Ludhiana jail : ਲੁਧਿਆਣਾ ਦੀ ਸੈਂਟਰਲ ਜੇਲ੍ਹ 'ਚੋਂ ਹਵਾਲਾਤੀਆਂ ਕੋਲੋਂ 5 ਮੋਬਾਇਲ, ਜਰਦੇ ਦੀਆਂ 190 ਪੁੜੀਆਂ ਬਰਾਮਦ

By : BALJINDERK

Published : May 3, 2024, 1:21 pm IST
Updated : May 3, 2024, 2:24 pm IST
SHARE ARTICLE
 Ludhiana's Central Jail
Ludhiana's Central Jail

Ludhiana jail : ਇਨ੍ਹਾਂ 9 ਹਵਾਲਾਤੀਆਂ ’ਤੇ ਕੇਸ ਦਰਜ ਕਰਕੇ ਪੁਲਿਸ ਨੇ ਜਾਂਚ ਕੀਤੀ ਸ਼ੁਰੂ 

Ludhiana jail: ਲੁਧਿਆਣਾ ਸੈਂਟਰਲ ਜੇਲ੍ਹ ’ਚ ਚੈਕਿੰਗ ਦੌਰਾਨ ਪਾਬੰਦੀਸ਼ੁਦਾ ਸਾਮਾਨ ਬਰਾਮਦ ਹੋਣ ਦਾ ਸਿਲਸਿਲਾ ਫਿਰ ਵਧਣ ਲੱਗਾ ਹੈ, ਜਿਸ ਕਾਰਨ 9 ਹਵਾਲਾਤੀਆਂ ਤੋਂ 5 ਮੋਬਾਇਲ, 190 ਜਰਦੇ ਦੀਆਂ ਪੁੜੀਆਂ ਬਰਾਮਦ ਹੋਣ ’ਤੇ ਸਹਾਇਕ ਸੁਪਰਡੈਂਟ ਭਿਵਮਤੇਜ ਸਿੰਗਲਾ ਅਤੇ ਅਵਤਾਰ ਸਿੰਘ ਦੀ ਸ਼ਿਕਾਇਤ ’ਤੇ ਥਾਣਾ ਡਿਵੀਜ਼ਨ ਨੰ. 7 ਦੀ ਪੁਲਿਸ ਨੇ ਮੁਲਜ਼ਮਾਂ ’ਤੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜੋ:lovely university : ਫਗਵਾੜਾ ’ਚ ਲਵਲੀ ਯੂਨੀਵਰਸਿਟੀ 'ਚ ਵਿਦਿਆਰਥੀ ਦੀ ਮੌਤ 

ਪੁਲਿਸ ਜਾਂਚ ਅਧਿਕਾਰੀ ਗੁਰਦਿਆਲ ਸਿੰਘ ਨੇ ਦੱਸਿਆ ਕਿ ਉਕਤ ਮਾਮਲੇ ’ਚ ਨਾਮਜ਼ਦ ਕੀਤੇ ਗਏ ਹਵਾਲਾਤੀਆਂ ਦੀ ਪਛਾਣ ਸਾਹਿਜ਼ਾਦ ਖ਼ਾਨ, ਅਜ਼ਲਾਮ ਆਲਮ, ਮਾਜ਼ਿਦ ਜਗੀਰ, ਸਾਦਿਕ ਅਲੀ, ਰਾਹੁਲ ਕੁਮਾਰ, ਸੁਨੀਲ ਡੈਨਿਸ, ਮਨਪ੍ਰੀਤ ਸਿੰਘ, ਹਰਦੀਪ ਸਿੰਘ, ਨਾਸੀਮ ਸਾਫ਼ੀ ਵਜੋਂ ਹੋਈ ਹੈ। 

ਦੱਸ ਦੇਈਏ ਕਿ ਜੇਲ੍ਹ ਦੇ ਅੰਦਰ ਪਾਬੰਦੀਸ਼ੁਦਾ ਚੀਜ਼ਾਂ ਦੀ ਬਰਾਮਦਗੀ ਕਈ ਤਰ੍ਹਾਂ ਦੇ ਸ਼ੱਕ ਪੈਦਾ ਕਰ ਰਹੀ ਹੈ। ਜੇਲ੍ਹ ਦੀ ਸਖ਼ਤ ਸੁਰੱਖਿਆ ਅਤੇ ਹੋਣ ਵਾਲੀ ਚੈਕਿੰਗ ਦੇ ਬਾਵਜੂਦ ਕੈਦੀਆਂ ਤੱਕ ਇਸ ਤਰ੍ਹਾਂ ਦੀਆਂ ਚੀਜ਼ਾਂ ਪੁੱਜਣਾ ਸੁਰੱਖਿਆ ਨੂੰ ਚੁਣੌਤੀ ਹੈ।

(For more news apart from 5 mobile phones 190 shards of jarde recovered convicts in Ludhiana's Central Jail News in Punjabi, stay tuned to Rozana Spokesman)

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement