
ਇਸਲਾਮਾਬਾਦ ਪੁਲੀਸ ਨੇ ਕੀਤਾ ਮਾਮਲਾ ਦਰਜ
ਅੰਮ੍ਰਿਤਸਰ : ਜੇਲ੍ਹਾਂ ਵਿਚੋਂ ਮੋਬਾਇਲ ਫ਼ੋਨ ਮਿਲਣ ਦੀਆਂ ਖ਼ਬਰਾਂ 'ਤੇ ਵਿਰਾਮ ਨਹੀਂ ਲੱਗ ਰਿਹਾ ਹੈ ਸਗੋਂ ਆਏ ਦਿਨ ਵੱਖ-ਵੱਖ ਜੇਲ੍ਹਾਂ ਵਿਚੋਂ ਸਮੇਂ ਸਮੇਂ 'ਤੇ ਮੋਬਾਈਲ ਫ਼ੋਨ ਬਰਾਮਦ ਕੀਤੇ ਜਾਂਦੇ ਰਹੇ ਹਨ।
Amritsar Central Jail
ਹੁਣ ਅਜਿਹਾ ਹੀ ਇੱਕ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ। ਜਿਥੋਂ ਦੀ ਕੇਂਦਰੀ ਜੇਲ੍ਹ ਦੇ ਵਿੱਚੋਂ ਬੀਤੇ ਦਿਨ ਪੁਲੀਸ ਦੇ ਉੱਚ ਅਧਿਕਾਰੀਆਂ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਛਾਪੇਮਾਰੀ ਕੀਤੀ। ਇਸ ਦੌਰਾਨ ਕੈਦੀਆਂ ਦੇ ਕੋਲੋਂ ਪੁਲਿਸ ਵਲੋਂ 7 ਮੋਬਾਇਲ ਫੋਨ ਬਰਾਮਦ ਕੀਤੇ ਗਏ ਹਨ।ਇਸਲਾਮਾਬਾਦ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
mobile phone from jail
ਇਥੇ ਇਹ ਦੱਸ ਦੇਈਏ ਕਿ ਲਗਾਤਾਰ ਜੇਲ੍ਹਾਂ ਦੇ ਵਿੱਚੋਂ ਫੋਨਾਂ ਰਾਹੀਂ ਗਲਤ ਅਨਸਰ ਬਾਹਰ ਸੰਪਰਕ ਕਰਕੇ ਖਤਰਨਾਕ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਜ਼ਿਕਰਯੋਗ ਹੈ ਕਿ 5 ਦਿਨ ਪਹਿਲਾਂ ਵੀ ਪੁਲਿਸ ਵੱਲੋਂ ਕੇਂਦਰੀ ਜੇਲ੍ਹ ਦੇ ਅੰਦਰੋਂ 19 ਮੋਬਾਇਲ ਫੋਨ ਬਰਾਮਦ ਕੀਤੇ ਗਏ ਸਨ। ਇਸ ਤੋਂ ਇਲਾਵਾ ਜੇਲ ਵਿਚੋਂ ਕਈ ਨਸ਼ੀਲੇ ਪਦਾਰਥ ਵੀ ਬਰਾਮਦ ਕੀਤੇ ਗਏ ਹਨ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਅਗਲੇਰੀ ਕਾਰਵਾਈ ਜਾਰੀ ਹੈ।