
ਅਧਿਆਪਕਾਂ ਦੀ ਮਿਹਨਤ ਸਦਕਾ ਲਗਾਤਾਰ ਜਾਰੀ ਹਨ, ਪ੍ਰਾਇਮਰੀ ਸਮਾਰਟ ਸਕੂਲ 'ਚ ਨਵੇਂ ਦਾਖਲੇ: ਅਗਰਵਾਲ
ਫ਼ਾਜ਼ਿਲਕਾ, 3 ਜੂਨ (ਅਨੇਜਾ): ਅੱਜ ਬਲਾਕ ਫ਼ਾਜ਼ਿਲਕਾ-2 ਦੇ ਨਵੀਂ ਆਬਾਦੀ ਸਥਿਤ ਅਗਾਂਹਵਧੂ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਸੁਲਤਾਨਪੁਰਾ ਜ਼ਿਲ੍ਹਾ ਫ਼ਾਜ਼ਿਲਕਾ ਵਿਖੇ ਵੱਖ-ਵੱਖ ਪ੍ਰਾਈਵੇਟ ਸਕੂਲਾਂ ਤੋਂ 3 ਵਿਦਿਆਰਥਣਾਂ ਦਾ ਦਾਖ਼ਲਾ ਦੂਜੀ, ਪਹਿਲੀ ਅਤੇ ਪ੍ਰੀ ਪ੍ਰਾਇਮਰੀ 'ਚ ਕੀਤਾ ਗਿਆ। ਇਸ ਮੌਕੇ ਸਕੂਲ ਦੇ ਸੀਨੀਅਰ ਅਧਿਆਪਕ ਨਿਸ਼ਾਂਤ ਅਗਰਵਾਲ ਅਤੇ ਮੈਡਮ ਮੋਨਿਕਾ ਮੋਂਗਾ ਹਾਜਰ ਸਨ।
ਸਕੂਲ ਦੇ ਸੀਨੀਅਰ ਅਧਿਆਪਕ ਨਿਸ਼ਾਂਤ ਅਗਰਵਾਲ ਨੇ ਦਸਿਆ ਕਿ ਜ਼ਿਲ੍ਹਾ ਸਿਖਿਆ ਅਫ਼ਸਰ (ਐ.ਸਿ) ਫ਼ਾਜ਼ਿਲਕਾ ਡਾ. ਸੁਖਵੀਰ ਸਿੰਘ ਬੱਲ, ਬੀਪੀਇਓ ਫ਼ਾਜ਼ਿਲਕਾ-2 ਸ਼ਾਮ ਸੁੰਦਰ ਅਤੇ ਸਕੂਲ ਇਨਚਾਰਜ ਸ਼ਾਲੂ ਗਰੋਵਰ ਦੀ ਅਗਵਾਈ ਹੇਠ ਤਾਲਾਬੰਦੀ ਦੌਰਾਨ ਸੁਲਤਾਨਪੁਰਾ ਸਰਕਾਰੀ ਪ੍ਰਾਇਮਰੀ ਸਕੂਲ ਦੇ ਅਧਿਆਪਕਾਂ ਵਲੋਂ ਆਲੇ ਦੁਆਲੇ ਦੇ ਇਲਾਕੇ 'ਚ ਬੱਚਿਆਂ ਮਾਪਿਆਂ ਨੂੰ ਨਿੱਜੀ ਤੌਰ 'ਤੇ ਮਿਲਕੇ ਅਤੇ ਫ਼ੋਨ ਰਾਹੀਂ ਫੋਲੋਅਪ ਲੈ ਕੇ ਸਰਕਾਰੀ ਸਮਾਰਟ ਸਕੂਲਾਂ ਦੀਆਂ ਵਿਸ਼ੇਸ਼ਤਾਵਾਂ, ਪੰਜਾਬ ਸਰਕਾਰ ਵਲੋਂ ਬੱਚਿਆਂ ਲਈ ਮਿਲ ਰਹੀਆਂ ਸਹੂਲਤਾਂ ਅਤੇ ਸਰਕਾਰੀ ਸਕੂਲਾਂ ਦੀ ਬਦਲ ਚੁੱਕੀ ਨੁਹਾਰ ਸਬੰਧੀ ਜਾਗਰੂਕ ਕਰਕੇ ਦਾਖਲੇ ਲਈ ਪ੍ਰੇਰਿਤ ਕੀਤਾ, ਜਿਸ ਸਦਕਾ ਅੱਜ 3 ਬੱਚੇ ਦਾਖ਼ਲ ਕੀਤੇ ਗਏ ਹਨ।
ਉਨ੍ਹਾਂ ਦਸਿਆ ਕਿ ਇਸ ਤੋਂ ਪਹਿਲਾਂ ਵੀ ਪਿਛਲੇ ਹਫ਼ਤੇ ਦੌਰਾਨ 2 ਬੱਚੇ ਦੂਸਰੀ ਜਮਾਤ 'ਚ ਅਤੇ ਇਕ-ਇਕ ਵਿਦਿਆਰਥੀ ਚੌਥੀ ਅਤੇ ਪੰਜਵੀਂ ਜਮਾਤ 'ਚ ਕੁਲ 4 ਨਵੇਂ ਬੱਚੇ ਦਾਖ਼ਲ ਕੀਤੇ ਗਏ ਸਨ। ਜ਼ਿਲ੍ਹਾ ਸਿਖਿਆ ਵਿਭਾਗ ਵਲੋਂ ਪਿੱਛੇ 2020-21 'ਚ ਦਾਖ਼ਲਿਆਂ ਲਈ ਪ੍ਰਸ਼ੰਸਾ ਪੱਤਰ ਵੀ ਦਿਤਾ ਜਾ ਚੁੱਕਿਆ ਹੈ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਸੁਲਤਾਨਪੁਰਾ ਵਿਖੇ ਸਕੂਲ ਸਿਖਿਆ ਵਿਭਾਗ ਪੰਜਾਬ, ਅਤੇ ਸਿਖਿਆ ਅਫ਼ਸਰਾਂ ਦੀਆਂ ਹਦਾਇਤਾਂ ਅਨੁਸਾਰ ਲਗਾਤਾਰ ਦਾਖ਼ਲਾ ਮੁਹਿੰਮ ਤਹਿਤ (ਦਾਖ਼ਲੇ) ਵਧਾਉਣ ਲਈ ਅਧਿਆਪਕਾਂ ਵਲੋਂ ਅਣਥੱਕ ਉਪਰਾਲੇ ਕੀਤੇ ਜਾ ਰਹੇ ਹਨ।