
ਅੱਜ ਗੜ੍ਹਦੀਵਾਲਾ ਇਲਾਕੇ ਅੰਦਰ ਉਸ ਸਮੇਂ ਲੋਕਾਂ ਵਿਚ ਬਹੁਤ ਜਿਆਦਾ ਸਹਿਮ ਦਾ ਮਾਹੌਲ ਪੈਦਾ ਹੋ ਗਿਆ
ਗੜ੍ਹਦੀਵਾਲਾ, 2 ਜੂਨ (ਹਰਪਾਲ ਸਿੰਘ) : ਅੱਜ ਗੜ੍ਹਦੀਵਾਲਾ ਇਲਾਕੇ ਅੰਦਰ ਉਸ ਸਮੇਂ ਲੋਕਾਂ ਵਿਚ ਬਹੁਤ ਜਿਆਦਾ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਇਥੋਂ ਥੋੜ੍ਹੀ ਦੂਰ ਪਿੰਡ ਭਾਨਾ ਦਾ ਜੇਲ ਤੋਂ ਜ਼ਮਾਨਤ 'ਤੇ ਰਿਹਾਅ ਹੋ ਕੇ ਆਇਆ ਇਕ ਵਿਅਕਤੀ ਕੋਰੋਨਾ ਪਾਜੀਟਿਵ ਨਿਕਲਿਆ। ਜਾਣਕਾਰੀ ਅਨੁਸਾਰ ਪਿੰਡ ਭਾਨਾ ਦਾ ਵਸਨੀਕ ਸਤਨਾਮ ਸਿੰਘ ਉਰਫ ਸੱਤਾ ਪੁੱਤਰ ਲਛਕਰ ਸਿੰਘ ਲੁਧਿਆਣਾ ਵਿਖੇ ਕਿਸੇ ਕੇਸ ਦੇ ਦੋਸ਼ ਵਿਚ ਜੇਲ ਵਿਚ ਬੰਦ ਸੀ। ਉਸ ਦਾ 27 ਮਈ ਨੂੰ ਕਰੋਨਾ ਟੈਸਟ ਕਰਵਾਇਆ ਗਿਆ ਜੋ ਕਿ ਪਾਜੀਟਿਵ ਨਿਕਲਿਆ।
File photo
ਸਤਨਾਮ ਸਿੰਘ ਸੱਤਾ ਅਪਣੇ ਪਿੰਡ ਭਾਨਾ ਤੋਂ ਅਪਣੀ ਲੜਕੀ ਨੂੰ ਮਿਲਣ ਗੜ੍ਹਦੀਵਾਲਾ ਵੀ ਗਿਆ। ਸਿਹਤ ਵਿਭਾਗ ਦੀ ਟੀਮ ਨੇ ਪਿੰਡ ਭਾਨਾ ਵਿਖੇ ਪਹੁੰਚ ਕੇ ਸਤਨਾਮ ਸਿੰਘ ਨੂੰ ਰਿਆਤ ਬਾਹਰਾ ਆਈਸੋਲੇਸ਼ਨ ਸੈਂਟਰ ਲਈ ਭੇਜ ਦਿਤਾ ਹੈ। ਸਿਹਤ ਵਿਭਾਗ ਨੇ ਦਸਿਆ ਕਿ ਪਿੰਡ ਭਾਨਾ ਵਿਚ 3-4 ਟੀਮਾਂ ਬਣਾ ਕੇ ਕਲ ਤੋਂ ਘਰ-ਘਰ ਸਰਵੇ ਕਰਾਵਾਇਆ ਜਾਵੇਗਾ ਅਤੇ ਸਤਨਾਮ ਸਿੰਘ ਸੱਤਾ ਦੇ ਸੰਪਰਕ ਵਿਚ ਆਏ ਲੋਕਾਂ ਦਾ ਵੀ ਪਤਾ ਲਗਾ ਕੇ ਕੋਰੋਨਾ ਟੈਸਟ ਕਰਵਾਇਆ ਜਾਵੇਗਾ।