ਅੰਮ੍ਰਿਤਸਰ : ਦੇਸ਼ ਲਈ ਸ਼ਹੀਦੀ ਦਾ ਜਾਮ ਪੀਣ ਵਾਲੇ ਸ਼ਹੀਦ ਹਰਪਾਲ ਸਿੰਘ ਦਾ ਸਰਕਾਰੀ ਸਨਮਾਨਾਂ ਦੇ ਨਾਲ ਕੀਤਾ ਗਿਆ ਸਸਕਾਰ
Published : May 3, 2023, 1:29 pm IST
Updated : May 3, 2023, 1:30 pm IST
SHARE ARTICLE
photo
photo

ਕਾਂਸਟੇਬਲ ਹਰਪਾਲ ਸਿੰਘ ਵਾਸੀ ਛੇਹਰਟਾ ਮਨੀਪੁਰ ਬਾਰਡਰ 'ਤੇ ਤਾਇਨਾਤ ਸੀ

 

ਅੰਮ੍ਰਿਤਸਰ : ਮਨੀਪੁਰ-ਇੰਫਾਲ ਸਰਹੱਦ 'ਤੇ ਡਿਊਟੀ ਦੌਰਾਨ ਗੋਲੀ ਲੱਗਣ ਨਾਲ ਸ਼ਹੀਦ ਹੋਏ ਜਵਾਨ ਦਾ ਅੱਜ ਅੰਮ੍ਰਿਤਸਰ 'ਚ ਅੰਤਿਮ ਸਸਕਾਰ ਕਰ ਦਿੱਤਾ ਗਿਆ। ਦੇਰ ਰਾਤ ਸ਼ਹੀਦ ਦੀ ਮ੍ਰਿਤਕ ਦੇਹ ਛੇਹਰਟਾ ਦੀ ਮਾਡਰਨ ਕਲੋਨੀ ਵਿਖੇ ਲਿਆਂਦੀ ਗਈ। ਰੋ-ਰੋ ਕੇ ਪਰਿਵਾਰ ਦਾ ਬੁਰਾ ਹਾਲ ਹੈ।

ਕਾਂਸਟੇਬਲ ਹਰਪਾਲ ਸਿੰਘ ਵਾਸੀ ਛੇਹਰਟਾ ਮਨੀਪੁਰ ਬਾਰਡਰ 'ਤੇ ਤਾਇਨਾਤ ਸੀ। ਸੋਮਵਾਰ ਨੂੰ ਪਰਿਵਾਰ ਨਾਲ ਆਖਰੀ ਵਾਰ ਗੱਲਬਾਤ ਕਰਨ ਤੋਂ ਬਾਅਦ ਉਹ ਮਣੀਪੁਰ-ਇੰਫਾਲ ਬਾਰਡਰ 'ਤੇ ਚਲੇ ਗਏ। ਸ਼ਾਮ ਨੂੰ ਪਰਿਵਾਰ ਨੂੰ ਹਰਪਾਲ ਸਿੰਘ ਦੇ ਸ਼ਹੀਦ ਹੋਣ ਦੀ ਸੂਚਨਾ ਮਿਲੀ। ਪਰਿਵਾਰ ਲਾਸ਼ ਦਾ ਇੰਤਜ਼ਾਰ ਕਰਦਾ ਰਿਹਾ ਅਤੇ ਦੇਰ ਰਾਤ ਹਵਾਈ ਜਹਾਜ਼ ਰਾਹੀਂ ਅੰਮ੍ਰਿਤਸਰ ਪਹੁੰਚਾਇਆ ਗਿਆ।

ਹਰਪਾਲ ਦੀ ਪਰਿਵਾਰ ਨਾਲ ਆਖ਼ਰੀ ਵਾਰ ਐਤਵਾਰ ਨੂੰ ਹੋਈ ਸੀ। ਸ਼ਹੀਦ ਦੀ ਪਤਨੀ ਨੇ ਦੱਸਿਆ ਕਿ ਉਹਨਾਂ ਨੂੰ ਐਤਵਾਰ ਨੂੰ ਫ਼ੋਨ ਆਇਆ ਸੀ। ਫੋਨ 'ਤੇ ਗੱਲ ਕਰਨ ਤੋਂ ਬਾਅਦ ਉਹ ਡਿਊਟੀ 'ਤੇ ਚਲਾ ਗਿਆ।

26 ਜਨਵਰੀ ਨੂੰ ਉਹ ਇਕ ਮਹੀਨੇ ਦੀ ਛੁੱਟੀ ਕੱਟ ਕੇ ਵਾਪਸ ਚਲਾ ਗਿਆ। ਉਸ ਨੂੰ ਨਹੀਂ ਪਤਾ ਸੀ ਕਿ ਉਹ ਉਸ ਸਮੇਂ ਉਸ ਨਾਲ ਆਖ਼ਰੀ ਵਾਰ ਗ਼ੱਲ ਕਰ ਰਹੀ ਸੀ।
ਪਤਨੀ ਨੇ ਦੱਸਿਆ ਕਿ ਉਸ ਨੂੰ ਸਰਹੱਦ 'ਤੇ ਡਿਊਟੀ ਕਰਦੇ ਸਮੇਂ ਗ਼ੋਲੀ ਮਾਰੀ ਗਈ ਸੀ। ਇਥੋਂ ਤੱਕ ਕਿ ਫ਼ੌਜ ਦੇ ਅਧਿਕਾਰੀਆਂ ਨੂੰ ਵੀ ਇਸ ਗ਼ੱਲ ਦੀ ਜਾਣਕਾਰੀ ਨਹੀਂ ਹੈ ਕਿ ਗ਼ੌਲੀ ਕਿਸ ਨੇ ਅਤੇ ਕਿਥੋਂ ਚਲਾਈ। ਉਹਨਾਂ ਨੇ ਵੀ ਇਸ ਘਟਨਾ ਬਾਰੇ ਪਰਿਵਾਰ ਨੂੰ ਨਹੀਂ ਦੱਸਿਆ।

ਪਤਨੀ ਨੇ ਕਿਹਾ ਕਿ ਉਸ ਨੂੰ ਆਪਣੇ ਪਤੀ ’ਤੇ ਮਾਣ ਹੈ। ਪੁੱਤ ਨੂੰ ਵਿਦਾਈ ਦਿੰਦਿਆ ਸ਼ਹੀਦ ਦੇ ਪਿਤਾ ਦਾ ਹਾਲ ਨਹੀਂ ਦੇਖਿਆ ਜਾ ਰਿਹਾ ਸੀ। ਪੁੱਤ ਨੇ ਆਪਣੇ ਪਿਤਾ ਨੂੰ ਸਲੂਟ ਮਾਰ ਕੇ ਵਿਦਾਈ ਦਿੱਤੀ।

Tags: amritsar, army, martyr

SHARE ARTICLE

ਏਜੰਸੀ

Advertisement

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM

ਦਿਲਜੀਤ ਤੂੰ ਬਹੁਤ ਵੱਡੀ ਗਲਤੀ ਕੀਤੀ ਹੈ', ਦਿਲਜੀਤ ਦੋਸਾਂਝ 'ਤੇ ਭੜਕੇ ਰਵੀ ਸਿੰਘ ਖ਼ਾਲਸਾ

31 Oct 2025 3:23 PM

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM
Advertisement