42 ਕਰੋੜ ਲੋਕਾਂ ਨੂੰ 53,248 ਕਰੋੜ ਰੁਪਏ ਦੀ ਵਿੱਤੀ ਮਦਦ ਦਿਤੀ : ਵਿੱਤ ਮੰਤਰਾਲਾ
Published : Jun 3, 2020, 10:50 pm IST
Updated : Jun 3, 2020, 10:50 pm IST
SHARE ARTICLE
1
1

42 ਕਰੋੜ ਲੋਕਾਂ ਨੂੰ 53,248 ਕਰੋੜ ਰੁਪਏ ਦੀ ਵਿੱਤੀ ਮਦਦ ਦਿਤੀ : ਵਿੱਤ ਮੰਤਰਾਲਾ

ਨਵੀਂ ਦਿੱਲੀ, 3 ਜੂਨ : ਵਿੱਤ ਮੰਤਰਾਲੇ ਨੇ ਬੁਧਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਪੈਕੇਜ (ਪੀ.ਐੱਮ.ਜੀ.ਕੇ.ਪੀ.) ਤਹਿਤ ਤਕਰੀਬਨ 42 ਕਰੋੜ ਗਰੀਬਾਂ ਨੂੰ ਹੁਣ ਤਕ 53,248 ਕਰੋੜ ਰੁਪਏ ਦੀ ਵਿੱਤੀ ਸਹਾਇਤ ਉਪਲੱਬਧ ਕਰਾਈ ਗਈ ਹੈ। ਨਰਿੰਦਰ ਮੋਦੀ ਸਰਕਾਰ ਨੇ ਕਮਜ਼ੋਰ ਵਰਗਾਂ ਨੂੰ ਕੋਵਿਡ-19 ਸੰਕਟ ਤੋਂ ਰਾਹਤ ਦੇਣ ਲਈ 26 ਮਾਰਚ ਨੂੰ 1.70 ਲੱਖ ਕਰੋੜ ਰੁਪਏ ਦੇ ਰਾਹਤ ਪੈਕੇਜ ਦਾ ਐਲਾਨ ਕੀਤਾ ਸੀ। ਇਸ ਪੈਕੇਜ 'ਚ ਗਰੀਬਾਂ ਨੂੰ ਮੁਫ਼ਤ ਅਨਾਜ ਅਤੇ ਔਰਤਾਂ, ਬਜ਼ੁਰਗਾਂ, ਕਿਸਾਨਾਂ ਨੂੰ ਨਕਦ ਸਹਾਇਤਾ ਉਪਲੱਬਧ ਕਰਾਉਣਾ ਸ਼ਾਮਲ ਹੈ। ਵਿੱਤ ਮੰਤਰਾਲਾ ਨੇ ਕਿਹਾ ਕਿ ਪੈਕੇਜ 'ਤੇ ਕੇਂਦਰ ਅਤੇ ਸੂਬਾ ਸਰਕਾਰਾਂ ਲਗਾਤਾਰ ਨਜ਼ਰ ਰੱਖ ਰਹੀਆਂ ਹਨ।


ਪੀ. ਐੱਮ. ਕਿਸਾਨ ਯੋਜਨਾ ਤਹਿਤ ਪਹਿਲੀ ਕਿਸ਼ਤ ਦੇ ਰੂਪ 'ਚ 8.9 ਲਾਭਪਾਤਰਾਂ ਨੂੰ 16,394 ਕਰੋੜ ਰੁਪਏ ਟਰਾਂਸਫਰ ਕੀਤੇ ਗਏ ਹਨ। ਉੱਥੇ ਹੀ, ਦੋ ਕਿਸ਼ਤਾਂ 'ਚ ਜਨਧਨ ਖਾਤਾਧਾਰਕਾਂ ਨੂੰ 20,344 ਕਰੋੜ ਰੁਪਏ ਦਿਤੇ ਗਏ ਹਨ। ਇਸ ਤੋਂ ਇਲਾਵਾ 2,814.5 ਕਰੋੜ ਰੁਪਏ 2.81 ਕਰੋੜ ਬਜ਼ੁਰਗਾਂ, ਵਿਧਵਾਵਾਂ ਅਤੇ ਦਿਵਿਆਂਗਾ ਨੂੰ ਦਿਤੇ ਗਏ ਹਨ। ਮੰਤਰਾਲਾ ਮੁਤਾਬਕ, ਅਪ੍ਰੈਲ 'ਚ 36 ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ 'ਚ 78.86 ਕਰੋੜ ਲੋਕਾਂ ਨੂੰ 101 ਲੱਖ ਟਨ ਅਨਾਜ ਵੰਡਿਆ ਗਿਆ ਹੈ।

11

ਮਈ 'ਚ 35 ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ 'ਚ 65.85 ਕਰੋੜ ਲਾਭਪਾਤਰਾਂ ਵਿਚਕਾਰ 32.92 ਲੱਖ ਟਨ ਅਨਾਜ ਵੰਡਿਆ ਗਿਆ। ਉੱਥੇ ਹੀ, ਜੂਨ ਲਈ 17 ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ 'ਚ 7.16 ਕਰੋੜ ਲਾਭਪਾਤਰਾਂ ਲਈ 3.58 ਲੱਖ ਟਨ ਅਨਾਜ ਦਿਤਾ ਗਿਆ ਹੈ। ਇਸ ਤੋਂ ਇਲਾਵਾ ਉਜਵਲਾ ਯੋਜਨਾ 'ਚ 9.25 ਕਰੋੜ ਸਿਲੰਡਰ ਬੁੱਕ ਹੋਏ ਹਨ ਅਤੇ 8.58 ਕਰੋੜ ਲਾਭਪਾਤਰਾਂ ਨੂੰ ਦਿਤੇ ਗਏ ਹਨ। ਮੰਤਰਾਲੇ ਮੁਤਾਬਕ ਕਰਮਚਾਰੀ ਭਵਿੱਖ ਨਿਧੀ ਸੰਗਠਨ (ਈਪੀਐਫ਼ਓ) ਦੇ 16.1 ਲੱਖ ਮੈਂਬਰਾਂ ਨੇ ਈਪੀਐਫ਼ਓ ਖਾਤੇ ਤੋਂ ਆਨਲਾਈਨ ਨਿਕਾਸੀ ਦਾ ਲਾਭ ਲਿਆ ਹੈ। ਇਸ ਤਹਿਤ 4,725 ਕਰੋੜ ਰੁਪਏ ਲਾਭਪਾਤਰਾਂ ਨੇ ਅਪਣਾ ਖਾਤੇ ਤੋਂ ਕਢਾਏ।   (ਪੀਟੀਆਈ)

SHARE ARTICLE

ਏਜੰਸੀ

Advertisement

ਕੌਣ ਖੋਹੇਗਾ ਤੁਹਾਡੀਆਂ ਜ਼ਮੀਨਾਂ-ਜਾਇਦਾਦਾਂ ? ਮਰ+ਨ ਤੋਂ ਬਾਅਦ ਕਿੱਥੇ ਜਾਵੇਗੀ 55% ਦੌਲਤ ?

26 Apr 2024 11:00 AM

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM
Advertisement