ਪੰਜਾਬ 'ਚ ਅੱਜ ਸਾਹਮਣੇ ਆਏ ਨਵੇਂ ਮਾਮਲੇ
Published : Jun 3, 2020, 6:51 am IST
Updated : Jun 3, 2020, 6:51 am IST
SHARE ARTICLE
File photo
File photo

ਜਲੰਧਰ : 10 ਪਾਜ਼ੇਟਿਵ ਮਰੀਜ਼

ਜਲੰਧਰ, 2 ਜੂਨ (ਸ਼ਰਮਾ/ਲੱਕੀ) : ਜਲੰਧਰ ਵਿਚ ਅੱਜ ਇਕ ਬਾਰ ਫੇਰ ਫਟਿਆ ਕੋਰੋਨਾ ਦਾ ਬੰਬ ਜਲੰਧਰ 'ਚ ਕੋਰੋਨਾ ਦੇ 10 ਹੋਰ ਮਰੀਜ਼ ਮਿਲਣ ਨਾਲ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਹੈ। ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵੱਧ ਕੇ 265 ਹੋ ਗਈ ਹੈ। ਅੱਜ ਜੋ ਕੋਰੋਨਾ ਪਾਜ਼ੇਟਿਵ ਆਏ ਹਨ, ਉਹ ਡਿਫੈਂਸ ਕਾਲੋਨੀ 'ਚ ਰਹਿੰਦੇ ਪਾਜ਼ੇਟਿਵ ਆਏ ਸੈਨੇਟਰੀ ਕਾਰੋਬਾਰੀ ਦੇ ਸੰਪਰਕ 'ਚ ਸਨ। ਇਨ੍ਹਾਂ 'ਚੋਂ ਦੋ ਵਿਅਕਤੀ ਹਿਮਾਚਲ ਦੇ ਰਹਿਣ ਵਾਲੇ ਹੋਣ ਕਰ ਕੇ ਫਿਲਹਾਲ ਵਿਭਾਗ ਵਲੋਂ 8 ਵਿਅਕਤੀਆਂ ਨੂੰ ਹੀ ਜਲੰਧਰ 'ਚ ਗਿਣਿਆ ਜਾ ਰਿਹਾ ਹੈ।
ਲੁਧਿਆਣਾ : 7 ਹੋਰ ਪਾਜ਼ੇਟਿਵ ਕੇਸ ਮਿਲੇ
ਲੁਧਿਆਣਾ, 2 ਜੂਨ (ਅਜੀਤ ਸਿੰਘ ਅਖਾੜਾ) : ਜ਼ਿਲ੍ਹਾ ਲੁਧਿਆਣਾ 'ਚ ਕੋਵਿਡ 19 ਦੇ 7 ਹੋਰ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿਚ 3 ਮਰੀਜ਼ ਜ਼ਿਲ੍ਹਾ ਲੁਧਿਆਣਾ ਨਾਲ ਅਤੇ 4 ਹੋਰ ਜ਼ਿਲ੍ਹਿਆਂ ਨਾਲ ਸਬੰਧਤ ਹਨ। ਜ਼ਿਲ੍ਹਾ ਲੁਧਿਆਣਾ ਨਾਲ ਸੰਬੰਧਤ ਇਕ ਮਰੀਜ਼ ਸਥਾਨਕ ਪ੍ਰੇਮ ਨਗਰ ਦਾ ਹੈ, ਜਦਕਿ ਦੋ ਮਾਛੀਵਾੜਾ ਰੋਡ ਸਮਰਾਲਾ ਨਾਲ ਸਬੰਧ ਰਖਦੇ ਹਨ।
ਪਠਾਨਕੋਟ : 7 ਹੋਰ ਪਾਜ਼ੇਟਿਵ ਮਾਮਲੇ ਆਏ
ਪਠਾਨਕੋਟ, 2 ਜੂਨ (ਤੇਜਿੰਦਰ) : ਪੰਜਾਬ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ। ਨਵੇਂ ਮਾਮਲੇ ਪਠਾਨਕੋਟ ਤੋਂ ਸਾਹਮਣੇ ਆਏ ਹਨ, ਜਿਥੇ 7 ਲੋਕਾਂ ਦੀ ਰੀਪੋਰਟ ਅੱਜ ਕੋਰੋਨਾ ਪਾਜ਼ੇਟਿਵ ਆਈ ਹੈ। ਇਸ ਨਾਲ ਹੁਣ ਪਠਾਨਕੋਟ 'ਚ ਕੁੱਲ ਸਰਗਰਮ ਮਾਮਲਿਆਂ ਦੀ ਗਿਣਤੀ 30 ਹੋ ਚੁੱਕੀ ਹੈ।
ਸੰਗਰੂਰ : 3 ਦੀ ਰੀਪੋਰਟ ਆਈ ਪਾਜ਼ੇਟਿਵ
ਭਵਾਨੀਗੜ੍ਹ, 2 ਜੂਨ (ਗੁਰਦਰਸ਼ਨ ਸਿੰਘ ਸਿੱਧੂ/ਗੁਰਪ੍ਰੀਤ ਸਿੰਘ ਸਕਰੌਦੀ) : ਬਲਾਕ ਭਵਾਨੀਗੜ੍ਹ ਦੇ ਤਿੰਨ ਸੈਂਪਲਾਂ ਦੀ ਰੀਪੋਰਟ ਪਾਜ਼ੇਟਿਵ ਪਾਈ ਗਈ। ਇਸ ਸਬੰਧੀ ਅੱਜ ਜ਼ਿਲ੍ਹਾ ਸਿਹਤ ਵਿਭਾਗ ਸੰਗਰੂਰ ਵਲੋਂ ਜਾਰੀ ਕੀਤੇ ਬਿਆਨ ਵਿਚ ਦਸਿਆ ਗਿਆ ਹੈ ਕਿ ਭਵਾਨੀਗੜ੍ਹ ਬਲਾਕ ਦੇ ਪਿੰਡ ਨੰਦਗੜ੍ਹ ਦੇ ਸਰਜੀਵਨ ਸਿੰਘ, ਬਖੋਪੀਰ ਦੀ ਲਛਮੀ ਅਤੇ ਕਾਕੜਾ ਦੀ ਸੁਖਵਿੰਦਰ ਕੌਰ ਦੇ ਕੋਰੋਨਾ ਵਾਇਰਸ ਸਬੰਧੀ ਲਏ ਗਏ ਸੈਂਪਲਾਂ ਦੀ ਰੀਪੋਰਟ ਪਾਜ਼ੇਟਿਵ ਪਾਈ ਗਈ ਹੈ।
ਮੋਗਾ : 2 ਦੀ ਰੀਪੋਰਟ ਪਾਜ਼ੇਟਿਵ
ਮੋਗਾ, 2 ਜੂਨ (ਪਪ) : ਅਹਿਮਦਾਬਾਦ ਤੋਂ ਵਾਪਸ ਪਰਤੀ ਮੋਗਾ ਦੀ ਰਹਿਣ ਵਾਲੀਆਂ ਔਰਤਾਂ ਦੀ ਕੋਰੋਨਾ ਰੀਪੋਰਟ ਪਾਜ਼ੇਟਿਵ ਪਾਈ ਗਈ ਹੈ। ਦੋਵਾਂ ਔਰਤਾਂ ਨੂੰ ਬਾਘਾਪੁਰਾਣਾ ਵਿਖੇ ਦਾਖ਼ਲ ਕਰਵਾਇਆ ਗਿਆ ਹੈ।
ਅੰਮ੍ਰਿਤਸਰ : ਦੋ ਮਾਮਲਿਆਂ ਦੀ ਹੋਈ ਪੁਸ਼ਟੀ
ਅੰਮ੍ਰਿਤਸਰ, 2 ਜੂਨ (ਪਪ) : ਅੰਮ੍ਰਿਤਸਰ 'ਚ ਕੋਰੋਨਾ ਦੇ ਦੋ ਹੋਰ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਜਿਸ ਨਾਲ ਜ਼ਿਲ੍ਹੇ 'ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵੱਧ ਕੇ 403 ਹੋ ਗਈ ਹੈ।
ਫ਼ਰੀਦਕੋਟ : ਇਕ ਮਾਮਲਾ ਆਇਆ
ਫ਼ਰੀਦਕੋਟ, 2 ਜੂਨ (ਗੁਰਿੰਦਰ ਸਿੰਘ/ਲਖਵਿੰਦਰ ਹਾਲੀ) : ਕੁਝ ਦਿਨ ਪਹਿਲਾਂ ਮਹਿਜ ਕੁੱਝ ਕੁ ਘੰਟਿਆਂ ਲਈ ਜ਼ਿਲ੍ਹਾ ਫ਼ਰੀਦਕੋਟ ਕੋਰੋਨਾ ਮੁਕਤ ਐਲਾਨ ਦਿਤਾ ਗਿਆ ਪਰ ਉਸ ਤੋਂ ਬਾਅਦ ਇਕ ਹੋਰ ਕੋਰੋਨਾ ਵਾਇਰਸ ਦੀ ਬਿਮਾਰੀ ਤੋਂ ਪੀੜਤ ਮਰੀਜ਼ ਸਾਹਮਣੇ ਆ ਗਿਆ। ਡਾ. ਰਜਿੰਦਰ ਕੁਮਾਰ ਸਿਵਲ ਸਰਜਨ ਮੁਤਾਬਕ ਕੁਵੈਤ ਤੋਂ ਪਰਤੇ 35 ਸਾਲਾ ਨੌਜਵਾਨ ਗੁਰਮੇਲ ਸਿੰਘ ਵਾਸੀ ਪਿੰਡ ਬਰਗਾੜੀ ਜੋ ਦਸਮੇਸ਼ ਗਲੋਬਲ ਸਕੂਲ ਕੋਟਕਪੂਰਾ ਵਿਖੇ ਇਕਾਂਤਵਾਸ ਵਿਚ ਸੀ, ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ। ਉਸ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਦਾਖ਼ਲ ਕਰਵਾਇਆ ਗਿਆ ਹੈ।
ਫ਼ਤਿਹਗੜ ਸਾਹਿਬ : ਇਕ ਹੋਰ ਕੇਸ
ਫ਼ਤਿਹਗੜ੍ਹ ਸਾਹਿਬ, 2 ਜੂਨ (ਪਪ) : ਮੰਡੀ ਗੋਬਿੰਦਗੜ੍ਹ ਨੇੜਲੇ ਪਿੰਡ ਅਜਨਾਲੀ 'ਚ ਇਕ ਵਿਅਕਤੀ ਦਾ ਟੈਸਟ ਪਾਜ਼ੇਟਿਵ ਪਾਇਆ ਗਿਆ। ਜਿਸ ਦੀ ਪੁਸ਼ਟੀ ਕਰਦਿਆਂ ਸਿਵਲ ਸਰਜਨ ਡਾਕਟਰ ਐਨ.ਕੇ. ਅਗਰਵਾਲ ਨੇ ਦਸਿਆ ਕਿ ਉਕਤ ਵਿਅਕਤੀ ਦੀ ਉਮਰ ਕਰੀਬ 44 ਸਾਲ ਹੈ ਜੋ 30 ਮਈ ਨੂੰ ਦਿੱਲੀ ਤੋਂ ਆਇਆ ਸੀ।
ਨਵਾਂਸ਼ਹਿਰ : ਕੁਵੈਤ ਤੋਂ ਆਏ ਵਿਅਕਤੀ ਦਾ ਕੋਰੋਨਾ ਟੈਸਟ ਪਾਜ਼ੇਟਿਵ
ਨਵਾਂਸ਼ਹਿਰ, 2 ਜੂਨ (ਅਮਰੀਕ ਸਿੰਘ ਢੀਂਡਸਾ) : ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ 'ਚ  ਅੱਜ ਸ਼ਾਮ ਆਏ ਕੋਵਿਡ ਨਮੂਨਿਆਂ ਦੇ ਨਤੀਜਿਆਂ 'ਚੋਂ ਇਕ ਵਿਅਕਤੀ ਦਾ ਟੈਸਟ ਪਾਜ਼ੇਟਿਵ ਪਾਇਆ ਗਿਆ। ਸਿਵਲ ਸਰਜਨ ਡਾ . ਰਾਜਿੰਦਰ ਭਾਟੀਆ ਅਨੁਸਾਰ ਜ਼ਿਲ੍ਹੇ ਦੇ ਪਿੰਡ ਚੰਦਿਆਣੀ ਖੁਰਦ ਨਾਲ ਸਬੰਧਤ ਇਹ 34 ਸਾਲਾਂ ਵਿਅਕਤੀ ਇਕ ਹਫ਼ਤਾ ਪਹਿਲਾਂ ਕੁਵੈਤ ਤੋਂ ਪਰਤਿਆ ਸੀ, ਜਿਸ ਨੂੰ ਅਹਿਤਿਆਤ ਵਜੋਂ ਰਿਆਤ ਕਾਲਜ ਰੈਲ ਮਾਜਰਾ ਦੇ ਇਕਾਂਤਵਾਸ 'ਚ ਰਖਿਆ ਗਿਆ ਸੀ।

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement