
ਕੈਪਟਨ ਨੇ ਸਾਈਕਲ ਚਲਾਉਂਦੇ ਦੀ ਕੀਤੀ ਪੁਰਾਣੀ ਤਸਵੀਰ ਸ਼ੇਅਰ
ਪਟਿਆਲਾ: ਅੱਜ ਵਰਲਡ ਸਾਈਕਲ ਡੇਅ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਪਣੇ ਫੇਸਬੁੱਕ ਅਕਾਊਂਟ ’ਤੇ ਸਾਈਕਲ ਚਲਾਉਂਦਿਆਂ ਦੀ ਇਕ ਤਸਵੀਰ ਸ਼ੇਅਰ ਕੀਤੀ ਹੈ। ਦਰਅਸਲ, ਕੈਪਟਨ ਅਮਰਿੰਦਰ ਸਿੰਘ ਨੇ ਇਹ ਜਿਹੜੀ ਤਸਵੀਰ ਸ਼ੇਅਰ ਕੀਤੀ ਹੈ, ਇਹ ਪਿਛਲੇ ਸਾਲ ਦੀ ਹੈ। 29 ਸਤੰਬਰ, 2018 ਨੂੰ ਵਰਲਡ ਹਾਰਟ ਡੇਅ ਮੌਕੇ ਵੀ ਕੈਪਟਨ ਨੇ ਇਹ ਤਸਵੀਰ ਸ਼ੇਅਰ ਕੀਤੀ ਸੀ ਤੇ ਨਾਲ ਲਿਖਿਆ ਸੀ ਕਿ ਉਹ ਅਪਣੀ ਫ਼ੌਜ ਦੀ ਡਿਊਟੀ ਦੌਰਾਨ ਕਾਫ਼ੀ ਸਾਈਕਲ ਚਲਾਉਂਦੇ ਸਨ।
Post
ਕੈਪਟਨ ਅਮਰਿੰਦਰ ਸਿੰਘ ਨੇ ਅੱਜ ਵਰਲਡ ਸਾਈਕਲ ਡੇਅ ਮੌਕੇ ਇਕ ਵਾਰ ਫਿਰ ਓਹੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਕਿ ਸਾਈਕਲ ਚਲਾਉਣ ਦਾ ਨਜ਼ਾਰਾ ਹਰ ਸ਼ੈਅ ਤੋਂ ਉੱਪਰ ਹੈ। ਅੱਜ ਵੀ ਜਦੋਂ ਸਾਈਕਲ ਦਾ ਪੈਡਲ ਮਾਰੋ ਤਾਂ ਬਚਪਨ ਯਾਦ ਆ ਜਾਂਦਾ ਹੈ, ਉਹ ਸਮਾਂ ਹੀ ਵੱਖਰਾ ਸੀ, ਓਹਦਾ ਅਪਣੀ ਹੀ ਇਕ ਵੱਖਰਾ ਨਜ਼ਾਰਾ ਸੀ। ਅੱਜ ਵਿਸ਼ਵ ਸਾਈਕਲ ਦਿਵਸ ਮੌਕੇ ਮੈਂ ਇਹੀ ਕਹਾਂਗਾ ਕਿ ਇਸ ਮਸ਼ੀਨੀ ਯੁੱਗ ਵਿਚ ਵਾਤਾਵਰਣ ਤੇ ਅਪਣੀ ਸਿਹਤ ਦਾ ਖ਼ਿਆਲ ਰੱਖਦੇ ਹੋਏ ਸਾਈਕਲ ਚਲਾਉਣਾ ਨਾ ਛੱਡੋ ਅਤੇ ਅਪਣੇ ਬੱਚਿਆਂ ਨੂੰ ਵੀ ਸਾਈਕਲ ਚਲਾਉਣ ਦੀ ਆਦਤ ਪਾਓ।
Facebook Post