ਪੁਰਾਣੇ ਰੂਟ ਤੋਂ ਹੋ ਕੇ ਹੀ ਜਾਇਆ ਕਰੇਗੀ 'ਸੱਚਖੰਡ ਐਕਸਪ੍ਰੈੱਸ', ਰੇਲ ਵਿਭਾਗ ਵੱਲੋਂ ਹੁਕਮ ਜਾਰੀ
Published : May 3, 2022, 3:36 pm IST
Updated : May 3, 2022, 3:36 pm IST
SHARE ARTICLE
Sachkhand Express
Sachkhand Express

ਇਸ ਨਾਲ ਨਾਂਦੇੜ ਸਾਹਿਬ ਵੱਲ ਜਾਣ ਵਾਲੀਆਂ ਸੰਗਤਾਂ ਦੇ ਨਾਲ-ਨਾਲ ਹੋਰ ਮੁਸਾਫ਼ਰਾਂ ਨੂੰ ਵੀ ਸਹੂਲਤ ਮਿਲੇਗੀ।

 

ਲੁਧਿਆਣਾ  : ਅੰਮ੍ਰਿਤਸਰ ਤੋਂ ਚੱਲ ਕੇ ਨਾਂਦੇੜ ਸਾਹਿਬ ਵੱਲ ਜਾਣ ਵਾਲੀ ਟਰੇਨ ਨੰਬਰ-12715-16 ਨਾਂਦੇੜ 'ਸੱਚਖੰਡ ਐਕਸਪ੍ਰੈੱਸ' ਆਪਣੇ ਪੁਰਾਣੇ ਰੂਟ 'ਤੇ ਹੀ ਚੱਲੇਗੀ। ਪਹਿਲਾਂ ਇਸ ਟਰੇਨ ਦਾ ਰੂਟ ਬਦਲ ਕੇ ਲੁਧਿਆਣਾ ਤੋਂ ਚੰਡੀਗੜ੍ਹ ਅਤੇ ਅੰਬਾਲਾ ਕਰ ਦਿੱਤਾ ਗਿਆ ਸੀ ਪਰ ਸਿੱਖ ਸੰਗਤਾਂ ਦੀ ਮੰਗ ਸੀ ਕਿ ਇਸ ਟਰੇਨ ਨੂੰ ਪਹਿਲਾਂ ਵਾਲੇ ਰੂਟ ਸਰਹਿੰਦ, ਰਾਜਪੁਰਾ, ਅੰਬਾਲਾ ਤੋਂ ਹੀ ਚਲਾਇਆ ਜਾਵੇ।

Takhat Sachkhand Sri Hazur SahibTakhat Sachkhand Sri Hazur Sahib

ਇਸ ਨੂੰ ਲੈ ਕੇ ਲੋਕ ਸਭਾ ਮੈਂਬਰ ਡਾ. ਅਮਰ ਸਿੰਘ ਵੱਲੋਂ ਵੀ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ। ਇਸ ਮੁੱਦੇ ਨੂੰ ਉਨ੍ਹਾਂ ਨੇ ਲੋਕ ਸਭਾ 'ਚ ਚੁੱਕਣ ਦੇ ਨਾਲ-ਨਾਲ ਰੇਲ ਮੰਤਰੀ ਦੇ ਧਿਆਨ ਵਿਚ ਵੀ ਲਿਆਂਦਾ ਸੀ। ਉਨ੍ਹਾਂ ਦੀਆਂ ਕੋਸ਼ਿਸ਼ਾਂ ਦੇ ਚੱਲਦਿਆਂ ਹੀ ਇਸ ਟਰੇਨ ਨੂੰ ਰੇਲ ਵਿਭਾਗ ਵੱਲੋਂ ਪੁਰਾਣੇ ਰੂਟ 'ਤੇ ਚਲਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਇਸ ਸਬੰਧੀ ਰੇਲ ਵਿਭਾਗ ਵੱਲੋਂ ਹੁਕਮ ਵੀ ਜਾਰੀ ਕਰ ਦਿੱਤੇ ਗਏ ਹਨ।

ਇਸ ਨਾਲ ਨਾਂਦੇੜ ਸਾਹਿਬ ਵੱਲ ਜਾਣ ਵਾਲੀਆਂ ਸੰਗਤਾਂ ਦੇ ਨਾਲ-ਨਾਲ ਹੋਰ ਮੁਸਾਫ਼ਰਾਂ ਨੂੰ ਵੀ ਸਹੂਲਤ ਮਿਲੇਗੀ। ਇਸ ਟਰੇਨ ਦਾ ਰੂਟ ਘੱਟ ਹੋਵੇਗਾ ਅਤੇ ਮੁਸਾਫ਼ਰਾਂ ਦੇ ਸਮੇਂ ਦੀ ਵੀ ਬੱਚਤ ਹੋਵੇਗੀ। ਸੂਤਰਾਂ ਅਨੁਸਾਰ ਜਲਦੀ ਹੀ ਇਸ ਸਬੰਧੀ ਤਾਰੀਖ਼ ਦਾ ਐਲਾਨ ਵੀ ਕਰ ਦਿੱਤਾ ਜਾਵੇਗਾ, ਜਦੋਂ ਕਿ ਸਾਰੇ ਰੇਲਵੇ ਡਵੀਜ਼ਨਾਂ ਨੂੰ ਇਸ ਸਬੰਧ 'ਚ ਪੱਤਰ ਵੀ ਜਾਰੀ ਕਰ ਦਿੱਤਾ ਗਿਆ ਹੈ।

 

SHARE ARTICLE

ਏਜੰਸੀ

Advertisement

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM
Advertisement