Dr. Manjit Singh Kang Death News: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਸਾਬਕਾ ਵਾਈਸ ਚਾਂਸਲਰ ਦਾ ਹੋਇਆ ਦਿਹਾਂਤ
Published : May 3, 2024, 11:32 am IST
Updated : May 3, 2024, 11:32 am IST
SHARE ARTICLE
Dr. Manjit Singh Kang Death News
Dr. Manjit Singh Kang Death News

Dr. Manjit Singh Kang Death News: ਉਹਨਾਂ ਦੀ ਅਗਵਾਈ ਹੇਠ ਯੂਨੀਵਰਸਿਟੀ ਨੇ ਆਪਣੇ ਖੇਤਰ ਵਿੱਚ ਵੱਡੀਆਂ ਮੱਲਾਂ ਮਾਰੀਆਂ

Former Vice Chancellor of Punjab Agricultural University Ludhiana Dr. Manjit Singh Kang Death News: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਸਾਬਕਾ ਵਾਈਸ ਚਾਂਸਲਰ ਡਾ. ਮਨਜੀਤ ਸਿੰਘ ਕੰਗ ਦਾ ਦਿਹਾਂਤ ਹੋ ਗਿਆ ਹੈ। ਉਹਨਾਂ ਦੀ ਅਗਵਾਈ ਹੇਠ ਯੂਨੀਵਰਸਿਟੀ ਨੇ ਆਪਣੇ ਖੇਤਰ ਵਿੱਚ ਵੱਡੀਆਂ ਮੱਲਾਂ ਮਾਰੀਆਂ। ਉਹ ਅਮਰੀਕਾ ਦੇ ਇਲੀਨੌਏ ਰਾਜ ਦੇ ਕਾਰਬੋਨਡੇਲ ਵਿਚ ਰਹਿ ਰਹੇ ਸਨ|

ਇਹ ਵੀ ਪੜ੍ਹੋ: OM Prakash Bidhuri Resigns News: ਕਾਂਗਰਸ ਨੂੰ ਇਕ ਹੋਰ ਝਟਕਾ, ਇਕ ਹੋਰ ਨੇਤਾ ਨੇ ਦਿਤਾ ਅਸਤੀਫਾ 

ਉਹਨਾਂ ਦੇ ਜਾਣ 'ਤੇ ਪੀ.ਏ.ਯੂ. ਦੇ ਸਮੁੱਚੇ ਵਿਗਿਆਨੀ ਭਾਈਚਾਰੇ ਅਤੇ ਕਰਮਚਾਰੀਆਂ ਵਿਚ ਸੋਗ ਦੀ ਲਹਿਰ ਫੈਲ ਗਈ ਹੈ| ਡਾ. ਕੰਗ 30 ਅਪ੍ਰੈਲ 2007 ਤੋਂ 30 ਅਪ੍ਰੈਲ 2011 ਤੱਕ ਪੀ.ਏ.ਯੂ. ਦੇ ਵਾਈਸ ਚਾਂਸਲਰ ਵਜੋਂ ਨਿਯੁਕਤ ਰਹੇ| ਡਾ. ਕੰਗ ਦਾ ਜਨਮ 3 ਮਾਰਚ 1948 ਨੂੰ ਜ਼ਿਲ੍ਹਾ  ਫਤਿਹਗੜ੍ਹ ਸਾਹਿਬ ਵਿਚ ਹੋਇਆ|

ਇਹ ਵੀ ਪੜ੍ਹੋ: Dubai Rain News: ਦੁਬਈ ਵਿਚ ਇਕ ਵਾਰ ਫਿਰ ਮੀਂਹ ਨੇ ਮਚਾਈ ਤਬਾਹੀ, ਘਰਾਂ ਵਿਚ ਕੈਦ ਹੋਏ ਲੋਕ

1968 ਵਿਚ ਪੀ.ਏ.ਯੂ. ਤੋਂ ਗ੍ਰੈਜੂਏਸ਼ਨ ਦੀ ਪੜ੍ਹਾਈ ਕਰਨ ਦੇ ਨਾਲ ਡਾ. ਕੰਗ ਖੇਤੀ ਵਿਗਿਆਨ ਖੇਤਰ ਵਿਚ ਦਾਖਲ ਹੋਏ| ਉਹਨਾਂ ਨੇ 1971 ਵਿਚ ਐਡਵਰਡਜ਼ਵਿਲੇ ਦੀ ਸਾਊਦਰਨ ਇਲੀਨੋਏਸ ਯੂਨੀਵਰਸਿਟੀ ਤੋਂ ਪੌਦਾ ਜੈਨੇਟਿਕਸ ਵਿਚ ਮਾਸਟਰਜ਼ ਦੀ ਡਿਗਰੀ ਹਾਸਲ ਕੀਤੀ| ਇਸੇ ਯੂਨੀਵਰਸਿਟੀ ਤੋਂ 1977 ਵਿਚ ਬੌਟਨੀ ਦੀ ਉਚੇਰੀ ਪੜ੍ਹਾਈ ਕੀਤੀ| ਇਸੇ ਸਾਲ ਕੋਲੰਬੀਆ ਦੀ ਮਿਸੌਰੀ ਯੂਨੀਵਰਸਿਟੀ ਤੋਂ ਪੌਦਾ ਵਿਗਿਆਨ ਦੇ ਖੇਤਰ ਵਿਚ ਪੀ ਐੱਚ ਡੀ ਦੀ ਡਿਗਰੀ ਹਾਸਲ ਕੀਤੀ|

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more Punjabi news apart from Former Vice Chancellor of Punjab Agricultural University Ludhiana Dr. Manjit Singh Kang Death News , stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement