ਗਿਰੀਡੀਹ 'ਚ ਪਿਕਅੱਪ ਵੈਨ ਨੇ ਬਜ਼ੁਰਗ ਨੂੰ ਮਾਰੀ ਟੱਕਰ, ਸੜਕ ਪਾਰ ਕਰਦੇ ਸਮੇਂ ਵਾਪਰਿਆ ਹਾਦਸਾ
Published : May 3, 2024, 3:26 pm IST
Updated : May 3, 2024, 3:26 pm IST
SHARE ARTICLE
Road Accident
Road Accident

ਪਿਕਅੱਪ ਵੈਨ ਦਾ ਡਰਾਈਵਰ ਫਰਾਰ

Jharkhand News : ਝਾਰਖੰਡ ਦੇ ਗਿਰੀਡੀਹ ਜ਼ਿਲ੍ਹੇ 'ਚ ਪੁਰਾਣੇ ਜੀ.ਟੀ ਰੋਡ 'ਤੇ ਇਕ ਖੇਤੀਬਾੜੀ ਫਾਰਮ ਦੇ ਕੋਲ ਹੋਏ ਸੜਕ ਹਾਦਸੇ 'ਚ ਇਕ ਬਜ਼ੁਰਗ ਦੀ ਮੌਤ ਹੋ ਗਈ ਹੈ। ਇਹ ਘਟਨਾ ਸ਼ੁੱਕਰਵਾਰ ਸਵੇਰੇ ਚਾਰ ਵਜੇ ਵਾਪਰੀ। ਇਸ ਘਟਨਾ ਸਬੰਧੀ ਦੱਸਿਆ ਜਾ ਰਿਹਾ ਹੈ ਕਿ ਬੇਲਦੜੀ ਟੋਲਾ ਦਾ ਰਹਿਣ ਵਾਲਾ ਡੋਮਨ ਸਾਵ (65 ਸਾਲ) ਸਵੇਰੇ ਸ਼ੌਚ ਕਰਨ ਤੋਂ ਬਾਅਦ ਆਪਣੇ ਘਰ ਵਾਪਸ ਜਾਣ ਲਈ ਸੜਕ ਪਾਰ ਕਰ ਰਿਹਾ ਸੀ। ਉਦੋਂ ਅਟਕਾ ਸਾਈਡ ਤੋਂ ਆ ਰਹੀ ਇੱਕ ਪਿਕਅੱਪ ਵੈਨ ਨੇ ਉਕਤ ਬਜ਼ੁਰਗ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਪਿਕਅੱਪ ਵੈਨ ਦਾ ਡਰਾਈਵਰ ਫਰਾਰ

ਘਟਨਾ ਤੋਂ ਬਾਅਦ ਪਿਕਅੱਪ ਵੈਨ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਇਸ ਤੋਂ ਬਾਅਦ ਮੌਕੇ 'ਤੇ ਸਥਾਨਕ ਲੋਕਾਂ ਦੀ ਭੀੜ ਇਕੱਠੀ ਹੋ ਗਈ। ਇਸ ਦੀ ਸੂਚਨਾ ਮਿਲਦਿਆਂ ਹੀ ਗਿਰੀਡੀਹ ਦੀ ਬਗੋਦਰ ਪੁਲਸ ਨੂੰ ਮਿਲੀ। ਉਨ੍ਹਾਂ ਨੇ ਮੌਕੇ 'ਤੇ ਪਹੁੰਚ ਕੇ ਬਜ਼ੁਰਗ ਦੀ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਅਤੇ ਪੋਸਟਮਾਰਟਮ ਲਈ ਬਗੋਦਰ ਦੇ ਹਸਪਤਾਲ ਭੇਜ ਦਿੱਤਾ।

ਹਰ ਰੋਜ਼ ਸ਼ੌਚ ਕਰਨ ਲਈ ਜਾਂਦਾ ਸੀ ਬਾਹਰ  

ਜਾਣਕਾਰੀ ਅਨੁਸਾਰ ਬਜ਼ੁਰਗ ਹਰ ਰੋਜ਼ ਘਰ ਦੇ ਬਾਹਰ ਖੇਤਾਂ ਵਿੱਚ ਸ਼ੌਚ ਲਈ ਜਾਂਦਾ ਸੀ। ਅੱਜ ਉਹ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ। ਇਹ ਵੀ ਕਿਹਾ ਜਾ ਰਿਹਾ ਹੈ ਕਿ ਘਟਨਾ ਤੋਂ ਪਹਿਲਾਂ ਪਿਕਅਪ ਚਾਲਕ ਨੇ ਬਾਈਕ ਸਵਾਰ ਤਿੰਨ ਲੋਕਾਂ ਨੂੰ ਟੱਕਰ ਵੀ ਮਾਰੀ ਸੀ। ਜਿਸ ਵਿੱਚ ਸਾਰੇ ਗੰਭੀਰ ਜ਼ਖਮੀ ਹੋ ਗਏ। ਇਧਰ ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਸਥਾਨਕ ਲੋਕਾਂ ਨੇ ਦੱਸਿਆ ਕਿ ਬਜੁਰਗ ਡੋਮਨ ਸੇਵ ਫੇਰੀ ਲਗਾ ਕੇ ਬ੍ਰੈਡ ਅਤੇ ਖਾਣ-ਪੀਣ ਦਾ ਸਮਾਨ ਵੇਚਦਾ ਸੀ।

Location: India, Jharkhand

SHARE ARTICLE

ਏਜੰਸੀ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement