Advertisement
  ਖ਼ਬਰਾਂ   ਪੰਜਾਬ  03 Jun 2020  ਵਿਦੇਸ਼ ਭੇਜਣ ਦੇ ਨਾਮ ਉਤੇ ਮਾਰੀ 22 ਲੱਖ ਦੀ ਠੱਗੀ

ਵਿਦੇਸ਼ ਭੇਜਣ ਦੇ ਨਾਮ ਉਤੇ ਮਾਰੀ 22 ਲੱਖ ਦੀ ਠੱਗੀ

ਸਪੋਕਸਮੈਨ ਸਮਾਚਾਰ ਸੇਵਾ
Published Jun 3, 2020, 7:31 am IST
Updated Jun 3, 2020, 7:31 am IST
ਥਾਣਾ ਸ਼ੇਰਪੁਰ ਵਿਖੇ ਵਿਦੇਸ਼ ਭੇਜਣ ਦੇ ਨਾਮ ਉਤੇ ਠੱਗੀ ਮਾਰਨ ਵਾਲੇ ਇਕ ਵਿਅਕਤੀ ਸਮੇਤ 2 ਔਰਤਾਂ ਦੇ ਵਿਰੁਧ ਮਾਮਲਾ ਦਰਜ ਕੀਤਾ ਗਿਆ ਹੈ ।
File Photo
 File Photo

ਸ਼ੇਰਪੁਰ, 2 ਜੂਨ (ਬਲਜੀਤ ਸਿੰਘ ਟਿੱਬਾ): ਥਾਣਾ ਸ਼ੇਰਪੁਰ ਵਿਖੇ ਵਿਦੇਸ਼ ਭੇਜਣ ਦੇ ਨਾਮ ਉਤੇ ਠੱਗੀ ਮਾਰਨ ਵਾਲੇ ਇਕ ਵਿਅਕਤੀ ਸਮੇਤ 2 ਔਰਤਾਂ ਦੇ ਵਿਰੁਧ ਮਾਮਲਾ ਦਰਜ ਕੀਤਾ ਗਿਆ ਹੈ । ਥਾਣਾ ਮੁੱਖੀ ਯਾਦਵਿੰਦਰ ਸਿੰਘ ਨੇ ਦਸਿਆ ਕਿ ਹਰਪ੍ਰੀਤ ਕੌਰ ਪਤਨੀ ਬਲਜੀਤ ਸਿੰਘ ਵਾਸੀ ਪੱਤੀ ਖਲੀਲ ਵਲੋਂ ਦਰਜ ਕਰਵਾਏ ਗਏ ਬਿਆਨਾਂ ਅਨੁਸਾਰ ਪ੍ਰਦੀਪ ਸਿੰਘ ਪੁੱਤਰ ਲਖਵੀਰ ਸਿੰਘ ਗਿੱਲ ਸਕੇਅਰ ਇਸਟੀਟਿਊਟ ਸ਼ੇਰਪੁਰ ਵਾਸੀ ਤਲਵੰਡੀ ਰਾਏ , ਰੁਪਿੰਦਰ ਕੌਰ ਪਤਨੀ ਪ੍ਰਦੀਪ ਸਿੰਘ ਵਾਸੀ ਤਲਵੰਡੀ ਰਾਏ ਅਤੇ ਸੁਰਿੰਦਰ ਕੌਰ ਸਾਹਿਬਜਾਦਾ ਇੰਟਰਨੈਸਨਲ ਇੰਸਟੀਟਿਊਟ ਪੱਖੋਵਾਲ ਰੋਡ ਲੁਧਿਆਣਾ ਨੇ ਉਸ ਨਾਲ ਸਟੱਡੀ ਵੀਜ਼ੇ ਤੇ ਵਿਦੇਸ਼ ਭੇਜਣ ਦੇ ਨਾਮ ਉਤੇ 22 ਲੱਖ ਰੁਪਏ ਦੀ ਠੱਗੀ ਮਾਰੀ ਹੈ। ਥਾਣਾ ਮੁੱਖੀ ਨੇ ਦਸਿਆ ਕਿ ਪੀੜਤ ਹਰਪ੍ਰੀਤ ਕੌਰ ਦੇ ਬਿਆਨਾਂ ਦੇ ਅਧਾਰ ਉਤੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ ।

Advertisement
Advertisement

 

Advertisement