
ਐਵੇਂ ਤਾਂ ਨਹੀਂ ਮਾਂ ਦਾ ਪੁੱਤ ਖੋਹੀ ਦਾ
ਚੰਡੀਗੜ੍ਹ: ਸਿੱਧੂ ਮੂਸੇ ਵਾਲਾ ਦੀ ਮੌਤ ਤੋਂ ਬਾਅਦ ਉਸ ਦੇ ਚਾਹੁਣ ਵਾਲੇ ਸਦਮੇ ਵਿਚ ਹਨ। ਪ੍ਰਸ਼ੰਸਕ ਯਕੀਨ ਨਹੀਂ ਕਰ ਪਾ ਰਹੇ ਕਿ ਉਹਨਾਂ ਦਾ ਪਸੰਸੀਦਾ ਗਾਇਕ ਹੁਣ ਇਸ ਦੁਨੀਆ ਵਿਚ ਨਹੀਂ ਰਿਹਾ। ਇਸ ਦੇ ਨਾਲ ਹੀ ਪੰਜਾਬੀ ਇੰਡਸਟਰੀ ਵਿਚ ਵੀ ਸੋਗ ਦੀ ਲਹਿਰ ਹੈ।
PHOTO
ਗਾਇਕ ਸੋਸ਼ਲ ਮੀਡੀਆ 'ਤੇ ਪੋਸਟਾਂ ਪਾ ਕੇ ਸਿੱਧੂ ਨੂੰ ਸ਼ਰਧਾਂਜਲੀ ਦੇ ਰਹੇ ਹਨ। ਇਸ ਦੇ ਨਾਲ ਹੀ ਪੰਜਾਬੀ ਗਾਇਕ ਮਨਕੀਰਤ ਔਲਖ ਨੇ ਇਕ ਹੋਰ ਪੋਸਟ ਸੋਸ਼ਲ ਮੀਡੀਆ ’ਤੇ ਪਾਈ ਹੈ। ਆਪਣੀ ਇੰਸਟਾਗ੍ਰਾਮ ਸਟੋਰੀ ’ਚ ਸਿੱਧੂ ਮੂਸੇ ਵਾਲਾ ਦੀ ਤਸਵੀਰ ਸਾਂਝੀ ਕਰਦਿਆਂ ਮਨਕੀਰਤ ਨੇ ਲਿਖਿਆ, ‘‘ਕਰ ਇਨਸਾਫ ਰੱਬਾ ਇਸ ਮੌਤ ਨਿਰਮੋਹੀ ਦਾ, ਐਵੇਂ ਤਾਂ ਨਹੀਂ ਮਾਂ ਦਾ ਪੁੱਤ ਖੋਹੀ ਦਾ।’’
sidhu moose wala
ਦੱਸ ਦੇਈਏ ਕਿ ਪੰਜਾਬੀ ਗਾਇਕ ਮਨਕੀਰਤ ਔਲਖ ਇਨ੍ਹੀਂ ਦਿਨੀਂ ਸਿੱਧੂ ਮੂਸੇ ਵਾਲਾ ਦੇ ਕਤਲ ਮਾਮਲੇ ’ਚ ਗੈਂਗਸਟਰਾਂ ਦੇ ਨਿਸ਼ਾਨੇ ’ਤੇ ਹਨ। ਸੋਸ਼ਲ ਮੀਡੀਆ ’ਤੇ ਗੈਂਗਸਟਰਾਂ ਵਲੋਂ ਪੋਸਟਾਂ ਪਾ ਕੇ ਇਹ ਗੱਲ ਆਖੀ ਜਾ ਰਹੀ ਹੈ ਕਿ ਸਿੱਧੂ ਦੇ ਕਤਲ ’ਚ ਮਨਕੀਰਤ ਔਲਖ ਦਾ ਹੱਥ ਹੈ। ਉਥੇ ਮਨਕੀਰਤ ਔਲਖ ਵਲੋਂ ਲਗਾਤਾਰ ਆਪਣੇ ਸੋਸ਼ਲ ਮੀਡੀਆ ਹੈਂਡਲ ’ਤੇ ਸਿੱਧੂ ਲਈ ਪੋਸਟਾਂ ਪਾਈਆਂ ਜਾ ਰਹੀਆਂ ਹਨ।
ਫਿਲਹਾਲ ਪੁਲਿਸ ਸਿੱਧੂ ਦੇ ਕਾਤਲਾਂ ਦਾ ਪਤਾ ਲਗਾ ਰਹੀ ਹੈ।