬੈਠ ਕਰ ਰੋਪੜ ਸ਼ਹਿਰ ਨੂੰ ਸੈਨੇਟਾਈਜ਼ਰ ਕਰ ਰਹੇ ਸਨ ਤਾਂ ਉਸ ਸਮੇਂ ਸਪੋਕਸਮੈਨ ਦੇ ਪੱਤਰਕਾਰ ਨੇ ਉਨ੍ਹਾਂ ਨਾਲ ਗੱਲਬਾਤ ਕੀਤੀ  ਤੇ ਉਨ੍ਹਾਂ ਦਸਿਆ ਕਿ ਰੋਪੜ ਹਲਕੇ ਨੂੰ ਅਸੀਂ ਦੁਬਾਰਾ ਸੈਨੇਟਾਈਜ਼ਰ ਕਰ ਰਹੇ ਹਾਂ ਅਤੇ ਜਨਤਕ ਥਾਵਾਂ ਅਤੇ ਸਕੂਲਾਂ ਵਿਚ ਸੈਨੇਟਾਈਜ਼ਰ ਸਟੈਂਡ ਅਤੇ ਵੱਖ-ਵੱਖ ਪਿੰਡਾਂ ਵਿਚ ਮਾਸਕ ਵੰਡ ਰਹੇ ਹਾਂ। 
ਫੋਟੋ ਰੋਪੜ-2-14 ਤੋਂ ਪ੍ਰਾਪਤ ਕਰੋ ਜੀ।
 

SHARE ARTICLE

ਏਜੰਸੀ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement