1986 ਦਾ ਨਕੋਦਰ ਗੋਲੀ ਕਾਂਡ : ਮੁੱਖ ਮੰਤਰੀ ਨੇ ਗ੍ਰਹਿ ਵਿਭਾਗ ਨੂੰ ਮਾਮਲੇ ਦੀ ਜਾਂਚ ਦੇ ਦਿਤੇ ਹੁਕਮ
Published : Jun 3, 2020, 5:12 am IST
Updated : Jun 3, 2020, 5:12 am IST
SHARE ARTICLE
Captain Amarinder Singh
Captain Amarinder Singh

ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਿਰੁੱਧ ਰੋਸ ਪ੍ਰਗਟ ਕਰ ਰਹੇ ਸਿੱਖਾਂ ਉੱਤੇ 1986 'ਚ ਵਾਪਰੇ ਨਕੋਦਰ ਗੋਲੀ ਕਾਂਡ ਦੇ ਮਾਮਲੇ 'ਤੇ ਬਣੇ ਜਸਟਿਸ

ਚੰਡੀਗੜ੍ਹ : ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਿਰੁੱਧ ਰੋਸ ਪ੍ਰਗਟ ਕਰ ਰਹੇ ਸਿੱਖਾਂ ਉੱਤੇ 1986 'ਚ ਵਾਪਰੇ ਨਕੋਦਰ ਗੋਲੀ ਕਾਂਡ ਦੇ ਮਾਮਲੇ 'ਤੇ ਬਣੇ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਦੀ ਰੀਪੋਰਟ 'ਅੱਧੀ-ਅਧੂਰੀ' ਰਹਿ ਗਈ ਹੋਣ ਬਾਰੇ ਗ੍ਰਹਿ ਵਿਭਾਗ ਪੰਜਾਬ ਦੇ ਵਧੀਕ ਮੁਖ ਸਕੱਤਰ ਨੂੰ ਬਣਦੀ ਜਾਂਚ ਦੇ ਹੁਕਮ ਜਾਰੀ ਕਰ ਦਿਤੇ ਹਨ।

File photoFile photo

ਮੁੱਖ ਮੰਤਰੀ ਵਲੋਂ ਇਹ ਕਾਰਵਾਈ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਵਲੋਂ ਘੱਲੇ ਮੰਗ ਪੱਤਰ ਦੇ ਜਵਾਬ ਵਿਚ ਜਾਰੀ ਕੀਤੇ ਗਏ ਹਨ। ਸ. ਢੀਂਡਸਾ ਵਲੋਂ 20 ਮਾਰਚ ਨੂੰ ਇਸ ਬਾਬਤ ਮੁਖ ਮੰਤਰੀ ਨੂੰ ਇਕ ਮੰਗ ਪੱਤਰ ਲਿਖਿਆ ਗਿਆ ਸੀ। ਮੁੱਖ ਮੰਤਰੀ ਦਫ਼ਤਰ ਵਲੋਂ 16 ਮਈ ਨੂੰ ਢੀਂਡਸਾ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹਸਤਾਖਰਾਂ ਹੇਠ ਭੇਜੇ ਗਏ ਜਵਾਬੀ ਪੱਤਰ (ਨੰਬਰ ਸੀਐਮਪੀ-20/360) ਵਿਚ ਮੁੱਖ ਮੰਤਰੀ ਵਲੋਂ ਸ. ਢੀਂਡਸਾ ਨੂੰ ਸੰਬੋਧਨ ਹੁੰਦਿਆਂ ਇਸ ਮਾਮਲੇ ਨੂੰ ਘੋਖਣ ਲਈ ਕਹਿ ਦਿਤਾ ਗਿਆ ਹੋਣ ਦੀ ਸੂਚਨਾ ਪਹੁੰਚਾਈ ਗਈ ਹੈ।

Sukhdev DhindsaSukhdev Dhindsa

ਸ. ਢੀਂਡਸਾ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਘੋਖਣ ਦੀ ਮੰਗ ਕੀਤੀ ਸੀ ਕਿ ਪੰਜਾਬ ਵਿਧਾਨ ਸਭਾ ਲਾਇਬ੍ਰੇਰੀ ਵਿਚ ਇਕ ਮੌਜੂਦਾ ਵਿਧਾਇਕ ਦੇ ਸਵਾਲ ਦੇ ਜਵਾਬ ਵਿਚ 13 ਫ਼ਰਵਰੀ 2019 ਨੂੰ ਖ਼ੁਦ ਸਪੀਕਰ ਵਲੋਂ ਦਸਿਆ ਗਿਆ ਹੋਣ ਕਿ ਰੀਪੋਰਟ 15 ਮਾਰਚ 2001 ਨੂੰ ਇਸ ਸਦਨ ਵਿਚ ਟੇਬਲ ਕੀਤੀ ਜਾਂਦੀ ਹੈ ਅਤੇ ਹੁਣ ਇਹ ਲਾਇਬ੍ਰੇਰੀ ਦਾ ਹਿੱਸਾ ਹੈ, ਤਾਂ ਲਾਇਬ੍ਰੇਰੀ ਵਿਚ ਜਾ ਕੇ ਵੇਖਿਆ ਗਿਆ। ਕਮਿਸ਼ਨ ਰਿਪੋਰਟ ਲਾਇਬ੍ਰੇਰੀ ਰਿਕਾਰਡ ਵਿਚ ਮੌਜੂਦ ਜ਼ਰੂਰ ਸੀ, ਪਰ ਉਸ ਦਾ ਪਹਿਲਾ ਹਿਸਾ ਛੱਡ ਕੇ ਬਾਕੀ ਉਹ ਭਾਗ ਨਹੀਂ ਸੀ, ਜਿਸ ਵਿਚ ਸੰਭਵ ਤੌਰ ਉਤੇ ਕਮਿਸ਼ਨ ਦੀਆਂ ਲੱਭਤਾਂ (ਫ਼ਾਇੰਡਿੰਗਜ਼) ਅਤੇ ਦੋਸ਼ੀਆਂ ਦੀ ਨਿਸ਼ਾਨਦੇਹੀ ਕੀਤੀ ਗਈ ਹੋਵੇ।

File photoFile photo

ਢੀਂਡਸਾ ਵਲੋਂ ਮੁੱਖ ਮੰਤਰੀ ਕੋਲ ਸਮੁੱਚਾ ਮਾਮਲਾ ਕਿ ਕਾਰਵਾਈ ਕਿਉਂ ਨਹੀਂ ਹੋਈ ਅਤੇ ਜਾਂਚ ਰਿਪੋਰਟ ਸੰਪੂਰਨ ਰੂਪ ਵਿਚ ਕਿਥੇ ਹੈ, ਦੀ ਮੰਗ ਚੁਕੀ ਗਈ ਹੈ। ਨਾਲ ਹੀ ਜ਼ੋਰ ਦੇ ਕੇ ਇਹ ਵੀ ਮੰਗ ਰੱਖੀ ਗਈ ਹੈ ਕਿ ਸੰਪੂਰਨ ਰੀਪੋਰਟ ਨਾ ਮਿਲਣ ਦੀ ਸੂਰਤ ਵਿਚ ਗੋਲੀ ਕਾਂਡ ਦੀ ਮੁੜ ਜਾਂਚ ਹੀ ਕਰਵਾ ਲਈ ਜਾਵੇ।
ਦਸਣਯੋਗ ਹੈ ਕਿ ਲੰਘੇ ਵਰੇ ਜੁਲਾਈ ਮਹੀਨੇ ਹੀ ਹਾਈ ਕੋਰਟ ਨੇ ਵੀ ਪੰਜਾਬ ਸਰਕਾਰ, ਗ੍ਰਹਿ ਵਿਭਾਗ, ਸਾਬਕਾ ਮੁੱਖ ਸਕੱਤਰ ਦਰਬਾਰਾ ਸਿੰਘ ਗੁਰੂ, ਸਾਬਕਾ ਡੀਜੀਪੀ ਮੁਹੰਮਦ ਇਜ਼ਹਾਰ ਆਲਮ ਤੇ ਸਾਬਕਾ ਐਸਪੀ ਹੈੱਡਕੁਆਰਟਰ ਜਲੰਧਰ ਏ.ਕੇ. ਸ਼ਰਮਾ ਨੂੰ ਨੋਟਿਸ ਜਾਰੀ ਕਰ ਦਿਤੇ ਸਨ।

Punjab GovernmentPunjab Government

ਇਸ ਮਾਮਲੇ 'ਤੇ ਅਗਲੀ ਸੁਣਵਾਈ ਆਉਂਦੀ 20 ਜੁਲਾਈ ਨੂੰ ਹੋਵੇਗੀ। ਇਸ ਪਟੀਸ਼ਨ ਤਹਿਤ ਅਕਾਲੀ ਦਲ ਦੇ ਫ਼ਤਿਹਗੜ ਸਾਹਿਬ ਤੋਂ ਲੋਕ ਸਭਾ ਉਮੀਦਵਾਰ ਉਮੀਦਵਾਰ ਰਹੇ ਪੰਜਾਬ ਸਰਕਾਰ ਦੇ ਸਾਬਕਾ ਮੁੱਖ ਸਕੱਤਰ ਦਰਬਾਰਾ ਸਿੰਘ ਗੁਰੂ (ਤਤਕਾਲੀ ਜ਼ਿਲਾ ਕਮਿਸ਼ਨਰ ਜਲੰਧਰ), ਤਤਕਾਲੀ ਐਸਐਸਪੀ ਮੁਹੰਮਦ ਇਜਾਹਾਰ ਆਲਮ ਅਤੇ ਸਾਬਕਾ ਐਸਪੀ ਹੈੱਡਕੁਆਰਟਰ ਐਸ ਕੇ ਸ਼ਰਮਾ ਵਿਰੁਧ ਕਾਰਵਾਈ ਮੰਗੀ ਗਈ ਹੈ।

Captain Amarinder SinghCaptain Amarinder Singh

ਦਸਣਯੋਗ ਹੈ ਕਿ ਗੋਲੀ ਕਾਂਡ ਵਿਚ ਸ਼ਹੀਦ ਹੋਏ 4 ਨੌਜਵਾਨਾਂ 'ਚੋਂ ਇਕ ਰਵਿੰਦਰ ਸਿੰਘ ਲਿੱਤਰਾ ਦੇ ਪਿਤਾ ਬਲਦੇਵ ਸਿੰਘ ਨੇ ਐਡਵੋਕੇਟ ਹਰੀ ਚੰਦ ਅਰੋੜਾ ਰਾਹੀਂ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਹੋਈ ਹੈ। ਜਿਸ ਤਹਿਤ ਮੰਗ ਕੀਤੀ ਗਈ ਹੈ ਕਿ ਸੁਰਜੀਤ ਸਿੰਘ ਬਰਨਾਲਾ ਦੀ ਸਰਕਾਰ ਵਲੋਂ ਨਕੋਦਰ ਗੋਲੀ ਕਾਂਡ ਦੀ ਜਾਂਚ ਹਿਤ ਗਠਤ ਸੇਵਾਮੁਕਤ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਦੀ ਰੀਪੋਰਟ ਉਤੇ ਕਾਰਵਾਈ ਕੀਤੀ ਜਾਵੇ। ਇਹ ਵੀ ਦਸਣਯੋਗ ਹੈ ਕਿ ਨਕੋਦਰ ਸਾਕੇ ਨਾਲ ਜਾਣੇ ਜਾਂਦੇ ਇਸ ਕਾਂਡ ਵਿਚ ਦੋ ਫ਼ਰਵਰੀ 1986 ਨੂੰ ਨਕੋਦਰ ਵਿਚ ਗੁਰੂ ਗ੍ਰੰਥ ਸਾਹਿਬ ਦੇ ਪੰਜ ਸਰੂਪ ਸੜ ਗਏ ਸਨ। ਇਸ ਘਟਨਾ ਵਿਰੁਧ ਚਾਰ ਫ਼ਰਵਰੀ 1986 ਨੂੰ ਰੋਸ ਪ੍ਰਗਟਾਉਂਦੇ ਸਿੱਖਾਂ ਉਪਰ ਪੰਜਾਬ ਪੁਲਿਸ ਨੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement