Sidhu Moose Wala ਕੇਸ 'ਚ ਹਲਫਨਾਮਾ ਦਰਜ, ਸੁਰੱਖਿਆ ਦੀ ਘਾਟ ਹੈ ਕਤਲ ਦਾ ਕਾਰਨ, ਬਾਪੂ ਬਲਕੌਰ ਸਿੰਘ ਨੇ ਕੀ ਕਿਹਾ? 
Published : May 3, 2024, 9:54 pm IST
Updated : May 3, 2024, 9:56 pm IST
SHARE ARTICLE
Balkaur Singh
Balkaur Singh

ਹੁਣ ਤਾਂ ਸਰਕਾਰ ਵੀ ਮੰਨ ਗਈ ਹੈ ਕਿ ਸੁਰੱਖਿਆ ਘਟਣ ਕਰ ਕੇ ਹੀ ਕਤਲ ਹੋਇਆ ਹੈ।

ਚੰਡੀਗੜ੍ਹ - ਪੰਜਾਬ ਸਰਕਾਰ ਦੇ ਜਨਰਲ ਐਡਵੋਕੇਟ ਨੇ ਸੁਰੱਖਿਆ ਵਿਚ ਹੋਈ ਕਟੌਤੀ ਕਰ ਕੇ ਹੋਏ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੀ ਗੱਲ ਸੁਪਰੀਮ ਕੋਰਟ ਵਿਚ ਕਬੂਲ ਕੀਤੀ ਹੈ। ਜਿਸ ਤੋਂ ਬਾਅਦ ਹੁਣ ਗਾਇਕ ਦੇ ਪਿਤਾ ਨੇ ਵਕੀਲ ਦੇ ਕਬੂਲਨਾਮੇ 'ਤੇ ਬਿਆਨ ਵੀ ਦਿੱਤਾ ਹੈ। ਬਲਕੌਰ ਸਿੰਘ ਨੇ ਕਿਹਾ ਕਿ ਅੱਜ ਉਹਨਾਂ ਨੂੰ ਥੋੜਾ ਸਕੂਨ ਮਿਲਿਆ ਹੈ ਕਿ ਹੁਣ ਤਾਂ ਸਰਕਾਰ ਵੀ ਮੰਨ ਗਈ ਹੈ ਕਿ ਸੁਰੱਖਿਆ ਘਟਣ ਕਰ ਕੇ ਹੀ ਕਤਲ ਹੋਇਆ ਹੈ। ਅਜਿਹੇ 'ਚ ਐੱਫ.ਆਈ.ਆਰ ਦਰਜ ਕਰਕੇ ਜ਼ਿੰਮੇਵਾਰ ਲੋਕਾਂ ਖਿਲਾਫ ਕਾਰਵਾਈ ਕੀਤੀ ਜਾਵੇ। 

ਬਲਕੌਰ ਸਿੰਘ ਨੇ ਕਿਹਾ ਕਿ ਆਖਰ ਸੱਚ ਜ਼ੁਬਾਨ 'ਤੇ ਆ ਹੀ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਵਕੀਲ ਵੱਲੋਂ ਅੱਜ ਸੁਪਰੀਮ ਕੋਰਟ 'ਚ ਦਿੱਤੇ ਹਲਫ਼ਨਾਮੇ 'ਚ ਇਹ ਸਪੱਸ਼ਟ ਹੋ ਗਿਆ ਹੈ ਕਿ ਸੁਰੱਖਿਆ ਘੱਟ ਹੋਣ ਕਰ ਕੇ ਹੀ ਕਤਲ ਹੋਇਆ ਹੈ ਪਰ ਸੁਰੱਖਿਆ ਵੀ ਇਹਨਾਂ ਦੇ ਹੁਕਮਾਂ 'ਤੇ ਹੀ ਘੱਟ ਕੀਤੀ ਗਈ ਸੀ। 

ਪਿਤਾ ਨੇ ਕਿਹਾ ਕਿ ਉਸ ਸਮੇਂ ਗ੍ਰਹਿ ਮੰਤਰੀ ਕੌਣ ਸੀ? ਉਨ੍ਹਾਂ ਕਿਹਾ ਕਿ ਜਿੱਥੋਂ ਤੱਕ ਮੁੱਖ ਮੰਤਰੀ ਦੀ ਸੁਰੱਖਿਆ ਦੀ ਗੱਲ ਕੀਤੀ ਜਾ ਰਹੀ ਹੈ, ਉਹ 1980 ਦੇ ਹਾਲਾਤਾਂ ਵਾਂਗ ਹੈ। ਪੰਜਾਬ ਵਿਚ ਖਾੜਕੂਵਾਦ ਅਤੇ ਗਵਰਨਰ ਸ਼ਾਸਨ ਸੀ ਇਹ ਉਸ ਸਮੇਂ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਵਿਚ ਰੱਤੀ ਭਰ ਵੀ ਇਨਸਾਨੀਅਤ ਹੈ ਤਾਂ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਐਫਆਈਆਰ ਦਰਜ ਕਰਕੇ ਕਾਰਵਾਈ ਕਰਨੀ ਚਾਹੀਦੀ ਹੈ।  

ਬਲਕੌਰ ਸਿੰਘ ਨੇ ਦੱਸਿਆ ਕਿ ਵਕੀਲ ਨੇ ਸੁਪਰੀਮ ਕੋਰਟ ਵਿਚ ਹਲਫ਼ਨਾਮਾ ਦਿੱਤਾ ਹੈ, ਜਿਸ ਵਿਚ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਇਸ ਵਿਚ ਦੋਸ਼ੀਆਂ ਦੀ ਭੂਮਿਕਾ ਨਾਲੋਂ ਵੀ ਵੱਧ ਅਹਿਮ ਭੂਮਿਕਾ ਹੈ। ਉਨ੍ਹਾਂ ਕਿਹਾ ਕਿ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਨੂੰ ਡੇਢ ਸਾਲ ਹੋ ਗਿਆ ਹੈ ਪਰ ਅੱਜ ਤੱਕ ਸਰਕਾਰ ਉਸ ਦਾ ਸੁਰਾਗ ਨਹੀਂ ਪਤਾ ਲਗਾ ਸਕੀ।
 

SHARE ARTICLE

ਏਜੰਸੀ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement