Moga News : ਮੋਗਾ ’ਚ  ਘਰੇਲੂ ਝਗੜੇ ਤੋਂ ਤੰਗ ਆ ਔਰਤ ਨੇ ਫ਼ਾਹਾ ਲਾ ਕੀਤੀ ਖੁਦਕੁਸ਼ੀ  

By : BALJINDERK

Published : Jun 3, 2024, 7:03 pm IST
Updated : Jun 3, 2024, 7:03 pm IST
SHARE ARTICLE
suicide
suicide

Moga News : ਪੁਲਿਸ ਨੇ ਮ੍ਰਿਤਕਾ ਦੇ ਪਿਤਾ ਦੇ ਬਿਆਨਾਂ ਦੇ ਅਧਾਰ ’ਤੇ ਪਤੀ ਅਤੇ ਸੱਸ ਸਹੁਰਾ ਤੇ ਕੀਤਾ ਮਾਮਲਾ ਦਰਜ

Moga News : ਮੋਗਾ ਦੇ ਹਲਕਾ ਨਿਹਾਲ ਸਿੰਘ ਵਾਲਾ ਦੇ ਪਿੰਡ ਲੁਹਾਰਾ ਦੀ ਇੱਕ ਵਿਆਹੁਤਾ ਨੇ ਆਪਣੇ ਪਤੀ ਤੋਂ ਤੰਗ ਆ ਕੇ ਪੱਖੇ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਜਾਣਕਾਰੀ ਦਿੰਦਿਆਂ ਹੋਇਆ ਜਾਂਚ ਅਧਿਕਾਰੀ ਨੇ ਦੱਸਿਆ ਕਿ ਸਤਪਾਲ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਧੌਲਾ ਜਿਸਦੀ ਬੇਟੀ ਮਨਪ੍ਰੀਤ ਕੌਰ ਜਿਸਦੀ ਉਮਰ ਕਰੀਬ 23 ਸਾਲ ਦੀ ਅਤੇ ਉਸਦਾ ਤਿੰਨ ਸਾਲ ਪਹਿਲਾਂ ਸਰਨੀ ਸਿੰਘ ਪੁੱਤਰ ਰਾਮ ਸਿੰਘ ਪਿੰਡ ਲੁਹਾਰਾ ਦੇ ਨਾਲ ਵਿਆਹ ਹੋਇਆ ਸੀ। ਉਸਦਾ ਇੱਕ ਦੋ ਸਾਲ ਦਾ ਬੱਚਾ ਹੈ। ਅਕਸਰ ਪਤੀ ਪਤਨੀ ਦਾ ਘਰੇਲੂ ਝਗੜਾ ਰਹਿੰਦਾ ਸੀ। ਪਹਿਲਾ ਵੀ ਰਿਸ਼ਤੇਦਾਰ ਅਤੇ ਪੰਚਾਇਤ ਰਾਹੀਂ ਬੈਠ ਕੇ ਰਾਜੀਨਾਮਾ ਕਰਵਾਇਆ ਗਿਆ ਸੀ, ਪਰ 1 ਤਰੀਕ ਨੂੰ ਦੁਬਾਰਾ ਫਿਰ ਇਹਨਾਂ ਪਤੀ ਪਤਨੀ ਦਾ ਝਗੜਾ ਹੋਇਆ ਜਿਸ ਤੋਂ ਬਆਦ ਪਤਨੀ ਨੇ ਆਪਣੇ ਘਰ ਪੱਖੇ ਨਾਲ ਫ਼ਾਹਾ ਲੈ ਕੇ ਆਤਮ ਹੱਤਿਆ ਕਰ ਲਈ। ਮ੍ਰਿਤਕ ਲੜਕੀ ਦੇ ਪਿਤਾ ਸਤਪਾਲ ਦੇ ਬਿਆਨ ’ਤੇ  ਧਾਰਾ 306,34 ਆਈਪੀਸੀ  ਨਿਹਾਲ ਸਿੰਘ ’ਚ ਪਤੀ ਸਰਨੀ ਸਿੰਘ, ਸਹੁਰਾ ਰਾਮ ਸਿੰਘ, ਤੇ ਸੱਸ ਮਨਜੀਤ ਕੌਰ ਦੇ ਖ਼ਿਲਾਫ਼ ਮੁਕਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਲੜਕੀ ਦੀ ਲਾਸ਼ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।

(For more news apart from woman committed suicide by hanging herself in Moga News in Punjabi, stay tuned to Rozana Spokesman)

Location: India, Punjab, Moga

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM
Advertisement