
Nangal News : ਹਾਲੇ ਡੇਢ ਸਾਲ ਪਹਿਲਾਂ ਹੀ ਹੋਇਆ ਸੀ ਵਿਆਹ, ਆਪਣੇ ਸਹੁਰੇ ਘਰ ਆਇਆ ਹੋਇਆ ਸੀ ਨੌਜਵਾਨ
Nangal News : ਨੰਗਲ : ਸਤਲੁਜ ਦਰਿਆ ’ਚ ਵਾਲ ਧੋਣ ਗਿਆ ਨੌਜਵਾਨ ਡੁੱਬਿਆ ਗਿਆ ਹੈ । ਨੌਜਵਾਨ ਦੇ ਮਸੇਰੇ ਭਰਾ ਨੇ ਵਾਲ ਕਟਵਾਏ ਸੀ ਦੋਵੇਂ ਜਣੇ ਉੱਥੇ ਹੀ ਨਹਾਉਣ ਲੱਗ ਪਏ। ਜਿਸ ਤੋਂ ਬਾਅਦ ਨਹਾਉਂਦੇ ਇੱਕ ਨੌਜਵਾਨ ਪਾਣੀ ਦੇ ’ਚ ਰੁੜ ਗਿਆ ਅਤੇ ਲਾਪਤਾ ਹੋ ਗਿਆ ।
ਕੱਲ੍ਹ ਤੋਂ ਹੀ ਗੋਤਾਖੋਰ ਦੀ ਟੀਮ ਵਲੋਂ ਨੌਜਵਾਨ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਪਰੰਤੂ 24 ਘੰਟੇ ਦਾ ਸਮਾਂ ਹੋਣ ਵਾਲਾ ਹੈ ਤੇ ਹਾਲੇ ਤੱਕ ਨੌਜਵਾਨ ਦਾ ਕੁਝ ਵੀ ਸੁਰਾਗ ਤੱਕ ਨਹੀਂ ਲੱਗਿਆ ਹੈ । ਫ਼ਿਲਹਾਲ ਪੁਲਿਸ ਪ੍ਰਸ਼ਾਸਨ ਵੱਲੋਂ ਗੋਤਾਖੋਰ ਦੀ ਟੀਮ ਦੀ ਮੱਦਦ ਦੇ ਨਾਲ ਸਤਲੁਜ ਦਰਿਆ ’ਚ ਲਾਪਤਾ ਹੋਏ ਨੌਜਵਾਨ ਦੀ ਭਾਲ ਜਾਰੀ ਹੈ।
(For more news apart from Nangal Sutlej river young man drowned News in Punjabi, stay tuned to Rozana Spokesman)