Pseb Board result : ਸਿੱਖਿਆ ਬੋਰਡ ਦੇ ਨਤੀਜਿਆਂ ਨੇ ਵਿਦਿਆਰਥੀਆਂ ਦੀ ਭਾਸ਼ਾ ਦੇ ਪੱਧਰ ਕੀਤਾ ਖੁਲਾਸਾ

By : BALJINDERK

Published : May 3, 2024, 12:16 pm IST
Updated : May 3, 2024, 12:18 pm IST
SHARE ARTICLE
pseb board result
pseb board result

Pseb Board Result : ਪੰਜਾਬੀ ’ਚੋਂ ਬਾਰ੍ਹਵੀਂ ਦੇ 1098 ਤੇ ਦਸਵੀਂ ਦੇ 1315 ਪਾੜ੍ਹੇ ਫੇਲ੍ਹ

Pseb Board result :ਮੁਹਾਲੀ : ਪੰਜਾਬ ਦਾ ਸਕੂਲ ਸਿੱਖਿਆ ਵਿਭਾਗ ਅਕਾਦਮਿਕ ਸਾਲ 2023-24 ਦੌਰਾਨ ਭਾਵੇਂ ਦਸਵੀਂ ਤੇ ਬਾਰ੍ਹਵੀਂ ਜਮਾਤ ਦੇ ਨਤੀਜਿਆਂ ਨਾਲ ਕਾਫ਼ੀ ਖ਼ੁਸ਼ ਹੈ ਪਰ ਇਨ੍ਹਾਂ ਨਤੀਜਿਆਂ ਨੇ ਵਿਦਿਆਰਥੀਆਂ ਦੇ ਭਾਸ਼ਾ ਮਿਆਰ ਦਾ ਪੱਧਰ ਉਜਾਗਰ ਜ਼ਰੂਰ ਕਰ ਦਿੱਤਾ। ਸਿੱਖਿਆ ਬੋਰਡ ਨੇ ਬਾਰ੍ਹਵੀਂ ਜਮਾਤ ’ਚ ਕੁੱਲ 218 ਵਿਸ਼ਿਆਂ ਦੀ ਪ੍ਰੀਖਿਆ ਲਈ ਜਿਨ੍ਹਾਂ ’ਚੋਂ 7 ਵਿਸ਼ੇ ਭਾਸ਼ਾਵਾਂ ਨਾਲ ਸਬੰਧਤ ਸਨ। ਇਸੇ ਤਰ੍ਹਾਂ ਦਸਵੀਂ ਜਮਾਤ ਦੇ ਕੁੱਲ 93 ਵਿਸ਼ਿਆਂ ’ਚ ਅੰਗਰੇਜ਼ੀ, ਪੰਜਾਬੀ ਤੇ ਹਿੰਦੀ ਤਿੰਨ ਭਾਸ਼ਾਵਾਂ ਦੀ ਪ੍ਰੀਖਿਆ ਹੋਈ। ਵੱਡੀ ਗੱਲ ਇਹ ਰਹੀ ਕਿ ਬਾਰ੍ਹਵੀਂ ਜਮਾਤ ’ਚ ਅਪੀਅਰ ਹੋਏ 2 ਲੱਖ 84 ਹਜ਼ਾਰ 452 ਵਿਦਿਆਰਥੀਆਂ ’ਚੋਂ ਇਸ ਸਾਲ 16 ਹਜ਼ਾਰ 641 ਦੀ ਰੀਅਪੀਅਰ/ਕੰਪਾਰਟਮੈਂਟ ਆ ਗਈ। ਹਾਲਾਂਕਿ  ਮੰਨਿਆ ਜਾਂਦਾ ਹੈ ਕਿ ਜੇ ਗਰੇਸ ਅੰਕ ਨਾ ਦਿੱਤੇ ਜਾਂਦੇ ਤਾਂ ਇਹ ਅੰਕੜਾ ਹੋਰ ਵੱਧ ਹੋ ਜਾਣਾ ਸੀ । ਸਿੱਖਿਆ  ਬੋਰਡ ਤੋਂ ਮਿਲੇ ਅੰਕੜਿਆਂ ਅਨੁਸਾਰ ਬਾਰ੍ਹਵੀਂ ਜਮਾਤ ’ਚ ਕੁੱਲ ਅਪੀਅਰ ਹੋਏ ਵਿਦਿਆਰਥੀਆਂ ’ਚੋਂ 5.8 ਫ਼ੀਸਦ ਵਿਦਿਆਰਥੀਆਂ ਦੀ ਕੰਪਾਰਟਮੈਂਟ ਆ ਗਈ। ਮਾਮਲਾ ਇਸ ਲਈ ਗੰਭੀਰ ਹੈ ਕਿਉਂਕਿ ਇਨ੍ਹਾਂ ’ਚੋਂ 4.71 ਫ਼ੀਸਦੀ ਵਿਦਿਆਰਥੀ ਜਨਰਲ ਅੰਗਰੇਜ਼ੀ ਵਿਸ਼ੇ ਨਾਲ ਸਬੰਧਤ ਹਨ। ਇਸੇ ਤਰ੍ਹਾਂ ਦਸਵੀਂ ਜਮਾਤ ’ਚ  ਇਸ ਵਰ੍ਹੇ  7166 ਵਿਦਿਆਰਥੀਆਂ ਦੀ ਕੰਪਾਰਮੈਂਟ ਘੋਸ਼ਿਤ ਕੀਤੀ ਗਈ ਹੈ, ਜੋ ਕਿ 2.5 ਫ਼ੀਸਦ ਹੀ ਬਣਦੀ ਹੈ, ਪਰ ਵਿਡੰਬਨਾ ਇਹ ਹੈ ਕਿ ਇਨ੍ਹਾਂ ’ਚੋਂ 2345 ਵਿਦਿਆਰਥੀ ਅੰਗਰੇਜ਼ੀ ਵਿਸ਼ੇ ਨਾਲ ਸਬੰਧਤ ਹਨ ਜੋਕਿ 1.19 ਫ਼ੀਸਦੀ ਬਣਦਾ ਹੈ।

ਇਹ ਵੀ ਪੜੋ:Pakistan News : ਪਾਕਿਸਤਾਨ ’ਚ ਖੱਡ ਵਿੱਚ ਡਿੱਗੀ ਬੱਸ, 20 ਲੋਕਾਂ ਦੀ ਮੌਤ

ਦੁੱਖਦਾਈ ਗੱਲ ਹੈ ਕਿ ਇਸ ਸਾਲ ਬਾਰ੍ਹਵੀਂ ਜਮਾਤ ’ਚ 1098 ਵਿਦਿਆਰਥੀ ਜਨਰਲ ਪੰਜਾਬੀ ਵਿਚ ਹੀ ਫੇਲ੍ਹ ਹੋ ਗਏ। ਕੰਪਾਰਟਮੈਂਟ ਵਾਲੇ ਵਿਦਿਆਰਥੀਆਂ ’ਚੋਂ ਸਭ ਤੋਂ ਵੱਧ ਮਾੜਾ ਹਾਲ ਜਨਰਲ ਅੰਗਰੇਜ਼ੀ ਵਿਸ਼ੇ ਦਾ ਰਿਹਾ। ਲਾਜ਼ਮੀ ਵਿਸ਼ਾ ਹੋਣ ਕਰਕੇ ਸਾਰੇ ਅਪੀਅਰ ਵਿਦਿਆਰਥੀਆਂ ( ਕੁੱਲ 2 ਲੱਖ 84 ਹਜ਼ਾਰ 452 ) ਨੇ ਇਸ ਵਿਸ਼ੇ ਦੀ ਪ੍ਰੀਖਿਆ ਦਿੱਤੀ ਸੀ ਜਿਨ੍ਹਾਂ ’ਚੋਂ 13 ਹਜ਼ਾਰ 384 ਫੇਲ੍ਹ ਹੋ ਗਏ। ਇਸੇ ਤਰ੍ਹਾਂ ਬਾਰ੍ਹਵੀਂ ਦੀ ਇਲੈਕਟਿਵ ਪੰਜਾਬੀ ਵਿਸ਼ੇ ਦਾ ਹਾਲ ਅੰਗਰੇਜ਼ੀ ਨਾਲੋਂ ਥੋੜ੍ਹਾ ਚੰਗਾ ਰਿਹਾ। ਹਾਲਾਂ ਕਿ ਪੰਜਾਬੀ ਹੋਵੇ ਭਾਵੇਂ ਚੋਣਵੀਂ ਪੰਜਾਬੀ ਚੰਗੀ ਗੱਲ ਤਾਂ ਇਹ ਹੁੰਦੀ ਕਿ ਇਨ੍ਹਾਂ ਦਾ ਨਤੀਜਾ 100 ਫ਼ੀਸਦੀ ਹੁੰਦਾ। 

ਇਹ ਵੀ ਪੜੋ:Josh Baker news : ਸਦਮੇ 'ਚ ਕ੍ਰਿਕਟਰ ਜਗਤ, 20 ਸਾਲਾ ਦੇ ਕ੍ਰਿਕਟਰ ਜੋਸ਼ ਬੇਕਰ ਦੀ ਹੋਈ ਮੌਤ 

ਸਾਲ 2024 ਵਿਚ 44 ਹਜ਼ਾਰ 452 ਵਿਦਿਆਰਥੀਆਂ ਨੇ ਚੋਣਵੀਂ ਪੰਜਾਬੀ ਵਿਸ਼ੇ ਦਾ ਪੇਪਰ ਦਿੱਤਾ, ਜਿਨ੍ਹਾਂ ’ਚੋਂ 975 ਫੇਲ੍ਹ ਹੋ ਗਏ। ਇਸ ਸਾਲ ਥਿਊਰੀ ਦੇ ਕੁੱਲ 80 ਅੰਕਾਂ ’ਚੋਂ 27 ਅੰਕਾਂ ਵਾਲਾ ਵਿਦਿਆਰਥੀ ਪਾਸ ਕੀਤਾ ਗਿਆ ਹੈ ਤੇ 20 ਨੰਬਰ ਅੰਦਰੂਨੀ ਮੁਲਾਂਕਣ ਵਿਚੋਂ ਵੀ ਸਕੂਲ ਵੱਲੋਂ ਨੰਬਰ ਭੇਜੇ ਜਾਂਦੇ ਹਨ। ਜੋ ਕਿ ਜ਼ਿਆਦਾਤਰ ਸਕੂਲ ਪੂਰੇ 99 ਫ਼ੀਸਦ ਲਗਾਉਂਦੇ ਹਨ। ਹਾਲ ਇਹ ਰਹੇ ਕਿ ਪਾਸ ਹੋਣ ਲਈ ਵਿਦਿਆਰਥੀਆਂ ਨੇ 27 ਅੰਕ ਪ੍ਰਾਪਤ ਕਰਨੇ ਸਨ ਪਰ ਅਜਿਹਾ ਨਹੀਂ ਹੋਇਆ।

ਬਾਰ੍ਹਵੀਂ ਜਮਾਤ ਵਿਚ ਭਾਸ਼ਾਵਾਂ ਦੇ 7 ਵਿਸ਼ਿਆਂ ਵਿਚ ਕੇਵਲ ਉਰਦੂ ਇਕਲੌਤਾ ਵਿਸ਼ਾ ਹੈ ਜਿਸ ਦਾ ਨਤੀਜਾ 100 ਫ਼ੀਸਦੀ ਰਿਹਾ। ਹਾਲਾਤ ਇਹ ਹਨ ਕਿ ਚੋਣਵੀਂ ਪੰਜਾਬੀ ਨਾਲੋਂ ਤਾਂ ਚੋਣਵੀਂ ਹਿੰਦੀ ਅਤੇ ਅੰਗਰੇਜ਼ੀ ਦਾ ਨਤੀਜਾ ਵੀ ਕ੍ਰਮਵਾਰ .46, .36 ਫ਼ੀਸਦ ਜ਼ਿਆਦਾ ਰਿਹਾ। ਇਨ੍ਹਾਂ ਪ੍ਰੀਖਿਆਵਾਂ ਵਿਚ 16 ਹਜ਼ਾਰ 882 ਵਿਦਿਆਰਥੀਆਂ ਨੇ ਹਿੰਦੀ ਤੇ 7 ਹਜ਼ਾਰ 487 ਨੇ ਅੰਗਰੇਜ਼ੀ ਨੂੰ ਚੋਣਵੇਂ ਵਿਸ਼ੇ ਵਜੋਂ ਲਿਆ ਜਿਨ੍ਹਾਂ ਵਿਚੋਂ ਕ੍ਰਮਵਾਰ 254 ਤੇ 120 ਪਾਸ ਹੋਣ ਜੋਗੇ ਨੰਬਰ ਨੀਂ ਲੈ ਸਕੇ। ਇਸੇ ਤਰ੍ਹਾਂ ਉਰਦੂ ਵਿਸ਼ੇ ਵਿਚ 162 ਵਿਚੋਂ 162 ਤੇ ਸੰਸਕ੍ਰਿਤ ਵਿਚੋਂ 193 ’ਚੋਂ 191 ਵਿਦਿਆਰਥੀ ਪਾਸ ਹੋ ਸਕੇ ਹਨ। ਇਸੇ ਤਰ੍ਹਾਂ ਦਸਵੀਂ ਜਮਾਤ ਵਿਚ ਪੰਜਾਬੀ ਵਿਸ਼ੇ ਵਿਚ 1315 ਵਿਦਿਆਰਥੀ ਫੇਲ੍ਹ ਹੋ ਗਏ ਹਨ ਜਦੋਂ ਕਿ ਹਿੰਦੀ ਵਿਸ਼ੇ ਦਾ ਨਤੀਜਾ ਇਸ ਪੰਜਾਬੀ ਨਾਲੋਂ ਵਧੇਰੇ ਰਿਹਾ। ਦਸਵੀਂ ਜਮਾਤ ਵਿਚ ਕੁੱਲ 2 ਲੱਖ 80 ਹਜ਼ਾਰ 636 ਵਿਦਿਆਰਥੀਆਂ ਨੇ ਪੇਪਰ ਦਿੱਤੇ ਸਨ ਜਿਨ੍ਹਾਂ ਵਿਚੋਂ 604 ਦਾ ਨਤੀਜਾ ਫੇਲ੍ਹ ਘੋਸ਼ਿਤ ਕੀਤਾ ਗਿਆ ਹੈ। ਹਾਲਾਂਕਿ ਇਸ ਕੁੱਝ ਸਾਲਾਂ ਤੋਂ ਬੋਰਡ ਨੇ ਪਾਸ ਮਾਰਕਿੰਗ ਦੇ ਨਿਯਮਾਂ ਵਿਚ ਫੇਰਬਦਲ ਵੀ ਕੀਤਾ ਹੈ ਤਾਂ ਵੀ ਭਾਸ਼ਾਵਾਂ ਨਾਲ ਜੁੜੇ ਨਤੀਜਿਆਂ ਦਾ ਹਾਲ ਬਹੁਤਾ ਚੰਗੇਰਾ ਨਹੀਂ।

(For more news apart from  results Board of Education revealed level of language standard of students News in Punjabi, stay tuned to Rozana Spokesman

Location: India, Punjab, S.A.S. Nagar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement