Ludhiana News : ਬਾਹਰਲਾ ਉਮੀਦਵਾਰ ਕਹਿਣ ‘ਤੇ ਰਾਜਾ ਵੜਿੰਗ ਨੇ ਰਵਨੀਤ ਬਿੱਟੂ ਨੂੰ ਦਿੱਤਾ ਜਵਾਬ
Published : May 3, 2024, 5:43 pm IST
Updated : May 3, 2024, 5:43 pm IST
SHARE ARTICLE
Raja Warring &  Ravneet Bittu
Raja Warring & Ravneet Bittu

ਬਿੱਟੂ ਮੇਰੇ ‘ਤੇ ਬਾਹਰਲਾ ਹੋਣ ਦਾ ਦੋਸ਼ ਲਗਾਉਂਦੇ ਹਨ ਪਰ ਮੈਂ ਬਿੱਟੂ ਵਰਗੇ ਸਾਂਸਦ ਤੋਂ ਬਿਹਤਰ ਹਾਂ -ਰਾਜਾ ਵੜਿੰਗ

Ludhiana News : ਪੰਜਾਬ ਕਾਂਗਰਸ ਪ੍ਰਧਾਨ ਅਤੇ ਲੁਧਿਆਣਾ ਲੋਕ ਸਭਾ ਹਲਕੇ ਤੋਂ ਪਾਰਟੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਭਾਜਪਾ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੀ ਗੱਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਬਿੱਟੂ ਮੇਰੇ ‘ਤੇ ਬਾਹਰਲਾ ਹੋਣ ਦਾ ਦੋਸ਼ ਲਗਾਉਂਦੇ ਹਨ ਪਰ ਮੈਂ ਬਿੱਟੂ ਵਰਗੇ ਸਾਂਸਦ ਤੋਂ ਬਿਹਤਰ ਹਾਂ। 

ਜਿਸ ਨੂੰ ਨਾ ਦੇਖਿਆ ਜਾ ਸਕਦਾ ਹੋਵੇ ਅਤੇ ਨਾ ਹੀ ਸੁਣਿਆ ਜਾ ਸਕਦਾ ਹੋਵੇ, ਉਹ ਮੈਨੂੰ ਬਾਹਰਲਾ ਉਮੀਦਵਾਰ ਦੱਸਦੇ ਹਨ ਮੈਂ ਬਾਹਰਲਾ ਹੀ ਠੀਕ ਹਾਂ ਕਿਉਂਕਿ ਬਿੱਟੂ ਜਿਹੜਾ ਕਿ ਕਦੇ ਵੀ ਆਪਣੇ ਹਲਕੇ ਦੇ ਵਿੱਚ ਨਹੀਂ ਵਿਚਰਿਆ ਪਰ ਮੈਂ ਜਿੱਥੇ ਵੀ ਹੋਵਾਂ 24 ਘੰਟੇ ਸੱਤੋ ਦਿਨ ਪਾਰਟੀ ਦੇ ਲਈ ਅਤੇ ਆਪਣੇ ਲੋਕਾਂ ਦੇ ਵਿੱਚ ਵਿਚਰਦਾ ਹਾਂ, ਜਿਸ ਨੂੰ ਮੇਰੇ ਹਲਕੇ ਦੀ ਆਮ ਜਨਤਾ ਚੰਗੀ ਤਰ੍ਹਾਂ ਸਮਝਦੀ ਹੈ। 

ਉਨ੍ਹਾਂ ਨੇ ਕਿਹਾ ਕਿ ਬਿੱਟੂ ਤੋਂ ਮੈਨੂੰ ਕੋਈ ਵੀ ਸਰਟੀਫਿਕੇਟ ਲੈਣ ਦੀ ਜ਼ਰੂਰਤ ਨਹੀਂ ਹੈ ਹਾਲਾਂਕਿ ਨਾ ਤਾਂ ਮੈਂ ਆਪਣੇ ਆਪ ਨੂੰ ਲੁਧਿਆਣਾ ਲਈ ਬਾਹਰਲਾ ਸਮਝਦਾ ਹਾਂ ਅਤੇ ਨਾ ਹੀ ਲੁਧਿਆਣਾ ਦੇ ਲੋਕ ਮੈਨੂੰ ਬਾਹਰੀ ਸਮਝਦੇ ਹਨ, ਜਦੋਂ ਕਿ ਮੈਂ ਇੱਕ ਪੰਜਾਬੀ ਹਾਂ ਅਤੇ ਮੈਂ ਭਾਰਤ ਦੇ ਕਿਸੇ ਸੂਬੇ ਤੋਂ ਵੀ ਚੋਣ ਲੜ ਸਕਦਾ ਹਾਂ। 

ਉਨ੍ਹਾਂ ਕਿਹਾ ਕਿ ਮੈਂ ਆਪਣੇ ਮਿੱਤਰ ਬਿੱਟੂ ਨੂੰ ਇਹ ਖੁੱਲ੍ਹਾ ਚੈਲੰਜ ਦਿੰਦਾ ਹਾਂ ਕਿ ਉਹ ਆਪਣੇ ਪਿਛਲੇ 15 ਸਾਲਾਂ ਦੇ ਕਾਰਜ ਕਾਲ ਵਿੱਚ ਕੋਈ 15 ਬੰਦੇ ਖੜੇ ਕਰ ਦੇਣ ਜਿਹੜੇ ਇਹ ਦੱਸ ਦੇਣ ਕਿ ਪਿਛਲੇ 15 ਸਾਲਾਂ ਵਿੱਚ ਉਹ ਉਸਦੇ ਠਿਕਾਣੇ ਨੂੰ ਜਾਣਦੇ ਹਨ। ਉਹਨਾਂ ਬਿੱਟੂ ਨੂੰ ਕਿਹਾ ਕਿ ਜੇ ਤੁਸੀਂ 2009 ਵਿੱਚ ਕਾਂਗਰਸ ਪਾਰਟੀ ਦੀ ਟਿਕਟ 'ਤੇ ਸ੍ਰੀ ਅਨੰਦਪੁਰ ਸਾਹਿਬ ਤੋਂ ਲੜ ਸਕਦੇ ਹੋ ਅਤੇ ਤੁਹਾਡਾ ਨਵਾਂ ਲੱਭਿਆ ਲੀਡਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਜਰਾਤ ਛੱਡ ਕੇ ਵਾਰਾਨਸੀ ਤੋਂ ਚੋਣ ਲੜ ਸਕਦਾ ਹੈ ਤਾਂ ਮੈਂ ਆਪਣੇ ਪੰਜਾਬ ਦੇ ਲੁਧਿਆਣਾ ਹਲਕੇ ਤੋਂ ਚੋਣ ਕਿਉਂ ਨਹੀਂ ਲੜ ਸਕਦਾ?

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement