ਤਰਨ ਤਾਰਨ 'ਚ ਅਪਰੇਸ਼ਨ “ਸਬ ਫੜੇ ਜਾਣਗੇ” ਅਧੀਨ 11 ਮੁਲਜ਼ਮ ਗ੍ਰਿਫ਼ਤਾਰ, ਵੱਡੀ ਮਾਤਰਾ 'ਚ ਹੋਈ ਬਰਾਮਦਗੀ 
Published : Jun 3, 2023, 4:47 pm IST
Updated : Jun 3, 2023, 4:47 pm IST
SHARE ARTICLE
File Photo
File Photo

ਚੋਰੀ ਦੇ 5 ਮੋਟਰਸਾਈਕਲ, 2 ਦੇਸੀ ਪਿਸਟਲ, 1 ਬਰੇਟਾ ਇਟਲੀ ਖੇਡ ਪਿਸਟਲ, 5 ਮੈਗਜ਼ੀਨ, 12 ਰੌਂਦ ਜਿੰਦਾ ਅਤੇ 12 ਖੋਹ ਸ਼ੁਦਾ ਮੋਬਾਇਲ ਬ੍ਰਾਮਦ

ਤਰਨ ਤਾਰਨ :  ਗੁਰਮੀਤ ਸਿੰਘ ਚੌਹਾਨ (ਆਈ.ਪੀ.ਐਸ) ਐਸ.ਐਸ.ਪੀ ਤਰਨ ਤਾਰਨ ਵੱਲੋਂ ਜ਼ਿਲ੍ਹਾ ਤਰਨ ਤਾਰਨ ਵਿਚ ਹੋ ਰਹੀਆਂ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਟਰੇਸ ਕਰਨ ਲਈ ਸਪੈਸ਼ਲ ਅਪਰੇਸ਼ਨ 'ਸਬ ਫੜੇ ਜਾਣਗੇ” ਚਲਾਇਆ ਗਿਆ ਜਿਸ ਦੇ ਤਹਿਤ ਵਿਸ਼ਾਲਜੀਤ ਸਿੰਘ ਪੀ.ਪੀ.ਐਸ ਐਸ.ਪੀ ਇੰਨਵੈਸਟੀਗੇਸ਼ਨ ਤਰਨ ਤਾਰਨ ਦੀ ਨਿਗਰਾਨੀ ਅਧੀਨ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਅਤੇ ਅਰੁਣ ਸ਼ਰਮਾ ਪੀ.ਪੀ.ਐਸ ਡੀ.ਐਸ.ਪੀ ਸਬ- ਡਵੀਜਨ ਗੋਇੰਦਵਾਲ ਸਾਹਿਬ ਜੇਰ ਸਰਕਰਦਗੀ ਇਹਨਾਂ ਟੀਮਾਂ ਵੱਲੋਂ ਥੋੜ੍ਹੇ ਸਮੇਂ ਵਿਚ ਹੀ ਲੁੱਟ ਖੋਹ ਕਰਨ ਵਾਲੇ ਤਿੰਨ ਵੱਡੇ ਗੈਂਗਾਂ ਦਾ ਪਰਦਾਫਾਸ਼ ਕਰਕੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਵੱਡੀ ਮਾਤਰਾ ਵਿਚ ਬਰਾਮਦਗੀ ਕੀਤੀ ਗਈ।

ਇਸਦੇ ਚੱਲਦਿਆਂ ਥਾਣਾ ਚੋਹਲਾ ਸਾਹਿਬ ਦੇ ਮੁੱਖ ਅਫ਼ਸਰ ਐਸ.ਆਈ ਵਿਨੋਦ ਕੁਮਾਰ ਦੀ ਟੀਮ ਵੱਲੋਂ ਦੋਸ਼ੀ ਮਨਦੀਪ ਸਿੰਘ ਉਰਫ ਮੋਨੂੰ ਪੁੱਤਰ ਜਸਪਾਲ ਸਿੰਘ ਵਾਸੀ ਚੋਹਲਾ ਸਾਹਿਬ,ਜਗਜੀਤ ਸਿੰਘ ਉਰਫ ਜੱਗਾ ਪੁੱਤਰ ਗੁਰਮੁੱਖ ਸਿੰਘ ਵਾਸੀ ਪੱਖੋਪੁਰ, ਗੁਰਬਿੰਦਰ ਸਿੰਘ ਉਰਫ ਗਿੰਦਰ ਪੁੱਤਰ ਭਗਵੰਤ ਸਿੰਘ ਵਾਸੀ ਸੰਗਤਪੁਰਾ, ਗੁਰਲੀਨ ਸਿੰਘ ਉਰਫ ਮੋਟਾ ਪੁੱਤਰ ਦਰਸ਼ਨ ਸਿੰਘ ਵਾਸੀ ਵੜਿੰਗ ਮੋਹਨਪੁਰ ਪ੍ਰਭਦੀਪ ਸਿੰਘ ਪੁੱਤਰ ਲਾਲੀ ਵਾਸੀ ਚੋਹਲਾ ਸਾਹਿਬ ਹਾਲ ਵਾਸੀ ਬਰਵਾਲਾ

ਹਰਸ਼ ਪੁੱਤਰ ਨਾ-ਮਾਲੂਮ ਵਾਸੀ ਨਵਾਂਸ਼ਹਿਰ,ਹਰਸਿਮਰਨ ਸਿੰਘ ਪੁੱਤਰ ਨਾ-ਮਾਲੂਮ ਵਾਸੀ ਚੋਹਲਾ ਸਾਹਿਬ ਅਤੇ ਮਨਪ੍ਰੀਤ ਸਿੰਘ ਪੁੱਤਰ ਨਾ-ਮਾਲੂਮ ਵਾਸੀ ਨੌਸ਼ਿਹਰਾ ਪੰਨੂਆਂ ਦੇ ਗਿਰੋਹ ਜੋ ਜਿਲ੍ਹਾ ਤਰਨ ਤਾਰਨ ਅਤੇ ਹੋਰ ਜਿਲਿਆਂ ਵਿੱਚ ਲੁੱਟਾਂ, ਖੋਹਾ,ਡਾਕੇ ਮਾਰਨ ਅਤੇ ਨਸ਼ੇ ਦੇ ਕਾਰੋਬਾਰ ਕਰਨ ਦੇ ਨਾਲ-ਨਾਲ ਪਿਸਤੌਲ ਅਤੇ ਦਾਤਰਾਂ ਦੀ ਨੋਕ ਤੇ ਮੋਟਰਸਾਈਕਲ ਮੋਬਾਇਲ ਅਤੇ ਨਗਦੀ ਖੋਹਦੇਂ ਹਨ

ਪਰ ਤੁਰੰਤ ਕਾਰਵਾਈ ਕਰਦਿਆਂ ਦੋਸ਼ੀ ਮਨਦੀਪ ਸਿੰਘ ਉਰਫ ਮੋਨੂੰ ਪੁੱਤਰ ਜਸਪਾਲ ਸਿੰਘ ਵਾਸੀ ਚੋਹਲਾ ਸਾਹਿਬ,ਜਗਜੀਤ ਸਿੰਘ ਉਰਫ ਜੱਗਾ ਪੁੱਤਰ ਗੁਰਮੁੱਖ ਸਿੰਘ ਵਾਸੀ ਪੱਖੋਪੁਰ, ਗੁਰਬਿੰਦਰ ਸਿੰਘ ਉਰਫ ਗਿੰਦਰ ਪੁੱਤਰ ਭਗਵੰਤ ਸਿੰਘ ਵਾਸੀ ਸੰਗਤਪੁਰਾ,ਗੁਰਲੀਨ ਸਿੰਘ ਉਰਫ ਮੋਟਾ ਪੁੱਤਰ ਦਰਸ਼ਨ ਸਿੰਘ ਵਾਸੀ ਵੜਿੰਗ (ਮੋਹਨਪੁਰ) ਅਤੇ ਮੁਹੱਬਤ ਪੁੱਤਰ ਪੂਰਨ ਸਿੰਘ ਵਾਸੀ ਚੋਹਲਾ ਸਾਹਿਬ ਨੂੰ ਗ੍ਰਿਫਤਾਰ ਕੀਤਾ ਗਿਆ। 

ਜੋ ਇਹਨਾਂ ਦੋਸ਼ੀਆਂ ਕੋਲੋਂ ਚੋਰੀ ਦੇ 5 ਮੋਟਰਸਾਈਕਲ, 2 ਦੇਸੀ ਪਿਸਟਲ, 1 ਬਰੇਟਾ ਇਟਲੀ ਖੇਡ ਪਿਸਟਲ, 5 ਮੈਗਜ਼ੀਨ, 12 ਰੌਂਦ ਜਿੰਦਾ ਅਤੇ 12 ਖੋਹ ਸ਼ੁਦਾ ਮੋਬਾਇਲ ਬ੍ਰਾਮਦ ਕਰਕੇ ਮੁਕੱਦਮਾ ਨੰਬਰ 41 ਮਿਤੀ 02.06.2023 ਜੁਰਮ 399,402-ਭ.ਦ.ਸ 21,25,29-ਐਨ.ਡੀ.ਪੀ.ਐਸ.ਐਕਟ 25,54,59-ਅਸਲਾ ਐਕਟ ਥਾਣਾ ਚੋਹਲਾ ਸਾਹਿਬ ਦਰਜ ਰਜਿਸ਼ਟਰ ਕੀਤਾ ਗਿਆ।ਇਹਨਾਂ ਦੋਸ਼ੀਆਂ ਵੱਲੋਂ ਪਿਛਲੇ 2 ਮਹੀਨੇ ਵਿੱਚ ਹੁਣ ਤੱਕ ਖੋਹ ਦੀਆਂ ਕਰੀਬ 45 ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਚੁੱਕਾ ਹੈ।

ਅਤੇ ਇਸੇ ਤਹਿਤ ਹੀ ਥਾਣਾ ਗੋਇੰਦਵਾਲ ਸਾਹਿਬ ਦੇ ਮੁੱਖ ਅਫ਼ਸਰ ਇੰਸਪੈਕਟਰ ਰਜਿੰਦਰ ਸਿੰਘ ਦੀ ਟੀਮ ਵੱਲੋਂ ਦੋਸ਼ੀ ਸਨੀ ਸ਼ਰਮਾ ਉਰਫ ਉਦੈ ਪੁੱਤਰ ਨਰਿੰਦਰ ਕੁਮਾਰ ਵਾਸੀ ਮੰਦਰ ਵਾਲੀ ਗਲੀ ਮੁਹੱਲਾ ਗੋਕਲਪੁਰਾ ਤਰਨ ਤਾਰਨ,ਰੋਹਿਤ ਉਰਫ ਬੱਬੂ ਪੁੱਤਰ ਸੋਨੂੰ ਵਾਸੀ ਜਸਵੰਤ ਸਿੰਘ ਮੁਹੱਲਾ ਤਰਨ ਤਾਰਨ,ਸੌਰਵ ਵਾਸੀ ਨੇੜੈ ਧੋੜਾ ਚੌਂਕੀ ਤਰਨ ਤਾਰਨ,ਅਵਤਾਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਮੁਹੱਲਾ ਕਿੱਕਰ ਪੀਰ ਤਰਨ ਤਾਰਨ,ਤਲਵਿੰਦਰ ਸਿੰਘ ਉਰਫ ਤਿੰਤੂ ਪੁੱਤਰ ਸੁਖਵਿੰਦਰ ਸਿੰਘ ਵਾਸੀ ਮੁਹੱਲਾ ਲਾਹੌਰੀਆ ਗੋਇੰਦਵਾਲ ਸਾਹਿਬ ਮਨਦੀਪ ਸਿੰਘ ਉਰਫ ਮੰਨੂੰ ਪੁੱਤਰ ਸਵਿੰਦਰ ਸਿੰਘ ਵਾਸੀ ਮੁਹੱਲਾ ਲਾਹੌਰੀਆ ਗੋਇੰਦਵਾਲ ਸਾਹਿਬ

ਅਰਜਨ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਗਲੀ ਡਾਕਖਾਨੇ ਵਾਲੀ ਗੋਇੰਦਵਾਲ ਸਾਹਿਬ ਅਤੇ 5/7 ਹੋਰ ਅਣਪਛਾਤੇ ਵਿਆਕਤੀਆਂ ਵੱਲੋਂ ਬਣਾਏ ਇੱਕ ਗਿਰੋਹ ਜੋ ਜਿਲ੍ਹਾ ਤਰਨ ਤਾਰਨ ਅਤੇ ਹੋਰ ਜ਼ਿਲ੍ਹਿਆਂ ਵਿਚ ਲੁੱਟਾਂ, ਖੋਹਾ, ਡਾਕੇ ਮਾਰਨ ਅਤੇ ਪਿਸਤੌਲ ਅਤੇ ਦਾਤਰਾਂ ਦੀ ਨੋਕ ਤੇ ਮੋਟਰਸਾਈਕਲ ਮੋਬਾਇਲ ਅਤੇ ਨਗਦੀ ਖੋਹਦੇਂ ਹਨ, ਪਰ ਤੁਰੰਤ ਕਾਰਵਾਈ ਕਰਦਿਆਂ ਦੋਸ਼ੀ ਸਨੀ ਸ਼ਰਮਾ ਉਰਫ ਉਦੈ ਪੁੱਤਰ ਨਰਿੰਦਰ ਕੁਮਾਰ ਵਾਸੀ ਮੰਦਰ ਵਾਲੀ ਗਲੀ ਮੁਹੱਲਾ ਗੋਕਲਪੁਰਾ ਤਰਨ ਤਾਰਨ,ਰੋਹਿਤ ਉਰਫ ਬੱਬੂ ਪੁੱਤਰ ਸੋਨੂੰ ਵਾਸੀ ਜਸਵੰਤ ਸਿੰਘ ਮੁਹੱਲਾ ਤਰਨ ਤਾਰਨ,ਤਲਵਿੰਦਰ ਸਿੰਘ ਉਰਫ ਤਿੰਤੂ ਪੁੱਤਰ ਸੁਖਵਿੰਦਰ ਸਿੰਘ ਵਾਸੀ ਮੁਹੱਲਾ ਲਾਹੌਰੀਆ ਗੋਇੰਦਵਾਲ ਸਾਹਿਬ ਅਤੇ ਮਨਦੀਪ ਸਿੰਘ ਉਰਫ ਮੰਨੂੰ ਪੁੱਤਰ ਸਵਿੰਦਰ ਸਿੰਘ ਵਾਸੀ ਮੁਹੱਲਾ ਲਾਹੌਰੀਆ ਗੋਇੰਦਵਾਲ ਸਾਹਿਬ ਨੂੰ ਗ੍ਰਿਫ਼ਤਾਰ ਕੀਤਾ ਗਿਆ।

ਜੋ ਇਹਨਾਂ ਦੋਸ਼ੀਆਂ ਕੋਲੋਂ ਚੋਰੀ ਦੇ 3 ਮੋਬਾਇਲ ਫੋਨ,1 ਮੋਟਰਸਾਈਕਲ ਅਪਾਚੀ,1 ਮੋਟਰਸਾਈਕਲ ਹੀਰੋ ਸਪਲੈਂਡਰ,1 ਪਿਸਟਲ 32 ਬੋਰ ਸਮੇਤ 8 ਰੌਂਦ,2 ਕਿਰਪਾਨਾਂ ਅਤੇ 1 ਦਾਤਰ ਬ੍ਰਾਮਦ ਕਰਕੇ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ।ਜੋ ਇਹਨਾਂ ਦੋਸ਼ੀਆਂ ਵੱਲੋਂ ਹੁਣ ਤੱਕ ਖੋਹ ਦੀਆਂ ਕਰੀਬ 35 ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਚੁੱਕਾ ਹੈ ਅਤੇ ਇਸੇ ਤਹਿਤ ਹੀ ਥਾਣਾ ਹਰੀਕੇ ਦੇ ਮੁੱਖ ਅਫ਼ਸਰ ਐਸ.ਆਈ ਸੁਨੀਤਾ ਰਾਣੀ ਦੀ ਟੀਮ ਵੱਲੋਂ ਥਾਣਾ ਹਰੀਕੇ ਵਿੱਚ ਮੁਕੱਦਮਾ ਨੰਬਰ 39 ਮਿਤੀ 14.5.23 ਜੁਰਮ 454,380-ਭ.ਦ.ਸ ਥਾਣਾ ਹਰੀਕੇ ਨੂੰ ਟਰੇਸ ਕੀਤਾ ਗਿਆ।

ਜਿਸ ਵਿੱਚ ਨਾ-ਮਾਲੂਮ ਦੋਸ਼ੀਆਂ ਵੱਲੋਂ ਤੇਜਿੰਦਰ ਸਿੰਘ ਪੁੱਤਰ ਲਖਬੀਰ ਸਿੰਘ ਵਾਸੀ ਸਿਨਮਾ ਵਾਲੀ ਗਲੀ ਹਰੀਕੇ ਦੇ ਘਰ ਵਿੱਚ ਦਿਨ ਸਮੇਂ ਦਾਖਲ ਹੋ ਕੇ 13 ਲੱਖ ਨਗਦੀ, 695 ਗ੍ਰਾਮ ਸੋਨੇ ਦੇ ਗਹਿਣੇ ਅਤੇ ਇੱਕ ਪਿਸਟਲ 32 ਬੋਰ ਚੋਰੀ ਕਰਕੇ ਲੈ ਗਏ ਸਨ।ਜਿਸ ਤੇ ਥਾਣਾ ਹਰੀਕੇ ਦੀ ਪੁਲਿਸ ਵੱਲੋਂ ਤਫਤੀਸ਼ ਦੌਰਾਨ 2 ਦੋਸ਼ੀਆਂ ਅਮਨ ਪੁੱਤਰ ਕਾਲਾ ਰਾਮ ਵਾਸੀ ਨੂਰੀ ਮੁਹੱਲਾ ਭਗਤਾਂ ਵਾਲਾ ਅੰਮ੍ਰਿਤਸਰ ਅਤੇ ਵਿਜੇ ਉਰਫ ਘੀਸ਼ੋ ਪੁੱਤਰ ਮੰਨਾ ਸਿੰਘ ਵਾਸੀ ਨੂਰੀ ਮੁਹੱਲਾ ਭਗਤਾਂ ਵਾਲਾ ਅੰਮ੍ਰਿਤਸਰ ਨੂੰ ਗ੍ਰਿਫਤਾਰ ਕਰਕੇ ਇਹਨਾਂ ਪਾਸੋਂ 57 ਗ੍ਰਾਮ ਸੋਨਾ, 2 ਲੱਖ ਨਗਦੀ ਅਤੇ ਇੱਕ ਪਿਸ਼ਟਲ 32 ਬੋਰ ਬ੍ਰਾਮਦ ਕੀਤਾ ਗਿਆ। ਦੋਸ਼ੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। 

SHARE ARTICLE

ਏਜੰਸੀ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement