Punjab News: USA ਵਿਚ ਗੱਡੀ ਝੰਡੀ, ਇੰਦਰਵੀਰ ਸਿੰਘ ਨੇ 1600 ਮੀਟਰ ਦੀ ਦੌੜ ਵੱਡੀ ਲੀਡ ਨਾਲ ਜਿੱਤੀ
Published : Jun 3, 2024, 7:39 am IST
Updated : Jun 3, 2024, 7:39 am IST
SHARE ARTICLE
Inderveer Singh
Inderveer Singh

ਇੰਦਰਵੀਰ ਅਪਣੇ ਵੁਡਰੋ ਵਿਲਸਨ ਸਕੂਲ ਸਾਇੰਸ ਦੇ ਟੈਸਟਾਂ ’ਚੋਂ ਵੀ ਫਸਟ ਗ੍ਰੇਡ ਮਾਨ ਸਨਮਾਨ ਲੈਂਦਾ ਆ ਰਿਹਾ ਹੈ

Punjab Newsਕੋਟਕਪੂਰਾ  (ਗੁਰਿੰਦਰ ਸਿੰਘ) : ਵਿਦੇਸ਼ਾਂ ’ਚ ਵਸਦੇ ਪ੍ਰਵਾਸੀ ਪੰਜਾਬੀਆਂ ਦੇ ਬੱਚੇ ਗੁਰਦੁਆਰਿਆਂ ਵਿਚ ਜਾ ਕੇ ਪੰਜਾਬੀ ਸਿੱਖਣ ਦੇ ਨਾਲ-ਨਾਲ ਵਿਰਸੇ ਨਾਲ ਵੀ ਜੁੜਦੇ ਹਨ, ਉੱਥੇ ਹੀ ਸਕੂਲਾਂ ਅਤੇ ਕਾਲਜਾਂ ਵਿਚ ਹੋਣ ਵਾਲੀਆਂ ਖੇਡਾਂ ਵਿਚ ਵੀ ਮੱਲ੍ਹਾਂ ਮਾਰਦੇ ਹਨ। ਕੁਝ ਦਿਨ ਪਹਿਲਾਂ ਇੱਥੇ ਐਡੀਸਨ ਡਿਸਟਿ੍ਰਕਟ ਦੀਆਂ ਖੇਡਾਂ ਵਿਚ ਕਾਰਟਰੇਟ ਸਿੰਘ ਸਭਾ ਗੁਰਦੁਆਰੇ ਦੇ ਸਾਬਕਾ ਪ੍ਰਧਾਨ ਭਾਈ ਪਿਆਰਾ ਸਿੰਘ ਸ਼ੇਖੂਪੁਰ ਦੇ ਪੋਤਰੇ ਕਾਕਾ ਇੰਦਰਵੀਰ ਸਿੰਘ (ਸਪੁੱਤਰ ਗੁਰਚਰਨ ਸਿੰਘ) ਨੇ 1600 ਮੀਟਰ ਦੀ ਦੌੜ ਬਹੁਤ ਵੱਡੇ ਫਰਕ ਨਾਲ ਜਿੱਤ ਕੇ ਪੰਜਾਬ ਦਾ ਨਾਂ ਚਮਕਾਇਆ।   

ਕਾਕਾ ਇੰਦਰਵੀਰ ਸਿੰਘ ਜਿੱਥੇ ਅਪਣੀ ਉਮਰ ਦੇ ਵਰਗ ਦਾ ਫ਼ੁਟਬਾਲ ਦਾ ਵੀ ਚੰਗਾ ਖਿਡਾਰੀ ਹੈ, ਉੱਥੇ ਉਹ ਅਪਣੇ ਵੁਡਰੋ ਵਿਲਸਨ ਸਕੂਲ ਸਾਇੰਸ ਦੇ ਟੈਸਟਾਂ ’ਚੋਂ ਵੀ ਫਸਟ ਗ੍ਰੇਡ ਮਾਨ ਸਨਮਾਨ ਲੈਂਦਾ ਆ ਰਿਹਾ ਹੈ। ਇਸੇ ਸਕੂਲ ’ਚ ਇਹ ਨੌਜਵਾਨ ਅੱਠਵੀਂ ਜਮਾਤ ਵਿਚ ਪੜ੍ਹਦਾ ਹੈ। ਪ੍ਰਵਾਸੀ ਭਾਰਤੀ ਤੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਤਰਲੋਚਨ ਸਿੰਘ ਦੁਪਾਲਪੁਰ ਨੇ ਕਾਕਾ ਇੰਦਰਵੀਰ ਸਿੰਘ ਦੇ ਸਮੁੱਚੇ ਪ੍ਰਵਾਰ ਨੂੰ ਮੁਬਾਰਕਬਾਦ ਦਿੰਦਿਆਂ ਦਾਅਵਾ ਕੀਤਾ ਕਿ ਯੂ.ਐੱਸ.ਏ. ਸਮੇਤ ਕੈਨੇਡਾ, ਆਸਟ੍ਰੇਲੀਆ, ਨਿਊਜੀਲੈਂਡ ਅਤੇ ਯੂ.ਕੇ. ਵਰਗੇ ਦੇਸ਼ਾਂ ਵਿਚ ਵਸੇ ਪੰਜਾਬੀ ਜਿੱਥੇ ਅਪਣੀ ਨਵੀਂ ਪੀੜ੍ਹੀ ਨੂੰ ਪੱਛਮੀ ਸਭਿਆਚਾਰ ਤੋਂ ਬਚਾਅ ਕੇ ਅਪਣੇ ਅਮੀਰ ਵਿਰਸੇ ਤੇ ਸ਼ਾਨਾਮੱਤੇ ਇਤਿਹਾਸ ਨਾਲ ਜੋੜੀ ਰਖਦੇ ਹਨ, ਉੱਥੇ ਪੰਜਾਬੀ ਨੌਜਵਾਨ ਸੱਤ ਸਮੁੰਦਰੋਂ ਪਾਰ ਵੀ ਪੰਜਾਬ ਦਾ ਨਾਮ ਰੌਸ਼ਨ ਕਰ ਰਹੇ ਹਨ।

 

 

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Shambhu Border ਤੇ ਪਿਛਲੇ ਸਾਲ ਵਾਲਾ ਹੋ ਗਿਆ ਕੰਮ, ਪੁਲ ਦੇ ਥੱਲੇ ਵੀ Force ਕੀਤੀ ਤਾਇਨਾਤ ਤੇ ਘੱਗਰ ਦੇ ਪਾਰ ਵੀ

06 Dec 2024 12:48 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

06 Dec 2024 12:44 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

05 Dec 2024 12:19 PM

ਤਖ਼ਤ ਸ੍ਰੀ ਕੇਸਗੜ੍ਹ ਤੀਸਰੇ ਦਿਨ ਦੀ ਸਜ਼ਾ ਭੁਗਤਣ ਪਹੁੰਚੇ ਸੁਖਬੀਰ ਬਾਦਲ, ਭਾਰੀ ਫੋਰਸ ਤਾਇਨਾਤ

05 Dec 2024 12:13 PM

ਇੰਨ੍ਹਾ ਨੇ ਗੋਲੀ ਵੀ ਚਲਾਈ ਤੇ ਕਤਲ ਵੀ ਕੀਤੇ, Sukhbir Badal ਨੂੰ ਦਿੱਤੀ ਸਜ਼ਾ ਨਹੀ

04 Dec 2024 12:26 PM
Advertisement