ਮੈਕਸਿਕੋ ਓਪਨ ’ਚ ਸਾਂਝੇ 15ਵੇਂ ਸਥਾਨ ’ਤੇ ਰਹੇ ਅਨਿਰਬਾਨ ਲਾਹਿੜੀ
Published : May 3, 2022, 10:31 pm IST
Updated : May 3, 2022, 10:31 pm IST
SHARE ARTICLE
image
image

ਮੈਕਸਿਕੋ ਓਪਨ ’ਚ ਸਾਂਝੇ 15ਵੇਂ ਸਥਾਨ ’ਤੇ ਰਹੇ ਅਨਿਰਬਾਨ ਲਾਹਿੜੀ

ਪੁਅਰਤੋ ਵਾਲਾਰਤਾ, 3 ਮਈ : ਭਾਰਤੀ ਗੋਲਫ਼ਰ ਅਨਿਰਬਾਨ ਲਾਹਿੜੀ ਨੇ ਚੌਥੇ ਤੇ ਆਖ਼ਰੀ ਦੌਰ ’ਚ ਸ਼ਾਨਦਾਰ ਪ੍ਰਦਰਸ਼ਨ ਕਰਕੇ 5 ਅੰਡਰ 67 ਦਾ ਸਕੋਰ ਬਣਾਇਆ ਜਿਸ ਨਾਲ ਉਹ ਮੈਕਸਿਕੋ ਓਪਨ ਗੋਲਫ਼ ਟੂਰਨਾਮੈਂਟ ’ਚ ਸਾਂਝੇ 15ਵੇਂ ਸਥਾਨ ’ਤੇ ਰਹੇ। ਲਾਹਿੜੀ ਤੀਜੇ ਦੌਰ ਦੇ ਬਾਅਦ ਚੰਗੀ ਸਥਿਤੀ ’ਚ ਨਹੀਂ ਸਨ ਪਰ ਆਖ਼ਰੀ ਦੌਰ ’ਚ ਚੰਗੇ ਪ੍ਰਦਰਸ਼ਨ ਨਾਲ ਉਹ ਲਗਭਗ 20 ਪਾਇਦਾਨ ਉੱਪਰ ਪਹੁੰਚਣ ’ਚ ਸਫਲ ਰਹੇ।
ਇਹ ਪਿਛਲੀਆਂ ਚਾਰ ਪ੍ਰਤੀਯੋਗਿਤਾਵਾਂ ’ਚ ਤੀਜਾ ਮੌਕਾ ਹੈ ਜਦੋਂ ਲਾਹਿੜੀ ਨੇ ਚੋਟੀ ਦੇ 15 ’ਚ ਜਗ੍ਹਾ ਬਣਾਈ ਹੈ। ਉਹ ‘ਪਲੇਅਰਸ ਚੈਂਪੀਅਨਸ਼ਿਪ’ ’ਚ ਦੂਜੇ ਤੇ ਟੈਕਸਾਸ ਓਪਨ ’ਚ ਸਾਂਝੇ 13ਵੇਂ ਸਥਾਨ ’ਤੇ ਰਹੇ ਸਨ। ਇਸ ਦਰਮਿਆਨ ਜਾਨ ਰਹਿਮ ਨੇ 2021 ’ਚ ਯੂ. ਐਸ. ਓਪਨ ਜਿੱਤਣ ਤੋਂ ਬਾਅਦ ਪਹਿਲਾ ਖ਼ਿਤਾਬ ਆਪਣੇ ਨਾਂ ਕੀਤਾ। ਉਨ੍ਹਾਂ ਨੇ ਆਖ਼ਰੀ ਦੌਰ ’ਚ ਦੋ ਅੰਡਰ ਦਾ ਸਕੋਰ ਬਣਾਇਆ ਤੇ ਉਨ੍ਹਾਂ ਦਾ ਕੁਲ ਸਕੋਰ 17 ਅੰਡਰ ਰਿਹਾ।
ਲਾਹਿੜੀ ਨੇ ਪਹਿਲੇ ਪੰਜ ‘ਹੋਲ’ ’ਚ ਪਾਰ ਸਕੋਰ ਬਣਾਇਆ। ਇਸ ਤੋਂ ਬਾਅਦ ਉਨ੍ਹਾਂ ਨੇ ਛੇਵੇਂ ਤੇ ਨੌਵੇਂ ’ਹੋਲ’ ’ਚ ਬਰਡੀ ਬਣਾਈ। ਉਨ੍ਹਾਂ ਨੇ ਆਖ਼ਰੀ 9 ‘ਹੋਲ’ ’ਚ ਵੀ ਆਪਣਾ ਚੰਗਾ ਪ੍ਰਦਰਸ਼ਨ ਜਾਰੀ ਰਖ ਕੇ ਤਿੰਨ ਬਰਡੀ ਬਣਾਈ। ਉਨ੍ਹਾਂ ਨੇ ਇਸ ਦਰਮਿਆਨ ਪਾਰ ਚਾਰ ਵਾਲੇ 15ਵੇਂ ‘ਹੋਲ’ ’ਚ 35 ਫੁੱਟ ਨਾਲ ‘ਪੁਟ’ ਲਗਾ ਕੇ ਬਰਡੀ ਕੀਤੀ। ਲਾਹਿੜੀ ਇਸ ਪ੍ਰਦਰਸ਼ਨ ਨਾਲ ਫ਼ੇਡਐਕਸ ਕੱਪ ਸੂਚੀ ’ਚ ਤਿੰਨ ਪਾਇਦਾਨ ਉੱਪਰ 55ਵੇਂ ਸਥਾਨ ’ਤੇ ਪੁੱਜ ਗਏ ਹਨ ਪਰ ਉਹ ਵਿਸ਼ਵ ਰੈਂਕਿੰਗ ’ਚ 85ਵੇਂ ਸਥਾਨ ’ਤੇ ਬਣੇ ਹੋਏ ਹਨ।     (ਏਜੰਸੀ)
 

SHARE ARTICLE

ਏਜੰਸੀ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement