Josh Baker news : ਸਦਮੇ 'ਚ ਕ੍ਰਿਕਟਰ ਜਗਤ, 20 ਸਾਲਾ ਦੇ ਕ੍ਰਿਕਟਰ ਜੋਸ਼ ਬੇਕਰ ਦੀ ਹੋਈ ਮੌਤ 

By : BALJINDERK

Published : May 3, 2024, 11:25 am IST
Updated : May 3, 2024, 2:27 pm IST
SHARE ARTICLE
cricketer Josh Baker
cricketer Josh Baker

Josh Baker news : ਜੋਸ਼ ਬੇਕਰ ਖੱਬੇ ਹੱਥ ਦਾ ਸਪਿਨਰ ਸੀ ਜੋ ਇੰਗਲੈਂਡ ਦੀ ਅੰਡਰ-19 ਟੀਮ ਲਈ ਵੀ ਸਨ ਖੇਡੇ

Josh Baker news : ਵਰਸੇਸਟਰਸ਼ਾਇਰ ਦੇ ਸਪਿਨਰ ਜੋਸ਼ ਬੇਕਰ ਦੀ 20 ਸਾਲ ਦੀ ਉਮਰ ’ਚ ਮੌਤ ਹੋ ਗਈ ਹੈ। ਇੰਗਲੈਂਡ ਕਾਊਂਟੀ ਚੈਂਪੀਅਨਸ਼ਿਪ ਟੀਮ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇੰਗਲੈਂਡ ਦਾ ਜੋਸ਼ ਬੇਕਰ ਖੱਬੇ ਹੱਥ ਦਾ ਸਪਿਨਰ ਸੀ। ਜੋਸ਼ ਬੇਕਰ ਦੀ ਮੌਤ ਦੀ ਖ਼ਬਰ ਨਾਲ ਕ੍ਰਿਕਟ ਜਗਤ ਸਦਮੇ 'ਚ ਹੈ। ਉਹ ਕਾਉਂਟੀ ਟੀਮ ਵਰਸੇਸਟਰਸ਼ਾਇਰ ਲਈ ਖੇਡੇ ਸਨ। ਜੋਸ਼ ਬੇਕਰ ਇੰਗਲੈਂਡ ਦੀ ਅੰਡਰ-19 ਟੀਮ ਲਈ ਵੀ ਖੇਡੇ ਸਨ।

ਇਹ ਵੀ ਪੜੋ:High Court News : ਹਾਈ ਕੋਰਟ ਨੇ ਕਾਂਗਰਸ ਉਮੀਦਵਾਰ ਦਿਵਯਾਂਸ਼ੂ ਬੁੱਧੀਰਾਜਾ ਨੂੰ ਰਾਹਤ ਦੇਣ ਤੋਂ ਕੀਤਾ ਇਨਕਾਰ 

ਜੋਸ਼ ਬੇਕਰ ਨੇ ਤਿੰਨ ਸਾਲ ਪਹਿਲਾਂ ਜੁਲਾਈ 2021 ’ਚ ਵਰਸੇਸਟਰਸ਼ਾਇਰ ਲਈ ਆਪਣੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਨੇ ਇਸ ਟੀਮ ਲਈ ਸਾਰੇ ਫਾਰਮੈਟਾਂ ਸਮੇਤ 47 ਮੈਚ ਖੇਡੇ ਅਤੇ 70 ਵਿਕਟਾਂ ਲਈਆਂ। ਉਨ੍ਹਾਂ ਨੇ ਪਹਿਲੀ ਸ਼੍ਰੇਣੀ ਕ੍ਰਿਕਟ ’ਚ ਦੋ ਅਰਧ ਸੈਂਕੜੇ ਵੀ ਲਗਾਏ ਹਨ। ਜੋਸ਼ ਬੇਕਰ ਨੇ 22 ਫ਼ਸਟ ਕਲਾਸ, 17 ਲਿਸਟ ਏ ਅਤੇ 8 ਟੀ-20 ਮੈਚ ਖੇਡੇ ਸਨ।

ਇਹ ਵੀ ਪੜੋ:Punjab news : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਸੁਨੀਲ ਜਾਖੜ ਨੂੰ ਦਿੱਤਾ ਮੂੰਹ ਤੋੜ ਜਵਾਬ 

ਦੱਸ ਦੇਈਏ ਕਿ ਖੱਬੇ ਹੱਥ ਦੇ ਸਪਿਨਰ ਨੇ ਆਪਣੇ ਪ੍ਰਦਰਸ਼ਨ ਨਾਲ ਪ੍ਰਭਾਵਿਤ ਕੀਤਾ। ਵਰਸੇਸਟਰਸ਼ਾਇਰ ਨੇ ਵੀਰਵਾਰ ਨੂੰ ਜੋਸ਼ ਬੇਕਰ ਦੀ ਮੌਤ ਦੀ ਸੂਚਨਾ ਦਿੱਤੀ। ਪਰ ਪਰਿਵਾਰ ਦੀ ਨਿੱਜਤਾ ਨੂੰ ਧਿਆਨ ’ਚ ਰੱਖਦੇ ਹੋਏ, ਉਨ੍ਹਾਂ ਨੇ ਮੌਤ ਦੇ ਕਾਰਨ ਦਾ ਖੁਲਾਸਾ ਨਹੀਂ ਕੀਤਾ ਹੈ। ਵਰਸੇਸਟਰਸ਼ਾਇਰ ਦੇ ਮੁੱਖ ਕਾਰਜਕਾਰੀ ਐਸ਼ਲੇ ਗਿਲਸ ਨੇ ਕਿਹਾ ਕਿ ‘ਅਸੀਂ ਸਾਰੇ ਜੋਸ਼ ਦੀ ਮੌਤ ਤੋਂ ਸਦਮੇ ‘ਚ ਹਾਂ। ਜੋਸ਼ ਸਿਰਫ਼ ਇੱਕ ਸਾਥੀ ਨਹੀਂ ਸੀ। ਉਹ ਸਾਡੇ ਕ੍ਰਿਕਟ ਪਰਿਵਾਰ ਦਾ ਅਹਿਮ ਹਿੱਸਾ ਸੀ। ਅਸੀਂ ਉਸਨੂੰ ਬਹੁਤ ਯਾਦ ਕਰਾਂਗੇ।

(For more news apart from 20-year-old cricketer Josh Baker died News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement