
ਉਨ੍ਹਾਂ ਨੇ ਅਪਣੀ ਨਾਮਜ਼ਦਗੀ ’ਤੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਪਾਕਿਸਤਾਨ ਦੇ ਸਿੱਖ ਧਰਮ ਨਾਲ ਸਬੰਧਤ ਪਹਿਲੇ ਸਿੱਖ ਸਿਆਸਤਦਾਨ ਹੋਣ ਦਾ ਮਾਣ ਹਾਸਲ ਕਰਨ ਦਾ ਦਾਅਵਾ ਕੀਤਾ
ਅੰਮ੍ਰਿਤਸਰ ; ਸਿੱਖ ਜਥੇਬੰਦੀ ਵਲੋਂ ਸਾਲਾਨਾ ਸਿੱਖ 100 ਦਾ 11ਵਾਂ ਐਡੀਸ਼ਨ ਜਾਰੀ ਕੀਤਾ ਗਿਆ ਹੈ। ਹਰ ਸਾਲ, ਦੁਨੀਆ ਦੇ 7 ਮਿਲੀਅਨ ਸਿੱਖਾਂ ਵਿਚੋਂ 100 ਨੂੰ ਕਾਰੋਬਾਰ, ਸਿਖਿਆ, ਰਾਜਨੀਤੀ, ਮੀਡੀਆ, ਮਨੋਰੰਜਨ, ਖੇਡਾਂ ਅਤੇ ਚੈਰਿਟੀ ਸਮੇਤ ਜੀਵਨ ਦੇ ਸਾਰੇ ਖੇਤਰਾਂ ਤੋਂ 100 ਸ਼ਕਤੀਸ਼ਾਲੀ ਅਤੇ ਪ੍ਰਭਾਵਸ਼ਾਲੀ ਸਮਕਾਲੀ ਸ਼ਖ਼ਸੀਅਤਾਂ ਵਜੋਂ ਸ਼ਾਮਲ ਕੀਤਾ ਜਾਂਦਾ ਹੈ।
ਇਸ ਐਡੀਸ਼ਨ ਦੇ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਪੰਜਾਬ ਅਸੈਂਬਲੀ ਦੇ ਸਾਬਕਾ ਮੈਂਬਰ ਅਤੇ ਸਿੱਖ ਭਾਈਚਾਰੇ ਨਾਲ ਸਬੰਧਤ ਪਾਕਿਸਤਾਨੀ ਸਿਆਸਤਦਾਨ ਮਹਿੰਦਰਪਾਲ ਸਿੰਘ ਨੂੰ 100 ਪ੍ਰਭਾਵਸ਼ਾਲੀ ਵਿਅਕਤੀਆਂ ਦੀ ਸੂਚੀ ਵਿਚ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਨੇ ਅਪਣੀ ਨਾਮਜ਼ਦਗੀ ’ਤੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਪਾਕਿਸਤਾਨ ਦੇ ਸਿੱਖ ਧਰਮ ਨਾਲ ਸਬੰਧਤ ਪਹਿਲੇ ਸਿੱਖ ਸਿਆਸਤਦਾਨ ਹੋਣ ਦਾ ਮਾਣ ਹਾਸਲ ਕਰਨ ਦਾ ਦਾਅਵਾ ਵੀ ਕੀਤਾ। ਪਿਛਲੇ ਸਾਲਾਂ ਵਾਂਗ, 2022 ਦੀ ਸੂਚੀ ਵਿਚ ਦੁਨੀਆਂ ਭਰ ਦੀਆਂ ਕਈ ਉੱਚ-ਪ੍ਰੋਫ਼ਾਈਲ ਅੰਤਰਰਾਸ਼ਟਰੀ ਹਸਤੀਆਂ, ਜਨਤਕ ਹਸਤੀਆਂ, ਭਾਈਚਾਰੇ ਦੇ ਹੀਰੋ, ਖੇਡ ਸਿਤਾਰੇ, ਮਸ਼ਹੂਰ ਹਸਤੀਆਂ ਅਤੇ ਸਿੱਖ ਭਾਈਚਾਰੇ ਦੇ ਮੈਂਬਰ ਸ਼ਾਮਲ ਹਨ। ਸੂਚੀ ਵਿਚਲੇ ਸਾਰੇ ਪ੍ਰੋਫ਼ਾਈਲਾਂ ਨੂੰ ਸਿਰਫ਼ ਮੈਰਿਟ ’ਤੇ ਚੁਣਿਆ ਗਿਆ ਹੈ। ਚੋਣ ਪ੍ਰਕਿਰਿਆ ਦਾ ਵੇਰਵਾ ਵੈੱਬਸਾਈਟ ’ਤੇ ਦਿਤਾ ਗਿਆ ਹੈ। ਸਿੱਖ ਗਰੁਪ ਸੰਸਥਾ, ਜੋ ਕਿ 2006 ਵਿਚ ਸ਼ੁਰੂ ਹੋਈ ਸੀ, ਮੌਜੂਦਾ ਸਮੇਂ ਵਿਚ ਸੰਸਥਾਪਕ ਅਤੇ ਸੀਈਓ ਡਾ. ਨਵਦੀਪ ਸਿੰਘ ਹਨ।
ਸੂਚੀ ਅਨੁਸਾਰ, ਭਾਰਤ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਿੰਘ, ਭਾਰਤ ਦੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ, ਕਮਲ ਕੌਰ ਖੇੜਾ ਸੀਨੀਅਰ ਕੈਨੇਡੀਅਨ ਮੰਤਰੀ, ਇੰਦਰਮੀਤ ਸਿੰਘ ਗਿੱਲ ਮੁੱਖ ਅਰਥ ਸ਼ਾਸਤਰੀ, ਵਿਸ਼ਵ ਬੈਂਕ ਯੂਐੱਸਏ, ਕੁਲਦੀਪ ਸਿੰਘ ਢੀਂਗਰਾ, ਚੇਅਰਮੈਨ, ਬੌਬ ਸਿੰਘ ਢਿੱਲੋਂ, ਸੀਈਓ, ਕੈਨੇਡਾ ਦੇ ਮੇਨ ਸਟਰੀਟ ਇਕੁਇਟੀ ਕਾਰਪੋਰੇਸ਼ਨ ਦੇ ਚੇਅਰਮੈਨ ਤੋਂ ਇਲਾਵਾ ਹੋਰ ਬਹੁਤ ਸਾਰੇ ਸਿੱਖ ਸ਼ਾਮਲ ਸਨ, ਜਿਨ੍ਹਾਂ ਨੂੰ ਵਿਸ਼ਵ ਸੂਚੀ ਵਿਚ ਸ਼ਾਮਲ ਕੀਤਾ ਗਿਆ।