
ਢਾਈ ਲੱਖ ਕਰੋੜ ਰੁਪਏ ਤਕ ਵਧ ਸਕਦੀ ਹੈ ਫ਼ਰਟੀਲਾਈਜ਼ਰ ਸਬਸਿਡੀ, ਕਿਸਾਨਾਂ ਨੂੰ ਪੁਰਾਣੇ ਮੁੱਲ ’ਤੇ ਫ਼ਰਟੀਲਾਈਜ਼ਰ ਮੁਹਈਆ ਕਰਵਾਏਗੀ ਸਰਕਾਰ
ਨਵੀਂ ਦਿੱਲੀ, 3 ਮਈ : ਮਹਿੰਗੀ ਘਰੇਲੂ ਦਰਾਮਦ ਤੇ ਘਰੇਲੂ ਉਤਪਾਦਨ ਲਾਗਤ ਦੇ ਵਧਣ ਨਾਲ ਚਾਲੂ ਵਿੱਤੀ ਸਾਲ ਦੌਰਾਨ ਫ਼ਰਟੀਲਾਈਜ਼ਰ ਸਬਸਿਡੀ ਢਾਈ ਲੱਖ ਕਰੋੜ ਰੁਪਏ ਤਕ ਪਹੁੰਚ ਸਕਦੀ ਹੈ। ਇਹ ਪਿਛਲੇ ਸਾਲ ਦੇ ਮੁਕਾਬਲੇ 55 ਫ਼ੀ ਸਦੀ ਤਕ ਵਧ ਸਕਦੀ ਹੈ। ਸਰਕਾਰ ਦੇ ਉੱਚ ਪੱਧਰੀ ਸੂਤਰਾਂ ਮੁਤਾਬਕ ਫ਼ਰਟੀਲਾਈਜ਼ਰ ਦੀ ਸਪਲਾਈ ਜਾਰੀ ਰੱਖਣ ਲਈ ਸਰਕਾਰ ਲਗਾਤਾਰ ਕੌਮਾਂਤਰੀ ਬਾਜ਼ਾਰ ’ਦੇ ਪ੍ਰਮੁੱਖ ਉਤਪਾਦਕ ਦੇਸ਼ਾਂ ਨਾਲ ਗੱਲਬਾਤ ਕਰ ਰਹੀ ਹੈ। ਫ਼ਰਟੀਲਾਈਜ਼ਰ ਲਈ ਤੱਤਕਾਲੀ ਤੇ ਲੰਬਚਿਰੀ ਰਣਨੀਤੀ ’ਤੇ ਅਮਲ ਸ਼ੁਰੂ ਕਰ ਦਿਤਾ ਗਿਆ ਹੈ।
ਸੂਤਰਾਂ ਮੁਤਾਬਕ ਕੇਂਦਰੀ ਕੈਮੀਕਲ ਤੇ ਫ਼ਰਟੀਲਾਈਜ਼ਰ ਮੰਤਰੀ ਮਨਸੁਖ ਮਾਂਡਵੀਆ ਛੇਤੀ ਹੀ ਸਾਊਦੀ ਅਰਬ, ਓਮਾਨ ਤੇ ਮੋਰੱਕੋ ਵਰਗੇ ਫ਼ਰਟੀਲਾਈਜ਼ਰ ਉਤਪਾਦਕ ਦੇਸ਼ਾਂ ਦੀ ਯਾਤਰਾ ’ਤੇ ਜਾਣਗੇ। ਇਨ੍ਹਾਂ ਦੇਸ਼ਾਂ ਤੋਂ ਫ਼ਰਟੀਲਾਈਜ਼ਰ ਦੀ ਸਪਲਾਈ ਲਈ ਤੱਤਕਾਲੀ ਤੇ ਲੰਬਚਿਰੀ ਸਪਲਾਈ ਦੇ ਸੌਦਿਆਂ ’ਤੇ ਵਿਚਾਰ-ਵਟਾਂਦਰਾ ਕਰਨਗੇ। ਸਾਊਣੀ ਸੀਜ਼ਨ ਦੇ ਮੁਕਾਬਲੇ ਹਾਡਸੀਜ਼ਨ ’ਚ ਫ਼ਰਟੀਲਾਈਜ਼ਰ ਦੀ ਖਪਤ 15 ਤੋਂ 20 ਫ਼ੀ ਸਦੀ ਵੱਧ ਹੁੰਦੀ ਹੈ। ਇਸ ਲਈ ਵੀ ਕੌਮਾਂਤਰੀ ਬਾਜ਼ਾਰ ਨੂੰ ਖੰਗਾਲਿਆ ਜਾ ਰਿਹਾ ਹੈ। ਸਰਕਾਰੀ ਸੂਤਰਾਂ ਦਾ ਕਹਿਣਾ ਹੈ ਕਿ ਸਰਕਾਰ ਯੂਰੀਆ ਦੀਆਂ ਪਰਚੂਨ ਕੀਮਤਾਂ ’ਚ ਕੋਈ ਵਧਾ ਨਹੀਂ ਹੋਣ ਦੇਵੇਗੀ। ਜਦਕਿ ਗ਼ੈਰ ਯੂਰੀਆ ਫਰਟੀਲਾਈਜ਼ਰ ਦੀਆਂ ਕੀਮਤਾਂ ਕੋਈ ਬਦਲਾਅ ਨਹੀਂ ਕੀਤਾ ਜਾਵੇਗਾ। ਕੇਂਦਰੀ ਕੈਬਨਿਟ ਨੇ ਬੁੱਧਵਾਰ ਨੂੰ ਛੇ ਮਹੀਨਿਆਂ ਲਈ 60,939.23 ਕਰੋੜ ਦੀ ਸਬਸਡਿੀ ਫ਼ਾਸਫ਼ੈਟਿਕ ਤੇ ਪੋਟੈਸ਼ਿਕ ਫ਼ਰਟੀਲਾਈਜ਼ਰ ਲਈ ਮਨਜ਼ੂਰ ਕੀਤੀ ਹੈ। ਇਸ ਯੂਤਰੀਆ ਦੀ ਸਬਸਿਡੀ ਸ਼ਾਮਲ ਨਹੀਂ ਹੈ। ਸਰਕਾਰੀ ਸੂਤਰਾਂ ਦਾ ਕਹਿਣਾ ਹੈ ਕਿ ਚਾਲੀ ਵਿੱਤੀ ਸਾਲ 2022-23 ’ਚ ਫ਼ਰਟੀਲਾਈਜ਼ਰ ਸਬਸਿਡੀ ਢਾਈ ਲੱਖ ਕਰੋੜ ਦੇ ਪੱਧਰ ਨੂੰ ਛੋਹ ਸਕਦੀ ਹੈ। ਪਿਛਲੇ ਸਾਲ 2021-22 ’ਚ ਫ਼ਰਟੀਲਾਈਜ਼ਰ ਸਬਸਿਡੀ 1.62 ਲੱਖ ਕਰੋੜ ਰੁਪਏ ਸੀ। ਜਦਕਿ ਸਾਲ 2013-14 ’ਚ 71 ਹਜ਼ਾਰ ਕਰੋੜ ਰੁਪਏ ਸੀ। (ਏਜੰਸੀ)