
ਮ੍ਰਿਤਕ ਨੌਜਵਾਨ ਦੀ ਪਹਿਚਾਣ ਗੁਰਕੀਰਤ ਸਿੰਘ ਗੋਰਾ ਵਜੋਂ ਹੋਈ
ਬੀਤੇ ਸ਼ੁਕਰਵਾਰ ਦੇਰ ਸ਼ਾਮ ਪਿੰਡ ਲਖਣ ਕੇ ਪੱਡਾ- ਗਡਾਣੀ ਰੋਡ ’ਤੇ ਸ਼ਮਸ਼ਾਨ ਘਾਟ ਨੇੜੇ ਕਾਰ ’ਚੋਂ ਸ਼ੱਕੀ ਹਾਲਾਤਾਂ ’ਚ ਇਕ ਨੌਜਵਾਨ ਦੀ ਲਾਸ਼ ਬਰਾਮਦ ਹੋਈ ਸੀ। ਇਸ ਸਬੰਧੀ ਪਿੰਡ ਲੱਖਣ ਕੇ ਪੱਡਾ ਵਾਸੀਆਂ ਨੂੰ ਪਤਾ ਲੱਗਣ ’ਤੇ ਉਨ੍ਹਾਂ ਨਡਾਲਾ ਪੁਲਿਸ ਨੂੰ ਸੂਚਿਤ ਕੀਤਾ ਤੇ ਉਨ੍ਹਾਂ ਦੇ ਪਰਿਵਾਰ ਤਕ ਪਹੁੰਚ ਕੀਤੀ ਗਈ। ਇਸ ਦੌਰਾਨ ਪਰਿਵਾਰਕ ਮੈਂਬਰ ਤੇ ਪੁਲਿਸ ਮੌਕੇ ’ਤੇ ਪਹੁੰਚੀ। ਮ੍ਰਿਤਕ ਨੌਜਵਾਨ ਦੀ ਪਹਿਚਾਣ ਗੁਰਕੀਰਤ ਸਿੰਘ ਗੋਰਾ, (19) ਪੁੱਤਰ ਜੋਗਿੰਦਰ ਸਿੰਘ ਵਾਸੀ ਸੈਤਪੁਰ ਵਜੋਂ ਹੋਈ ਹੈ। ਇਸ ਦੌਰਾਨ ਪਰਿਵਾਰਕ ਮੈਂਬਰਾਂ ਵਲੋਂ ਉਸ ਨੂੰ ਸੁਭਾਨਪੁਰ ਹਸਪਤਾਲ ਲਜਾਇਆ ਗਿਆ।
ਜਿੱਥੇ ਡਿਊਟੀ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿਤਾ। ਮਾਮਲੇ ਦੀ ਜਾਂਚ ਕਰ ਰਹੇ ਨਡਾਲਾ ਚੌਕੀ ਇੰਚਾਰਜ ਬਲਜਿੰਦਰ ਸਿੰਘ ਨੇ ਦਸਿਆ ਕਿ ਕਿ ਲਾਸ਼ ਨੂੰ ਕਬਜ਼ੇ ’ਚ ਲੈ ਕੇ ਕਪੂਰਥਲਾ ਮੋਰਚਰੀ ’ਚ ਰਖਵਾਇਆ ਹੈ ਪੋਸਟ-ਮਾਰਟਮ ਰਿਪੋਟ ਤੋਂ ਬਾਅਦ ਹੀ ਮੌਤ ਦੇ ਕਾਰਨਾਂ ਦਾ ਪਤਾ ਲਗੇਗਾ ਜਾਣਕਾਰੀ ਦਿੰਦੇ ਹੋ ਪਿੰਡ ਲਖਣ ਕੇ ਪੱਡਾ ਮੈਂਬਰ ਪੰਚਾਇਤ ਜਸਵੰਤ ਵਿਰਲੀ ਨੇ ਦਸਿਆ ਕਿ ਉਕਤ ਕਾਰ ਦੁਪਹਿਰ 12 ਵਜੇ ਦੀ ਗਡਾਣੀ ਰੋਡ ਸ਼ਮਸ਼ਾਨ ਘਾਟ ਕੋਲ ਖੜੀ ਸੀ ਅਤੇ ਦੇਰ ਸ਼ਾਮ ਗੱਡੀ ਉੱਥੇ ਖੜੀ ਹੋਣ ਤੇ ਉੱਥੇ ਜਾ ਕੇ ਜਾਂਚ ਕੀਤੀ ਗਈ।