ਭਿਆਨਕ ਗਰਮੀ ’ਚ ਕਿਸਾਨ ਨੇ ਇਨਸਾਨੀਅਤ ਦੀ ਦਿਤੀ ਮਿਸਾਲ, ਖੇਤ ਵਿਚ ਪਏ ਆਂਡਿਆਂ ਲਈ ਬੋਰੀ ਨਾਲ ਕੀਤੀ ਛਾਂ
Published : Jun 3, 2024, 8:26 am IST
Updated : Jun 3, 2024, 8:26 am IST
SHARE ARTICLE
File Photo
File Photo

ਮਾਂ ਆਂਡੇ ਦੇਣ ਤੋਂ ਬਾਅਦ ਦੂਰ ਪਾਣੀ ਪੀਣ ਲਈ ਚਲੀ ਗਈ 

ਫ਼ਾਜ਼ਿਲਕਾ  (ਸੰਧੂ): ਫ਼ਾਜ਼ਿਲਕਾ ਦੇ ਖੇਤਾਂ ’ਚ ਝੋਨੇ ਦੀ ਬੀਜਾਈ ਕਰਨ ਗਏ ਕਿਸਾਨ ਨੇ ਇਨਸਾਨੀਅਤ ਦੀ ਮਿਸਾਲ ਕਾਇਮ ਕੀਤੀ ਹੈ। ਕਿਸਾਨ ਨੇ ਖੇਤ ’ਚ ਪੰਛੀ ਦੇ ਪਏ ਆਂਡਿਆਂ ਲਈ ਛਾਂ ਦਾ ਪ੍ਰਬੰਧ ਕੀਤਾ। ਤੇਜ਼ ਧੁੱਪ ਨੂੰ ਵੇਖ ਕੇ ਕਿਸਾਨ ਨੇ ਬੀਜਾਂ ਵਾਲਾ ਥੈਲਾ ਪਾੜਿਆ ਅਤੇ ਖੇਤ ’ਚ ਪੰਛੀਆਂ ਦੇ ਆਂਡੇ ਉਪਰ ਪਾ ਕੇ ਛਾਂ ਦਾ ਪ੍ਰਬੰਧ ਕੀਤਾ। ਆਂਡਿਆਂ ਅਤੇ ਪੰਛੀਆਂ ਲਈ ਪਾਣੀ ਦਾ ਪ੍ਰਬੰਧ ਵੀ ਕੀਤਾ।

ਕਿਸਾਨ ਦਾ ਕਹਿਣਾ ਹੈ ਕਿ ਅਪਣੇ ਆਂਡਿਆਂ ਨੂੰ ਖੇਤ ’ਚ ਛੱਡ ਕੇ ਮਾਂ ਪੰਛੀ ਪਾਣੀ ਪੀਣ ਚਲੀ ਜਾਂਦੀ ਹੈ ਜਿਸ ਲਈ ਉਸ ਨੇ ਪਾਣੀ ਵੀ ਰਖਿਆ ਹੋਇਆ ਹੈ ਜਿਸ ਤੋਂ ਬਾਅਦ ਇਹ ਪੰਛੀ ਖੇਤ ’ਚ ਵਾਪਸ ਆਇਆ ਅਤੇ ਇਸ ਛਾਂ ’ਚ ਅਪਣੇ ਆਂਡਿਆਂ ਦੀ ਰਾਖੀ ਕਰਦਾ ਵੇਖਿਆ ਗਿਆ। ਜਾਣਕਾਰੀ ਦਿੰਦੇ ਹੋਏ ਪਿੰਡ ਮੌਜ਼ਮ ਦੇ ਕਿਸਾਨ ਸੰਦੀਪ ਕੰਬੋਜ ਨੇ ਦਸਿਆ ਕਿ ਉਸ ਦੀ ਕਰੀਬ 7 ਏਕੜ ਜ਼ਮੀਨ ਹੈ

ਜਿਥੇ ਉਹ ਅੱਜ ਭਿਆਨਕ ਗਰਮੀ ’ਚ ਅਪਣੇ ਖੇਤ ’ਚ ਕੰਮ ਕਰ ਰਿਹਾ ਸੀ ਤਾਂ ਉਸ ਨੇ ਵੇਖਿਆ ਕਿ ਪੰਛੀਆਂ ਦੇ ਆਂਡੇ ਖੇਤ ਵਿਚ 46 ਡਿਗਰੀ ਤਾਪਮਾਨ ’ਚ ਧੁੱਪ ਵਿਚ ਪਏ ਹਨ। ਇਨ੍ਹਾਂ ਆਂਡਿਆਂ ਨੂੰ ਛਾਂ ਦੇਣ ਲਈ ਉਸ ਨੇ ਖੇਤ ’ਚ ਬੀਜੇ ਜਾ ਰਹੇ ਬੀਜਾਂ ਦੇ ਥੈਲੇ ਨੂੰ ਪਾੜਿਆ ਅਤੇ ਚਾਰ ਚੂਚਿਆਂ ਲਈ ਛਾਂ ਦਾ ਪ੍ਰਬੰਧ ਕਰ ਕੇ ਪੰਛੀਆਂ ਦੇ ਆਂਡਿਆਂ ਦੀ ਰਾਖੀ ਕੀਤੀ। ਸੰਦੀਪ ਕੰਬੋਜ ਦਾ ਕਹਿਣਾ ਹੈ ਕਿ ਨੇੜੇ-ਤੇੜੇ ਪਾਣੀ ਨਾ ਹੋਣ ਕਾਰਨ ਆਂਡੇ ਦੇਣ ਤੋਂ ਬਾਅਦ ਮਾਂ ਪੰਛੀ ਪਾਣੀ ਪੀਣ ਲਈ ਦੂਰ ਚਲੀ ਗਈ ਜਿਸ ਕਾਰਨ ਉਸ ਨੇ ਇਥੇ ਆਂਡਿਆਂ ਨੂੰ ਛਾਂ ਨਹੀਂ ਦਿਤੀ ਹੈ।

SHARE ARTICLE

ਏਜੰਸੀ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement